ਮੋਗਾ, (ਸੰਦੀਪ)- ਜ਼ਿਲੇ ਦੇ ਕਸਬਾ ਫਤਿਹਗੜ੍ਹ ਪੰਜਤੂਰ ਦੇ ਪ੍ਰਾਈਵੇਟ ਤੌਰ 'ਤੇ ਚੱਲ ਰਹੇ ਗੁਰੂ ਰਾਮਦਾਸ ਮਲਟੀਸਪੈਸ਼ਲਿਸਟ ਹਸਪਤਾਲ ਦੇ ਸਟਾਫ 'ਚ ਉਸ ਸਮੇਂ ਹੜਕੰਪ ਮਚ ਗਿਆ ਜਦ ਸਿਹਤ ਵਿਭਾਗ ਦੀ ਟੀਮ ਨੇ ਹਸਪਤਾਲ 'ਚ ਸਿਵਲ ਸਰਜਨ ਮੋਗਾ ਡਾ. ਮਨਜੀਤ ਸਿੰਘ ਦੀ ਅਗਵਾਈ 'ਚ ਛਾਪਾਮਾਰੀ ਕੀਤੀ। ਟੀਮ ਨੂੰ ਦੇਖਦੇ ਹੀ ਉਥੇ ਹਾਜ਼ਰ ਸਟਾਫ ਮੈਂਬਰ ਰਫੂਚੱਕਰ ਹੋ ਗਏ। ਟੀਮ ਨੂੰ ਹਸਪਤਾਲ 'ਚੋਂ ਗਰਭਵਤੀ ਦਾ ਗਰਭਪਾਤ ਕਰਨ ਲਈ ਇਸਤੇਮਾਲ ਕੀਤੇ ਜਾਣ ਵਾਲੇ ਔਜਾਰ ਬਰਾਮਦ ਹੋਏ, ਜਿਸ ਨਾਲ ਇਥੇ ਐੱਮ. ਟੀ. ਪੀ. (ਮੈਡੀਕਲ ਟਰਮੀਨੇਸ਼ਨ ਆਫ ਪ੍ਰੈਗਨੈਸੀ ਐਕਟ 1971) ਦੀਆਂ ਜਿਥੇ ਧੱਜੀਆਂ ਉਡਣ ਦੇ ਸੰਕੇਤ ਮਿਲੇ ਸਨ, ਉਥੇ ਦੱਸਣਾ ਬਣਦਾ ਹੈ ਕਿ ਇਸ ਹਸਪਤਾਲ ਦੀ ਸਕੈਨਿੰਗ ਮਸ਼ੀਨ ਨੂੰ ਵੀ ਸਿਹਤ ਵਿਭਾਗ ਵੱਲੋਂ ਮਈ 2017 ਨੂੰ ਸੀਲ ਕਰ ਦਿੱਤਾ ਗਿਆ ਸੀ, ਜਿਸ ਕਾਰਨ ਇਹ ਹਸਪਤਾਲ ਪਹਿਲਾਂ ਤੋਂ ਹੀ ਚਰਚਾ 'ਚ ਹੈ। ਸੋਮਵਾਰ ਨੂੰ ਇਸ ਹਸਪਤਾਲ 'ਚ ਛਾਪਾਮਾਰੀ ਕੀਤੀ ਗਈ। ਇਹ ਹੀ ਨਹੀਂ ਟੀਮ ਵੱਲੋਂ ਨਾਇਬ ਤਹਿਸੀਲਦਾਰ ਦੀ ਮਨਜ਼ੂਰੀ ਲੈ ਕੇ ਸਕੈਨ ਰੂਮ ਖੁਲ੍ਹਵਾ ਕੇ ਸਕੈਨਿੰਗ ਮਸ਼ੀਨ ਦੀ ਵਿਭਾਗ ਵੱਲੋਂ ਲਾਈ ਗਈ ਸੀਲ ਵੀ ਚੈੱਕ ਕੀਤੀ ਗਈ। ਟੀਮ ਵੱਲੋਂ ਕਬਜ਼ੇ ਵਿਚ ਲਏ ਔਜਾਰਾਂ ਨੂੰ ਸੀਲ ਕਰਨ ਉਪਰੰਤ ਪੁਲਸ ਨੂੰ ਅਗਲੀ ਕਾਰਵਾਈ ਦੇ ਲਈ ਸੌਂਪ ਦਿੱਤਾ ਗਿਆ ਹੈ।
ਕੀਤੀ ਜਾਵੇਗੀ ਹਸਪਤਾਲ ਦੇ ਮਾਲਕ 'ਤੇ ਪੁਲਸ ਕਾਰਵਾਈ ਕਰਨ ਦੀ ਸਿਫਾਰਸ਼ : ਸਿਵਲ ਸਰਜਨ
ਇਸ ਸਬੰਧੀ ਸਿਵਲ ਸਰਜਨ ਡਾ. ਮਨਜੀਤ ਸਿੰਘ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ ਇਸ ਹਸਪਤਾਲ 'ਚੋਂ ਹੈਰਾਨੀਜਕਨ ਔਜਾਰ ਮਿਲੇ ਹਨ, ਉਹ ਸਿੱਧੇ ਤੌਰ 'ਤੇ ਐੱਮ. ਟੀ. ਪੀ. 1971 ਐਕਟ ਦੀਆਂ ਧੱਜੀਆਂ ਉਡਾਈਆਂ ਜਾਣ ਵੱਲ ਇਸ਼ਾਰਾ ਕਰਦੇ ਹਨ, ਉਥੇ ਇਹ ਹਸਪਤਾਲ ਪਹਿਲਾਂ ਵੀ ਚਰਚਾ 'ਚ ਹੈ। ਜਿਸ ਕਾਰਨ ਇਥੇ ਹੋਣ ਵਾਲੀ ਗੈਰ ਕਾਨੂੰਨੀ ਗਤੀਵਿਧੀਆਂ ਦਾ ਜ਼ਿੰਮੇਵਾਰ ਇਸ ਹਸਪਤਾਲ ਦਾ ਮਾਲਕ ਡਾ. ਜਗਮੋਹਨ ਸਿੰਘ ਹੈ, ਛਾਪਾਮਾਰੀ ਦੇ ਸਮੇਂ ਇਥੇ ਨਾ ਤਾਂ ਕੋਈ ਮੈਡੀਕਲ ਸਟਾਫ ਮਿਲਿਆ ਅਤੇ ਨਾ ਹੀ ਕੋਈ ਮਾਹਿਰ ਡਾਕਟਰ। ਇਨ੍ਹਾਂ ਸਭ ਦੀ ਜ਼ਿੰਮੇਵਾਰੀ ਇਸ ਹਸਪਤਾਲ ਦੇ ਮਾਲਕ ਦੀ ਹੀ ਹੈ। ਉਨ੍ਹਾਂ ਕਿਹਾ ਕਿ ਉਹ ਪੁਲਸ ਤੋਂ ਜਾਂਚ ਪੜਤਾਲ ਦੇ ਉਪਰੰਤ ਇਨ੍ਹਾਂ ਸਭ ਅਨਿਯਮਾਂ ਅਤੇ ਕਾਨੂੰਨ ਤੋੜਨ ਲਈ ਉਸ ਦੇ ਖਿਲਾਫ ਕਾਰਵਾਈ ਕਰਨ ਦੀ ਸਿਫਾਰਸ਼ ਕਰਨਗੇ।
ਨਹੀਂ ਕੀਤਾ ਗਿਆ 2017 ਤੋਂ ਬਾਅਦ ਕਿਸੇ ਮਰੀਜ਼ ਨੂੰ ਚੈੱਕ
ਇਸ ਹਸਪਤਾਲ 'ਚ ਸੇਵਾਵਾਂ ਦੇਣ ਵਾਲੇ ਐੱਮ. ਡੀ. ਮੈਡੀਸਨ ਡਾ. ਜੀ. ਐੱਸ. ਕਥੂਰੀਆ ਤੋਂ ਜਦ ਟੀਮ ਨੇ ਪੁੱਛਗਿੱਛ ਕਰਨੀ ਚਾਹੀ ਤਾਂ ਉਨ੍ਹਾਂ ਕਿਹਾ ਕਿ ਉਹ ਪੈਰਾਲਾਈਜ਼ ਦਾ ਸ਼ਿਕਾਰ ਹੈ, ਜਿਸ ਕਾਰਨ ਉਸ ਦੇ ਹੱਥ ਕੰਬਦੇ ਹਨ। ਉਨ੍ਹਾਂ ਕਿਹਾ ਕਿ 2017 ਤੋਂ ਬਾਅਦ ਕਿਸੇ ਵੀ ਮਰੀਜ਼ ਦਾ ਚੈੱਕਅਪ ਅਤੇ ਇਲਾਜ ਨਹੀਂ ਕੀਤਾ ਗਿਆ।
ਮਿਸਤਰੀ ਮਜ਼ਦੂਰ ਯੂਨੀਅਨ ਨੇ ਘੇਰਿਆ ਡੀ.ਸੀ. ਦਫਤਰ
NEXT STORY