ਪਠਾਨਕੋਟ, (ਸ਼ਾਰਦਾ)- ਸਿਵਲ ਸਰਜਨ ਡਾ. ਨਰੇਸ਼ ਕਾਂਸਰਾ ਦੇ ਨਿਰਦੇਸ਼ਾਂ ਅਨੁਸਾਰ ਪੀ. ਐੱਚ. ਸੀ. ਘਰੋਟਾ, ਪੀ. ਐੱਚ. ਸੀ. ਨਰੋਟ ਜੈਮਲ ਸਿੰਘ, ਪੀ. ਐੱਚ. ਸੀ. ਚੁੰਗਲ ਦੇ ਮਲਟੀਪਰਪਜ਼ ਵਰਕਰਾਂ ਨੇ ਵੱਖ-ਵੱਖ ਮੁਹੱਲਿਆਂ ਦਾ ਸਰਵੇ ਕਰ ਕੇ ਮੱਛਰਾਂ ਨੂੰ ਮਾਰਨ ਵਾਲੀ ਕੀਟਨਾਸ਼ਕ ਦਵਾਈਆਂ ਦਾ ਛਿੜਕਾਓ ਕੀਤਾ। ਇਸ ਤੋਂ ਇਲਾਵਾ ਘਰਾਂ 'ਚ ਰੱਖੇ ਗਏ ਬਰਤਨਾਂ, ਕੂਲਰਾਂ, ਫਰਿੱਜਾਂ, ਡਰੱਮਾਂ ਅਤੇ ਟੁੱਟੇ ਹੋਏ ਬਰਤਨਾਂ ਦੀ ਵੀ ਜਾਂਚ ਕੀਤੀ ਗਈ।
ਸਿਹਤ ਵਿਭਾਗ ਦੀ ਟੀਮ ਨੂੰ ਜਾਂਚ ਦੌਰਾਨ 7 ਘਰਾਂ 'ਚ ਡੇਂਗੂ, ਮਲੇਰੀਆ ਆਦਿ ਮੱਛਰਾਂ ਦਾ ਲਾਰਵਾ ਮਿਲਿਆ, ਜਿਸ ਨੂੰ ਮੌਕੇ 'ਤੇ ਨਸ਼ਟ ਕਰ ਦਿੱਤਾ ਗਿਆ। ਉਥੇ ਹੀ ਲੋਕਾਂ ਨੂੰ ਆਸ-ਪਾਸ ਸਫਾਈ ਰੱਖਣ ਲਈ ਪ੍ਰੇਰਿਤ ਕੀਤਾ ਗਿਆ। ਹੈਲਥ ਵਰਕਰਾਂ ਨੇ ਸਰਵੇ ਦੌਰਾਨ 2 ਬੁਖਾਰ ਨਾਲ ਪੀੜਤਾਂ ਦੇ ਬਲੱਡ ਸੈਂਪਲ ਵੀ ਲਏ ਗਏ। ਇਸ ਮੌਕੇ ਅਵਿਨਾਸ਼ ਸ਼ਰਮਾ, ਦੇਵ ਆਨੰਦ, ਲਖਬੀਰ ਸਿੰਘ, ਕੁਲਵਿੰਦਰ ਸਿੰਘ, ਰਘੁਬੀਰ ਅੱਤਰੀ, ਜਸਵਿੰਦਰ ਫੌਜੀ, ਰਾਜੇਸ਼, ਸੁਨੀਲ, ਅਨੋਖ ਲਾਲ, ਨਛੱਤਰ, ਰਘੁਬੀਰ, ਰਵੀ, ਪ੍ਰਦੀਪ, ਰਜੇਸ਼ਵਰ, ਉਤਮ, ਗੁਰਸ਼ਰਨ, ਅਮਿਤ ਆਦਿ ਮੌਜੂਦ ਸਨ।
ਚੋਰ ਗਿਰੋਹ ਦਾ ਇਕ ਮੈਂਬਰ 7 ਮੋਬਾਇਲਾਂ ਸਣੇ ਅੜਿੱਕੇ
NEXT STORY