ਗੁਰਦਾਸਪੁਰ (ਬੇਰੀ, ਯੋਗੀ)-ਐੱਸ.ਐੱਮ.ਓ. ਭੁੱਲਰ ਡਾ. ਸੁਦੇਸ਼ ਭਗਤ ਦੀ ਅਗਵਾਈ ਹੇਠ ਪੀ. ਐੱਚ. ਸੀ. ਭੁੱਲਰ ਵਿਖੇ ਕੌਮੀ ਤੰਬਾਕੂਨੋਸ਼ੀ ਰੋਕੂ ਪ੍ਰੋਗਰਾਮ ਤਹਿਤ ਸੈਮੀਨਾਰ ਕਰਵਾਇਆ ਗਿਆ। ਇਸ ਮੌਕੇ ਐੱਚ.ਆਈ. ਤਰਸੇਮ ਸਿੰਘ ਨੇ ਦੱਸਿਆ ਕਿ ਕਿਸੇ ਵੀ ਵਿੱਦਿਅਕ ਸੰਸਥਾ ਦੀ ਬਾਹਰਲੀ ਦੀਵਾਰ ਤੋਂ ਸੌ ਗਜ਼ ਦੇ ਘੇਰੇ ਵਿਚ ਤੰਬਾਕੂ ਵੇਚਣ ਅਤੇ ਸੇਵਨਾ ਕਰਨ ਦੀ ਕਾਨੂੰਨੀ ਮਨਾਹੀ ਹੈ। ਉਨ੍ਹਾਂ ਕਿਹਾ ਕਿ ਜਿਹਡ਼ੇ ਵਿਅਕਤੀ ਤੰਬਾਕੂ ਪਦਾਰਥਾਂ ਦਾ ਸੇਵਨ ਕਰਦੇ ਹਨ, ਉਹ ਮੂੰਹ ਦੇ ਕੈਂਸਰ, ਫੇਫਡ਼ਿਆਂ ਦੇ ਕੈਂਸਰ, ਦਿਲ ਦੀਆਂ ਬੀਮਾਰੀਆਂ ਆਦਿ ਰੋਗਾਂ ਦਾ ਸ਼ਿਕਾਰ ਹੁੰਦੇ ਹਨ। ਉਨ੍ਹਾਂ ਹਾਜ਼ਰ ਵਿਅਕਤੀਆਂ ਨੂੰ ਅਪੀਲ ਕੀਤੀ ਕਿ ਉਹ ਤੰਬਾਕੂ ਪਦਾਰਥਾਂ ਦਾ ਸੇਵਨ ਨਾ ਕਰਨ। ਅੰਤ ਵਿਚ ਐੱਸ. ਐੱਮ. ਓ. ਡਾ. ਸੁਦੇਸ਼ ਭਗਤ ਵਲੋਂ ਚੰਗੀ ਕਾਰਗੁਜਾਰੀ ਵਾਲੇ ਕਰਮਚਾਰੀਆਂ ਨੂੰ ਸਨਮਾਨਤ ਕੀਤਾ ਗਿਆ। ਇਸ ਮੌਕੇ ਡਾ. ਹਰਸਿਮਰਨ ਕੌਰ, ਸਰਪੰਚ ਬਲਵਿੰਦਰ ਸਿੰਘ ਭੁੱਲਰ, ਵਰਿੰਦਰਜੀਤ ਸਿੰਘ, ਗੋਪਿੰਦਰ ਸਿੰਘ, ਤਰਸੇਮ ਗਿੱਲ ਐੱਸ.ਆਈ., ਰਾਜਅੰਮ੍ਰਿਤ ਸਿੰਘ, ਗੁਰਵਿੰਦਰ ਸਿੰਘ ਐੱਸ. ਆਈ., ਨਿਰਭੋਰ ਸਿੰਘ, ਮਲਕੀਤ ਸਿੰਘ, ਦਿਲਬਾਗ ਸਿੰਘ, ਰਾਜਵਿੰਦਰ ਕੌਰ ਐੱਲ. ਐੱਚ. ਵੀ. ਆਦਿ ਹਾਜ਼ਰ ਸਨ।
ਚੋਣਾਂ ’ਚ ਜਨਤਾ ਕਾਂਗਰਸ ਦੇ ਹੱਕ ’ਚ ਫਤਵਾ ਦੇਵੇਗੀ : ਵਿਧਾਇਕ ਫਤਿਹ ਬਾਜਵਾ
NEXT STORY