ਅੰਮ੍ਰਿਤਸਰ (ਦਲਜੀਤ) - ਜ਼ਿਲਾ ਸਿਹਤ ਅਧਿਕਾਰੀ ਡਾ. ਲਖਬੀਰ ਸਿੰਘ ਭਾਗੋਵਾਲੀਆ ਦੀ ਮੁਸੀਬਤ ਆਉਣ ਵਾਲੇ ਦਿਨਾਂ ਵਿਚ ਵਧ ਸਕਦੀ ਹੈ। ਡਾ. ਭਾਗੋਵਾਲੀਆ ਦੇ ਅਧੀਨ ਤਾਇਨਾਤ ਇਕ ਮਹਿਲਾ ਫੂਡ ਸੇਫਟੀ ਅਧਿਕਾਰੀ ਨੇ ਉਨ੍ਹਾਂ 'ਤੇ ਮਾਨਸਿਕ ਤੌਰ 'ਤੇ ਪ੍ਰੇਸ਼ਾਨ ਕਰਨ ਦੇ ਗੰਭੀਰ ਦੋਸ਼ ਲਗਾਏ ਹਨ। ਮਹਿਲਾ ਅਧਿਕਾਰੀ ਨੇ ਕਿਹਾ ਹੈ ਕਿ ਡਾ. ਭਾਗੋਵਾਲੀਆ ਸ਼ਾਮ ਨੂੰ ਛੁੱਟੀ ਹੋਣ ਵੇਲੇ ਉਨ੍ਹਾਂ ਨੂੰ ਦਫ਼ਤਰ ਬੁਲਾਉਂਦੇ ਹਨ ਅਤੇ ਭੱਦੀ ਸ਼ਬਦਾਵਲੀ ਦਾ ਇਸਤੇਮਾਲ ਕਰਦੇ ਹਨ। ਮਹਿਲਾ ਫੂਡ ਅਧਿਕਾਰੀ ਵੱਲੋਂ ਪੰਜਾਬ ਵੂਮੈਨ ਸੈੱਲ, ਡਿਪਟੀ ਕਮਿਸ਼ਨਰ ਅੰਮ੍ਰਿਤਸਰ, ਪੁਲਸ ਕਮਿਸ਼ਨਰ ਆਦਿ ਨੂੰ ਸ਼ਿਕਾਇਤ ਲਿਖ ਕੇ ਇਨਸਾਫ ਦੀ ਫਰਿਆਦ ਕੀਤੀ ਗਈ ਹੈ।
ਜਾਣਕਾਰੀ ਅਨੁਸਾਰ ਡਾ. ਭਾਗੋਵਾਲੀਆ ਦੀ ਅਗਵਾਈ ਵਿਚ ਦੋ ਮਹਿਲਾ ਫੂਡ ਸੇਫਟੀ ਅਧਿਕਾਰੀ ਤਾਇਨਾਤ ਹਨ। ਸਿਹਤ ਵਿਭਾਗ ਨੂੰ ਭੇਜੀ ਸ਼ਿਕਾਇਤ ਵਿਚ ਇਕ ਮਹਿਲਾ ਅਧਿਕਾਰੀ ਨੇ ਕਿਹਾ ਹੈ ਕਿ ਉਹ ਸਿਵਲ ਸਰਜਨ ਦਫ਼ਤਰ ਵਿਚ ਬਤੌਰ ਫੂਡ ਸੇਫਟੀ ਅਧਿਕਾਰੀ ਕੰਮ ਕਰ ਰਹੀ ਹੈ। ਜਦੋਂ ਤੋਂ ਡਾ. ਲਖਬੀਰ ਸਿੰਘ ਨੇ ਜ਼ਿਲਾ ਸਿਹਤ ਅਧਿਕਾਰੀ-ਕਮ-ਡੈਜ਼ੀਗਨੇਟਿਡ ਅਧਿਕਾਰੀ ਅੰਮ੍ਰਿਤਸਰ ਵਜੋਂ ਚਾਰਜ ਲਿਆ ਹੈ, ਉਦੋਂ ਤੋਂ ਹੀ ਉਨ੍ਹਾਂ ਵੱਲੋਂ ਬਿਨਾਂ ਕਿਸੇ ਕਾਰਨ ਉਨ੍ਹਾਂ ਨੂੰ ਮਾਨਸਿਕ ਤੌਰ 'ਤੇ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ। ਬਿਨਾਂ ਵਜ੍ਹਾ ਹੀ ਕਈ ਵਾਰ ਸ਼ਾਮ ਨੂੰ ਛੁੱਟੀ ਹੋਣ ਵੇਲੇ ਡਾ. ਭਾਗੋਵਾਲੀਆ ਉਨ੍ਹਾਂ ਨੂੰ ਸੱਦ ਲੈਂਦੇ ਹਨ। ਉਕਤ ਵਿਭਾਗਾਂ ਦੇ ਇਲਾਵਾ ਕਮਿਸ਼ਨਰ ਫੂਡ ਐਂਡ ਡਰੱਗ-ਐਡਮਨਿਸਟਰੇਸ਼ਨ ਮੋਹਾਲੀ, ਮਨੁੱਖੀ ਅਧਿਕਾਰ ਕਮਿਸ਼ਨ, ਅਨੁਸੂਚਿਤ ਜਾਤੀ ਕਮਿਸ਼ਨ ਨੂੰ ਪੱਤਰ ਲਿਖ ਕੇ ਮਾਮਲੇ ਦੀ ਜਾਂਚ ਕਰਵਾ ਕੇ ਇਨਸਾਫ ਦੀ ਫਰਿਆਦ ਵੀਤੀ ਹੈ। ਇਸ ਸਬੰਧ ਵਿਚ ਜਦੋਂ ਡਾ. ਭਾਗੋਵਾਲੀਆ ਨਾਲ ਫੋਨ 'ਤੇ ਸੰਪਰਕ ਕਰਨਾ ਚਾਹਿਆ ਤਾਂ ਉਨ੍ਹਾਂ ਨੇ ਫੋਨ ਹੀ ਚੁੱਕਣਾ ਮੁਨਾਸਿਬ ਨਹੀਂ ਸਮਝਿਆ।
ਜ਼ਿਕਰਯੋਗ ਹੈ ਕਿ ਸਾਬਕਾ ਸਿਹਤ ਮੰਤਰੀ ਨੇ ਵੀ ਕੁਝ ਦਿਨ ਪਹਿਲਾਂ ਸੈਂਪਲ ਭਰਨ ਵਾਲੀ ਟੀਮ 'ਤੇ ਪੈਸੇ ਲੈ ਕੇ ਲੋਕਾਂ ਨੂੰ ਪ੍ਰੇਸ਼ਾਨ ਕਰਨ ਦੇ ਗੰਭੀਰ ਦੋਸ਼ ਲਗਾਏ ਸਨ। ਮੰਤਰੀ ਵੱਲੋਂ ਕਿਹਾ ਗਿਆ ਸੀ ਕਿ ਡਾ. ਭਾਗੋਵਾਲੀਆ ਦੀ ਅਗਵਾਈ ਵਾਲੀ ਟੀਮ ਦੁਕਾਨਦਾਰਾਂ ਨੂੰ ਪ੍ਰੇਸ਼ਾਨ ਕਰ ਰਹੀ ਹੈ ਅਤੇ ਪੈਸੇ ਦੀ ਉਗਰਾਹੀ ਦੇ ਨਾਂ 'ਤੇ ਬਜ਼ੁਰਗਾਂ ਨੂੰ ਵੀ ਬੇਇੱਜ਼ਤ ਕਰ ਰਹੀ ਹੈ।
ਪੰਜਾਬ ਪਹਿਲਾ ਸੂਬਾ ਜਿੱਥੇ ਸਰਕਾਰ ਨੇ ਸਾਬਕਾ ਸੈਨਿਕਾਂ ਨੂੰ ਸਾਫ-ਸੁਥਰੇ ਪ੍ਰਸ਼ਾਸਨ ਲਈ ਸੌਂਪੀ ਜ਼ਿੰਮੇਵਾਰੀ : ਟੀ. ਐੱਸ. ਸ਼ੇਰਗਿੱਲ
NEXT STORY