ਲੁਧਿਆਣਾ(ਮਹਿਰਾ)-ਲੁਧਿਆਣਾ ਦੀ ਅਦਾਲਤ 'ਚ ਚੱਲ ਰਹੇ ਇਕ ਧਮਾਕੇ ਦੇ ਕੇਸ 'ਚ ਨਾਭਾ ਜੇਲ ਬ੍ਰੇਕ ਕਾਂਡ ਦੇ ਦੋਸ਼ੀ ਹਰਿਮੰਦਰ ਸਿੰਘ ਮਿੰਟੂ ਨੂੰ ਅੱਜ ਅਦਾਲਤ 'ਚ ਪੇਸ਼ ਨਹੀਂ ਕੀਤਾ ਗਿਆ। ਵਧੀਕ ਸੈਸ਼ਨ ਜੱਜ ਸ਼੍ਰੀਮਤੀ ਅੰਜਨਾ ਦੀ ਅਦਾਲਤ 'ਚ ਅੱਜ ਹੋਈ ਸੁਣਵਾਈ ਦੌਰਾਨ ਅਦਾਲਤ ਨੇ ਹਰਮਿੰਦਰ ਸਿੰਘ ਮਿੰਟੂ ਨੂੰ ਪੇਸ਼ ਕਰਨ ਨੂੰ ਲੈ ਕੇ ਉਸ ਦੇ ਪ੍ਰੋਡਕਸ਼ਨ ਵਾਰੰਟ ਜਾਰੀ ਕਰਦੇ ਹੋਏ ਪੁਲਸ ਦੀ 13 ਮਾਰਚ ਦੀ ਪੇਸ਼ੀ 'ਤੇ ਹਾਜ਼ਰ ਕਰਨ ਦੇ ਹੁਕਮ ਦਿੱਤੇ ਹਨ। ਅਦਾਲਤ 'ਚ ਬਚਾਅ ਪੱਖ ਦਾ ਕੋਈ ਗਵਾਹ ਵੀ ਨਾ ਹੋਣ ਕਾਰਨ ਅਦਾਲਤ ਨੇ ਬਚਾਅ ਪੱਖ ਨੂੰ ਆਪਣਾ ਗਵਾਹ ਵੀ ਪੇਸ਼ੀ 'ਤੇ ਹਾਜ਼ਰ ਕਰਨ ਨੂੰ ਕਿਹਾ ਹੈ। ਵਰਣਨਯੋਗ ਹੈ ਕਿ 2008 ਵਿਚ ਥਾਣਾ ਜਗਰਾਓਂ ਦੀ ਪੁਲਸ ਵੱਲੋਂ ਦੋਸ਼ੀ ਹਰਮਿੰਦਰ ਸਿੰਘ ਮਿੰਟੂ ਅਤੇ ਹੋਰਨਾਂ ਖਿਲਾਫ ਪਰਚਾ ਦਰਜ ਕੀਤਾ ਗਿਆ ਸੀ, ਜਿਸ ਵਿਚ ਦੋਸ਼ੀ ਮਿੰਟੂ ਨੂੰ ਅਦਾਲਤ ਨੇ ਭਗੌੜਾ ਕਰਾਰ ਦੇ ਦਿੱਤਾ ਸੀ। ਬਾਅਦ ਵਿਚ ਪੁਲਸ ਵੱਲੋਂ ਮਿੰਟੂ ਨੂੰ ਗ੍ਰਿਫਤਾਰ ਕਰ ਕੇ ਉਸ ਦੇ ਖਿਲਾਫ ਅਦਾਲਤ 'ਚ ਚਲਾਨ ਪੇਸ਼ ਕਰ ਦਿੱਤਾ ਸੀ। ਹਾਲਾਂਕਿ ਇਸ ਕੇਸ ਵਿਚ ਪਹਿਲਾਂ ਹੀ ਤਿੰਨੋਂ ਦੋਸ਼ੀਆਂ ਨੂੰ ਸਬੂਤਾਂ ਦੀ ਕਮੀ ਕਾਰਨ ਬਰੀ ਕੀਤਾ ਜਾ ਚੁੱਕਾ ਹੈ, ਜਦੋਂਕਿ ਦੋ ਨੂੰ ਸਜ਼ਾ ਸੁਣਾਈ ਜਾ ਚੁੱਕੀ ਹੈ ਪਰ ਹਰਮਿੰਦਰ ਸਿੰਘ ਮਿੰਟੂ ਦੇ ਗ੍ਰਿਫਤਾਰ ਨਾ ਹੋਣ ਕਾਰਨ ਪੁਲਸ ਵੱਲੋਂ ਉਸ ਦੇ ਵਿਰੁੱਧ ਚਲਾਨ ਪੇਸ਼ ਕਰ ਦਿੱਤਾ ਸੀ। ਮਿੰਟੂ ਵਿਰੁੱਧ ਦਰਜ ਉਪਰੋਕਤ ਪਰਚੇ ਵਿਚ ਸਰਕਾਰੀ ਪੱਖ ਵੱਲੋਂ ਅਦਾਲਤ ਦੇ ਵਾਰ-ਵਾਰ ਮੌਕਾ ਦੇਣ ਦੇ ਬਾਵਜੂਦ ਆਪਣੀਆਂ ਗਵਾਹੀਆਂ ਨਾ ਕਰਵਾਏ ਜਾਣ ਕਾਰਨ ਪਿਛਲੀ ਪੇਸ਼ੀ 'ਤੇ ਬਚਾਅ ਪੱਖ ਨੂੰ ਝਟਕਾ ਦਿੰਦੇ ਹੋਏ ਉਨ੍ਹਾਂ ਦੀਆਂ ਗਵਾਹੀਆਂ ਬੰਦ ਕਰ ਦਿੱਤੀਆਂ ਸਨ ਅਤੇ ਅਦਾਲਤ ਨੇ ਦੋਸ਼ੀ ਪੱਖ ਦੀਆਂ ਗਵਾਹੀਆਂ ਨੂੰ ਲੈ ਕੇ ਕੇਸ ਦੀ ਸੁਣਵਾਈ ਅੱਜ ਲਈ ਰੱਦ ਕਰ ਦਿੱਤੀ ਸੀ ਪਰ ਅੱਜ ਜੇਲ ਪੁਲਸ ਵੱਲੋਂ ਮਿੰਟੂ ਨੂੰ ਅਦਾਲਤ 'ਚ ਪੇਸ਼ ਨਹੀਂ ਕੀਤਾ, ਜਿਸ ਕਾਰਨ ਅੱਜ ਕੋਈ ਕਾਰਵਾਈ ਨਹੀਂ ਹੋ ਸਕੀ।
ਆਰਥਕ ਤੰਗੀ ਕਾਰਨ ਨੌਜਵਾਨ ਵਲੋਂ ਖੁਦਕੁਸ਼ੀ
NEXT STORY