ਅਬੋਹਰ(ਸੁਨੀਲ, ਰਹੇਜਾ)—ਪੰਜਾਬ 'ਚ ਅਮਨ-ਸ਼ਾਂਤੀ ਬਣਾਈ ਰੱਖਣ ਲਈ ਪੁਲਸ ਅਤੇ ਪੈਰਾ ਮਿਲਟਰੀ ਫੋਰਸਿਜ਼ ਵੱਲੋਂ ਦਿਨ-ਰਾਤ ਗਸ਼ਤ ਕੀਤੀ ਜਾ ਰਹੀ ਹੈ। ਜ਼ਿਕਰਯੋਗ ਹੈ ਕਿ 25 ਅਗਸਤ ਨੂੰ ਸਿਰਸਾ ਦੇ ਡੇਰਾ ਸੱਚਾ ਸੌਦਾ ਦੇ ਮੁਖੀ ਸੰਤ ਗੁਰਮੀਤ ਰਾਮ ਰਹੀਮ ਵਿਰੁੱਧ ਲਾਈ ਗਈ ਪਟੀਸ਼ਨ ਦਾ ਫੈਸਲਾ ਹੈ। ਬੀ. ਆਈ. ਅਦਾਲਤ ਵੱਲੋਂ ਦਿੱਤਾ ਜਾਣਾ ਹੈ। ਜਿਸਦੇ ਕਾਰਨ ਪੰਜਾਬ, ਹਰਿਆਣਾ ਵਿਚ ਹਾਈ ਅਲਰਟ ਰੱਖਿਆ ਗਿਆ ਹੈ। ਪੁਲਸ ਅਤੇ ਪੈਰਾ ਮਿਲਟਰੀ ਫੋਰਸ ਨੇ ਪੰਜਾਬ ਹਰਿਆਣਾ ਤੇ ਰਾਜਸਥਾਨ ਦੀ ਸੀਮਾ 'ਤੇ ਸਖਤ ਚੌਕਸੀ ਬਣਾਈ ਹੋਈ ਹਨ। ਇਸ ਲੜੀ ਤਹਿਤ ਬੀਤੇ ਦਿਨੀਂ ਨਗਰ ਵਿਚ ਫਲੈਗ ਮਾਰਚ ਵੀ ਕੀਤਾ ਗਿਆ ਸੀ ਅਤੇ ਰਾਤ ਨੂੰ ਪੁਲਸ ਅਤੇ ਪੈਰਾ ਮਿਲਟਰੀ ਫੋਰਸ ਵੱਲੋਂ ਨਾਕੇ ਲਾ ਕੇ ਅਮਨ-ਸ਼ਾਂਤੀ ਬਣਾਈ ਰੱਖਣ ਦੇ ਯਤਨ ਕੀਤੇ ਜਾ ਰਹੇ ਹਨ। ਡੀ. ਜੀ. ਪੀ ਪੰਜਾਬ ਦੇ ਹੁਕਮਾਂ ਅਨੁਸਾਰ ਪੁਲਸ ਨੇ ਅਮਨ-ਕਾਨੂੰਨ ਦੀ ਵਿਵਸਥਾ ਨੂੰ ਸਥਿਰ ਰੱਖਣ ਲਈ ਚੱਪੇ-ਚੱਪੇ 'ਤੇ ਪੈਰਾ ਮਿਲਟਰੀ ਫੋਰਸ ਲਗਾ ਕੇ ਬੜੀ ਚੋਕਸੀ ਨਾਲ ਨਾਕਾਬੰਦੀ ਵਧਾ ਦਿੱਤੀ ਹੈ। ਇਸ ਮੌਕੇ ਫਿਰੋਜ਼ਪੁਰ-ਫਾਜ਼ਿਲਕਾ ਮਾਰਗ 'ਤੇ ਮੰਡੀ ਲਾਧੂਕਾ ਨੇੜੇ ਨਾਕਾਬੰਦੀ ਦੌਰਾਨ ਵਾਹਨਾਂ ਦੀ ਚੈਕਿੰਗ ਕਰਨ ਦੇ ਨਾਲ ਉਨ੍ਹਾਂ ਦੇ ਵੇਰਵੇ ਵੀ ਇਕੱਠੇ ਕੀਤੇ ਜਾ ਰਹੇ ਹਨ। ਜਾਣਕਾਰੀ ਦਿੰਦਿਆ ਚੌਂਕੀ ਮੁਖੀ ਸੁਰਿੰਦਰ ਕੁਮਾਰ ਨਿੰਖਜ ਨੇ ਦੱਸਿਆ ਕਿ ਜਿਉਂ-ਜਿਉਂ 25 ਅਗਸਤ ਦਾ ਦਿਨ ਨੇੜੇ ਆ ਰਿਹਾ, ਕਿਸੇ ਵੇਲੇ ਵੀ ਤਨਾਅ ਪੈਦਾ ਹੌਣ ਦੀ ਸਥਿਤੀ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ। ਪੰਜਾਬ ਤੇ ਹਰਿਆਣਾ ਸੂਬਿਆ ਵਿਚ ਹਾਈ ਅਲਰਟ ਜਾਰੀ ਹੌਣ ਤੋਂ ਬਾਅਦ ਪੁਲਸ ਹੋਰ ਸਖਤ ਢੰਗ ਨਾਲ ਪੇਸ਼ ਆ ਰਹੀ ਹੈ ਅਤੇ ਮਾਹੌਲ ਨੂੰ ਕਾਬੂ ਵਿਚ ਰੱਖਣ ਲਈ ਪੂਰੇ ਜ਼ਿਲੇ ਅੰਦਰ ਸੁਰੱਖਿਆ ਬਲਾਂ ਵੱਲੋਂ ਗਸ਼ਤ ਜਾਰੀ ਹੈ, ਜੇਕਰ ਮਾਹੌਲ ਜਿਆਦਾ ਖਰਾਬ ਹੁੰਦਾ ਹੈ ਤਾਂ ਕਰਫਿਊ ਦੀ ਸੰਭਾਵਨਾ ਹੋ ਸਕਦੀ ਹੈ।
ਪੁਲਸ ਵੱਲੋਂ ਭਗੌੜਾ ਗ੍ਰਿਫਤਾਰ
NEXT STORY