ਲੁਧਿਆਣਾ (ਸਹਿਗਲ) : ਪੰਜਾਬ ਦੇ ਹਲਵਾਈ ਇਨ੍ਹੀਂ ਦਿਨੀਂ ਇਕ ਵੀਡੀਓ ਨੂੰ ਆਧਾਰ ਬਣਾ ਕੇ ਹਲਵਾਈਆਂ ਦੇ ਵਿਰੁੱਧ ਸੋਸ਼ਲ ਮੀਡੀਆ 'ਤੇ ਕੀਤੀ ਜਾ ਰਹੀ ਸ਼ਰਾਰਤ ਤੋਂ ਗੁੱਸੇ 'ਚ ਹਨ। ਉਨ੍ਹਾਂ ਨੇ ਇਸ ਸ਼ਰਾਰਤ ਖਿਲਾਫ ਪੁਲਸ ਨੂੰ ਸਾਈਬਰ ਸੈੱਲ ਕੋਲ ਸ਼ਿਕਾਇਤ ਕਰਨ ਦਾ ਫੈਸਲਾ ਕੀਤਾ ਹੈ। ਅਸਲ 'ਚ ਕੇਸ ਇਕ ਵੀਡੀਓ ਨਾਲ ਜੁੜਿਆ ਹੈ, ਜਿਸ 'ਚ ਇਕ ਚੂਹਾ ਹਲਵਾਈ ਦੀ ਦੁਕਾਨ 'ਚ ਰੱਖੀਆਂ ਮਠਿਆਈਆਂ 'ਚ ਘੁੰਮ ਰਿਹਾ ਹੈ। ਹਲਵਾਈ ਐਸੋਸੀਏਸ਼ਨ ਪੰਜਾਬ ਪ੍ਰਧਾਨ ਨਰਿੰਦਰਪਾਲ ਸਿੰਘ ਦਾ ਕਹਿਣਾ ਹੈ ਕਿ ਇਹ ਇਕ ਪੁਰਾਣੀ ਵੀਡੀਓ ਹੈ, ਜੋ ਸੰਭਵ ਤੌਰ 'ਤੇ ਦਿੱਲੀ ਜਾਂ ਉਸ ਦੇ ਆਲੇ-ਦੁਆਲੇ ਦੇ ਇਲਾਕੇ ਦੀ ਕਿਸੇ ਮਠਿਆਈ ਦੀ ਦੁਕਾਨ ਦੀ ਹੈ।
ਕੁਝ ਮਹੀਨੇ ਪਹਿਲਾਂ ਇਸ ਵੀਡੀਓ ਨੂੰ ਪੰਜਾਬ ਦੇ ਇਕ ਨਾਮੀ ਹਲਵਾਈ ਦੀ ਦੁਕਾਨ ਦਾ ਦੱਸ ਕੇ ਪ੍ਰਚਾਰਿਆ ਗਿਆ ਸੀ, ਜਿਸ 'ਤੇ ਉਸ ਹਲਵਾਈ ਨੇ ਚੰਡੀਗੜ੍ਹ 'ਚ ਪੁਲਸ ਦੇ ਸਾਈਬਰ ਸੈੱਲ ਨੂੰ ਸ਼ਿਕਾਇਤ ਕੀਤੀ ਸੀ। ਹੁਣ ਕੁਝ ਮਹੀਨਿਆਂ ਬਾਅਦ ਉਸੇ ਵੀਡੀਓ ਨੂੰ ਲੁਧਿਆਣਾ ਦੇ ਇਕ ਨਾਮੀ ਹਲਵਾਈ ਦੀ ਦੱਸ ਕੇ ਸੋਸ਼ਲ ਮੀਡੀਆ 'ਤੇ ਪ੍ਰਚਾਰ ਕੀਤਾ ਜਾ ਰਿਹਾ ਹੈ। ਨਰਿੰਦਰਪਾਲ ਸਿੰਘ ਨੇ ਕਿਹਾ ਕਿ ਇਹ ਪਹਿਲੀ ਵਾਰ ਨਹੀਂ, ਇਸ ਤੋਂ ਪਹਿਲਾਂ ਵੀ ਕਈ ਵਾਰ ਦੀਵਾਲੀ ਦੇ ਸੀਜ਼ਨ 'ਚ ਕੁਝ ਬਲੈਕ ਮੇਲਰਾਂ ਵਲੋਂ ਵੀਡੀਓ ਨੂੰ ਪੰਜਾਬ ਦੇ ਹਲਵਾਈਆਂ ਦੇ ਨਾਂ ਨਾਲ ਪ੍ਰਚਾਰ ਕੀਤਾ ਜਾਂਦਾ ਹੈ। ਇਸੇ ਤਰ੍ਹਾਂ ਪੈਰਾਂ ਨਾਲ ਆਟਾ ਗੁੰਨਣ ਦੀ ਵੀਡੀਓ ਵੀ ਪੰਜਾਬ ਦੇ ਹਲਵਾਈਆਂ ਦੀ ਦੱਸ ਕੇ ਪ੍ਰਚਾਰ ਕਰ ਦਿੱਤਾ ਜਾਂਦਾ ਸੀ। ਮਠਿਆਈਆਂ ਦੀ ਕੜਾਹੀ 'ਚ ਚੂਹਾ ਘੁੰਮਣ ਦੀ ਇਕ ਵੀਡੀਓ ਵੀ ਪੰਜਾਬ ਦੀ ਦੱਸ ਕੇ ਪ੍ਰਚਾਰ ਕੀਤਾ ਗਿਆ ਸੀ।
ਪੇਪਰ ਦੇਣ ਜਾ ਰਹੀਆਂ ਵਿਦਿਆਰਥਣਾਂ ਦੀ ਗੱਡੀ 'ਤੇ ਨੌਜਵਾਨਾਂ ਵਲੋਂ ਹਮਲਾ
NEXT STORY