ਗੁਰਦਾਸਪੁਰ (ਬਾਬਾ, ਬੱਬੂ)-ਕਿਸਾਨਾਂ ਨੇ ਸਰਕਾਰੀ ਤੇ ਪ੍ਰਾਈਵੇਟ ਮਿੱਲਾਂ ਨੂੰ ਪਿਛਲੇ ਸਮੇਂ 2018 ਵਿਚ ਜੋ ਗੰਨਾ ਵੇਚਿਆ ਸੀ, ਉਸਦੀ ਬਕਾਇਆ ਰਕਮ ਨੂੰ ਲੈਣ ਲਈ ਕਿਸਾਨਾਂ ਨੇ ਆਪਣਾ ਮਨ ਬਣਾ ਲਿਆ ਹੈ, ਜਿਸਦੇ ਚਲਦਿਆਂ ਅੱਜ ਕੀਡ਼ੀ ਮਿੱਲ ਅੱਗੇ ਦੂਜੇ ਦਿਨ ਵੀ ਧਰਨਾ ਜਾਰੀ ਰਿਹਾ। ਇਸ ਧਰਨੇ ਦੀ ਅਗਵਾਈ ਕੁਲਬੀਰ ਸਿੰਘ ਮਾਡ਼ੀ ਬੁੱਚੀਆਂ, ਪਰਮਿੰਦਰ ਸਿੰਘ ਚੀਮਾ ਖੁੱਡੀ, ਕੁਲਦੀਪ ਸਿੰਘ ਬੇਗੋਵਾਲ ਨੇ ਕੀਤੀ। ਇਸ ਮੌਕੇ ਧਰਨੇ ਨੂੰ ਸੰਬੋਧਨ ਕਰਦਿਆਂ ਸੂਬਾਈ ਆਗੂ ਸੁਰਿੰਦਰ ਸਿੰਘ, ਗੁਰਪ੍ਰੀਤ ਸਿੰਘ, ਸੁਰਿੰਦਰ ਸਿੰਘ ਠੱਠੀਖਾਰਾ, ਗੁਰਪ੍ਰਤਾਪ ਸਿੰਘ, ਗੁਰਨਾਮ ਸਿੰਘ ਆਦਿ ਨੇ ਕਿਹਾ ਕਿ ਕਿਸਾਨ ਸਰਕਾਰ ਤੇ ਮਿੱਲ ਮਾਲਕਾਂ ਕੋਲੋਂ ਆਪਣਾ ਹੱਕ ਮੰਗ ਰਹੇ ਹਨ। ਧਰਨੇ ਦੌਰਾਨ ਸੰਬੋਧਨ ਕਰਦਿਆਂ ਆਗੂਆਂ ਨੇ ਮਿੱਲ ਦੀ ਟਾਲ-ਮਟੋਲ ਵਾਲੀ ਨੀਤੀ ਦਾ ਵਿਰੋਧ ਕੀਤਾ। ਇਸ ਮੌਕੇ ਮਿੱਲ ਮੈਨੇਜਮੈਂਟ ਵਲੋਂ ਮਨੀਸ਼ਪਾਲ ਅਤੇ ਜੀ. ਐੱਮ. ਪਿਆਰਾ ਸਿੰਘ ਨੇ ਗੇਟ ’ਤੇ ਆ ਕੇ ਮੀਟਿੰਗ ਕੀਤੀ। ਉਨ੍ਹਾਂ ਕਿਹਾ ਕਿ 6 ਕਰੋਡ਼ ਰੁਪਇਆ ਕਿਸਾਨਾਂ ਦੇ ਖ਼ਾਤਿਆਂ ਵਿਚ ਪਾ ਦਿੱਤਾ ਗਿਆ ਹੈ ਅਤੇ ਰਹਿੰਦਾ 20 ਕਰੋਡ਼ ਰੁਪਏ ਦਾ ਬਕਾਇਆ 15 ਅਪ੍ਰੈਲ ਤੱਕ ਪਾ ਦਿੱਤਾ ਜਾਵੇਗਾ। ਕਿਸਾਨਾਂ ਨੇ ਮੰਗ ਕੀਤੀ ਕਿ ਉਨ੍ਹਾਂ ਨੂੰ ਬਕਾਏ ਦੀ ਰਕਮ ਪੂਰੀ ਦਿੱਤੀ ਜਾਵੇ। ਖ਼ਬਰ ਲਿਖੇ ਜਾਣ ਤੱਕ ਧਰਨਾ ਜਾਰੀ ਸੀ। ®ਇਸ ਮੌਕੇ ਸੰਬੋਧਨ ਕਰਨ ਵਾਲਿਆਂ ਵਿਚ ਲਖਵਿੰਦਰ ਸਿੰਘ, ਸੁਖਦੇਵ ਸਿੰਘ ਖੁਜਾਲਾ, ਕਸ਼ਮੀਰ ਸਿੰਘ ਫੱਤਾਕੁੱਲਾ, ਸਤਨਾਮ ਸਿੰਘ ਚੀਮਾ, ਕਰਤਾਰ ਸਿੰਘ ਮੌਜਪੁਰ, ਦਿਆਲ ਸਿੰਘ ਮਚਰਾਵਾਂ, ਸਤਨਾਮ ਸਿੰਘ ਬਾਗਡ਼ੀਆਂ, ਮਨਜੀਤ ਸਿੰਘ ਰਿਆਡ਼, ਉੱਤਮ ਸਿੰਘ, ਗੁਰਨਾਮ ਸਿੰਘ ਜਹਾਨਪੁਰ, ਬਲਦੇਵ ਸਿੰਘ ਸੇਖਵਾਂ, ਜੋਗਿੰਦਰ ਸਿੰਘ ਪੰਡੋਰੀ, ਚਿਮਨ ਸਿੰਘ ਤਲਵੰਡੀ ਕੂਕਾ, ਸੋਹਣਪਾਲ ਟਾਹਲੀ, ਸੁਖਜਿੰਦਰ, ਸੋਨੀ, ਗੁਰਿੰਦਰ ਬਾਜਵਾ, ਗੁਰਪ੍ਰੀਤ ਸਿੰਘ ਸ੍ਰੀ ਹਰਗੋਬਿੰਦਪੁਰ ਵੀ ਸ਼ਾਮਲ ਸਨ।
ਸ੍ਰੀ ਗੁਰੂ ਰਵਿਦਾਸ ਜੀ ਦੇ ਪ੍ਰਕਾਸ਼ ਉਤਸਵ ਨੂੰ ਸਮਰਪਿਤ ਸ਼ੋਭਾ ਯਾਤਰਾ ਸਜਾਈ ਗਈ
NEXT STORY