ਲੁਧਿਆਣਾ: ਰੈਫਰੈਂਡਮ 2020 ਰਾਹੀਂ ਭਾਰਤ ਦਾ ਮਾਹੌਲ ਖਰਾਬ ਕਰਨ ਦੇ ਸੁਪਨੇ ਦੇਖਣ ਵਾਲੇ ਗੁਰਪਤਵੰਤ ਸਿੰਘ ਪਨੂੰ ਨੂੰ ਪੰਜਾਬੀ ਨੌਜਵਾਨਾਂ ਨੇ ਅਸਲੀ ਥਾਂ ਦਿਖਾ ਦਿੱਤੀ ਹੈ। ਸਿਖਸ ਫਾਰ ਜਸਟਿਸ ਦੇ ਬੈਨਰ ਥੱਲੇ ਭਾਰਤ ਵਿਰੋਧੀ ਗਤੀਵੀਧੀਆਂ ਕਰਨ ਵਾਲੇ ਪਨੂੰ ਦਾ ਨੌਜਵਾਨਾਂ ਨੇ ਸ਼ਮਸ਼ਾਨ ਘਾਟ 'ਚ ਪੁਤਲਾ ਸਾੜਿਆ ਹੈ। ਨੌਜਵਾਨਾਂ ਨੇ ਪਨੂੰ ਦੀ ਦੇਸ਼-ਤੋੜੂ ਖਾਲਿਸਤਾਨੀ ਸੋਚ ਨੂੰ ਅੱਗ ਲਗਾਈ ਹੈ ਤੇ ਸੰਦੇਸ਼ ਦਿੱਤਾ ਹੈ ਕਿ ਭਾਰਤ ਇੱਕ-ਜੁੱਟ ਸੀ, ਇੱਕ-ਜੁੱਟ ਹੈ ਤੇ ਇੱਕ-ਜੁੱਟ ਹੀ ਰਹੇਗਾ। ਉਨ੍ਹਾਂ ਕਿਹਾ ਕਿ ਲੋਕ ਸਮਝ ਗਏ ਨੇ ਕਿ ਗੁਰਪਤਵੰਤ ਸਿੰਘ ਪਨੂੰ ਆਪਣੀ ਐਸ-ਪ੍ਰਸਤੀ ਲਈ ਖਾਲਿਸਤਾਨ ਦੇ ਨਾਮ 'ਤੇ ਕਰੋੜਾਂ ਰੁਪਏ ਇਕੱਠੇ ਕਰਦਾ ਹੈ ਤੇ ਪਾਕਿਸਤਾਨੀ ਏਜੰਸੀ ਆਈ.ਐਸ.ਆਈ. ਦੇ ਇਸ਼ਾਰਿਆਂ 'ਤੇ ਕੰਮ ਕਰਦਾ ਹੈ। ਮਾਨਕਵਾਲ ਪਿੰਡ ਦੇ ਸਰਪੰਚ ਨੇ ਪਿੰਡ ਦੇ ਹੀ ਨੌਜਵਾਨਾਂ ਨਾਲ ਮਿਲਕੇ ਸੰਕੇਤਿਕ ਤੌਰ 'ਤੇ ਪੰਨੂੰ ਤੇ ਉਸਦੀ ਦਹਿਸ਼ਤਗਰਦ ਸੋਚ ਨੂੰ ਅੱਗ ਹਵਾਲੇ ਕੀਤਾ ਹੈ। ਉਨ੍ਹਾਂ ਕਿਹਾ ਕਿ ਲੋਕਾਂ ਇਸ ਸਮੇਂ ਸਮਝਦਾਰ ਹੋ ਗਏ ਹਨ ਕਿ ਜੋ ਗੁਰਪਤਵੰਤ ਸਿੰਘ ਪਨੂ ਭਾਰਤ ਦੇ ਸੰਵਿਧਾਨ ਨੂੰ ਸਾੜ ਸਕਦਾ ਹੈ, ਉਹ ਭਾਰਤ ਦੇ ਲੋਕਾਂ ਦਾ ਕਿਵੇਂ ਸਕਾ ਹੋ ਸਕਦਾ ਹੈ। ਜੋ ਕਿਸੇ ਦੇਸ਼ ਦੇ ਕੌਮੀਂ ਝੰਡੇ ਦੀ ਇੱਜਤ ਨਹੀਂ ਕਰਦਾ ਓਹ ਤੁਹਾਡੀ ਇੱਜਤ ਕਿਵੇਂ ਕਰੇਗਾ।
ਅਕਾਲ ਤਖਤ ਸਾਹਿਬ ਤੋਂ ਮੈਨੂੰ ਛੇਕਣ ਲਈ ਝੂਠੇ ਇਲਜਾਮ ਕੀਤੇ ਜਾ ਰਹੇ ਨੇ ਤਿਆਰ : ਢੱਡਰੀਆਂ ਵਾਲੇ
NEXT STORY