ਮਾਨਸਾ (ਪਰਮਦੀਪ) : ਜਿੱਥੇ ਸਿੱਧੂ ਮੂਸੇਵਾਲਾ ਦੀ ਸਮਾਧ 'ਤੇ ਦੇਸ਼-ਵਿਦੇਸ਼ਾਂ ਤੋਂ ਸਿੱਧੂ ਦੇ ਫੈਨ ਆਉਂਦੇ ਹਨ, ਉਥੇ ਹੀ ਸਿੱਧੂ ਦੀ ਯਾਦਗਾਰ 'ਤੇ ਬੰਗਲੌਰ ਤੋਂ ਆਇਆ ਇਹ ਸ਼ਖਸ ਸਿੱਧੂ ਦੇ ਪਿੰਡ ਮੂਸੇਵਾਲਾ ਸਥਿਤ ਉਸ ਦੀ ਹਵੇਲੀ ਪਹੁੰਚਿਆ, ਜੋ ਗਿਨੀਜ਼ ਵਰਲਡ ਰਿਕਾਰਡਜ਼ 'ਚ ਵੀ ਆਪਣਾ ਨਾਂ ਦਰਜ ਕਰਵਾ ਚੁੱਕਾ ਹੈ। ਇਸ ਸ਼ਖਸ ਦਾ ਨਾਂ ਅਮਨਦੀਪ ਸਿੰਘ ਖਾਲਸਾ ਹੈ, ਜੋ 2008 ਤੋਂ ਲਗਾਤਾਰ ਸਾਈਕਲ 'ਤੇ ਸਫ਼ਰ ਤੈਅ ਕਰ ਰਿਹਾ ਹੈ। ਇਸ ਨੇ ਦੇਸ਼ ਦੇ 26 ਸੂਬਿਆਂ ਦੀ ਯਾਤਰਾ ਕਰ ਲਈ ਹੈ, ਉਥੇ ਹੀ ਇਨ੍ਹਾਂ ਨੂੰ ਇਕ ਮਿਲੀਅਨ ਡਾਲਰ ਦਾ ਇਨਾਮ ਵੀ ਮਿਲ ਚੁੱਕਾ ਹੈ।
ਇਹ ਵੀ ਪੜ੍ਹੋ : ਅਜੀਬੋ-ਗਰੀਬ: ਬਿਹਾਰ 'ਚ ਇੰਟਰ ਦੀ ਪ੍ਰੀਖਿਆ ਦੌਰਾਨ ਕੁੜੀਆਂ ਵਿਚਾਲੇ ਖੁਦ ਨੂੰ ਇਕੱਲਾ ਦੇਖ ਬੇਹੋਸ਼ ਹੋਇਆ ਵਿਦਿਆਰਥੀ
ਅਮਨਦੀਪ ਸਿੰਘ ਖਾਲਸਾ ਸਿੱਧੂ ਮੂਸੇਵਾਲਾ ਦੀ ਯਾਦਗਾਰ 'ਤੇ ਬੰਗਲੌਰ ਤੋਂ ਸਾਈਕਲ ਚਲਾ ਕੇ ਪਹੁੰਚਿਆ ਹੈ। ਉਸ ਨੇ ਦੱਸਿਆ ਕਿ ਸਿੱਧੂ ਮੂਸੇਵਾਲਾ ਦੇ ਐੱਸਵਾਈਐੱਲ ਗੀਤ ਤੋਂ ਬਾਅਦ ਪਤਾ ਲੱਗਾ ਕਿ ਉਹ ਇਨਸਾਨ ਪੰਜਾਬ ਦੀ ਬਿਹਤਰੀ ਲਈ ਗੀਤ ਲਿਖ ਰਿਹਾ ਹੈ। ਇਸ ਕਰਕੇ ਉਹ ਸਿੱਧੂ ਦੀ ਯਾਦਗਾਰ ਪਿੰਡ ਮੂਸਾ ਪਹੁੰਚਿਆ ਹੈ।
ਨੋਟ:- ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿੱਚ ਜ਼ਰੂਰ ਸਾਂਝੇ ਕਰੋ।
ਪਟਿਆਲਾ ਜੇਲ੍ਹ ’ਚੋਂ ਛੇਤੀ ਹੀ ਉਡਾਰੀ ਭਰਨਗੇ ਸਿੱਧੂ! ਫ਼ੈਸਲੇ 'ਤੇ ਅੱਜ ਹੀ ਲੱਗ ਸਕਦੀ ਹੈ ਮੁਹਰ
NEXT STORY