ਚੰਡੀਗੜ੍ਹ : ਕੇਂਦਰ ਸਰਕਾਰ ਦੇ ਫ਼ੈਸਲੇ ਖ਼ਿਲਾਫ਼ ਡਰਾਈਵਰ ਐਸੀਸੋਈਸ਼ਨ ਵੱਲੋਂ ਹੜਤਾਲ ਦੇ ਚੱਲਦਿਆਂ ਚੰਡੀਗੜ੍ਹ ਦੇ ਪੈਟਰੋਲ ਪੰਪਾਂ 'ਤੇ ਵੀ ਵਾਹਨ ਚਾਲਕਾਂ ਦੀਆਂ ਲੰਬੀਆਂ ਲਾਈਨਾਂ ਲੱਗ ਗਈਆਂ ਹਨ, ਜਿਸ ਕਾਰਨ ਸ਼ਹਿਰ 'ਚ ਟ੍ਰੈਫਿਕ ਜਾਮ ਹੋ ਗਿਆ ਹੈ। ਇੱਥੇ ਸੈਕਟਰ-7 ਦੇ ਪੈਟਰੋਲ ਪੰਪ, ਸੈਕਟਰ-33 ਅਤੇ ਟ੍ਰਿਬੀਊਨ ਚੌਂਕ ਦੇ ਸਾਹਮਣੇ ਤੇਲ ਭਰਵਾਉਣ ਵਾਲੇ ਲੋਕਾਂ ਦੀਆਂ ਪੈਟਰੋਲ ਪੰਪਾਂ 'ਤੇ ਲੰਬੀਆਂ ਲਾਈਨਾਂ ਲੱਗੀਆਂ ਹੋਈਆਂ ਹਨ।
ਇਹ ਵੀ ਪੜ੍ਹੋ : CBSE ਦੇ ਵਿਦਿਆਰਥੀਆਂ ਲਈ ਜ਼ਰੂਰੀ ਖ਼ਬਰ, ਪ੍ਰੀਖਿਆਵਾਂ ਦੀ ਟੈਂਸ਼ਨ ਹੋਵੇਗੀ ਛੂ-ਮੰਤਰ

ਕਈ ਥਾਵਾਂ 'ਤੇ ਪੁਲਸ ਵੱਲੋਂ ਟ੍ਰੈਫਿਕ ਨੂੰ ਕੰਟਰੋਲ ਕੀਤਾ ਜਾ ਰਿਹਾ ਹੈ। ਟਰੱਕ ਅਤੇ ਟਰਾਂਸਪੋਰਟ ਯੂਨੀਅਨ ਦੀ ਹੜਤਾਲ ਦਾ ਅਸਰ ਪੂਰੇ ਸ਼ਹਿਰ 'ਚ ਦਿਖਾਈ ਦੇ ਰਿਹਾ ਹੈ। ਇੱਥੇ ਕਈ ਪੈਟਰੋਲ ਪੰਪ ਮਾਲਕਾਂ ਦਾ ਕਹਿਣਾ ਹੈ ਕਿ ਉਨ੍ਹਾਂ ਕੋਲ ਸਿਰਫ 2 ਦਿਨਾਂ ਦਾ ਹੀ ਪੈਟਰੋਲ ਬਚਿਆ ਹੈ।

ਇਹ ਵੀ ਪੜ੍ਹੋ : ਲੁਧਿਆਣਾ 'ਚ ਪੈਟਰੋਲ ਪੰਪਾਂ 'ਤੇ ਭਿੜਨ ਲੱਗੇ ਲੋਕ, ਡੀਲਰਾਂ ਨੇ ਖੜ੍ਹੇ ਕੀਤੇ ਹੱਥ, ਦੇਖੋ ਤਾਜ਼ਾ ਤਸਵੀਰਾਂ
ਸ਼ਹਿਰ ਅੰਦਰ ਫਲ ਅਤੇ ਸਬਜ਼ੀਆਂ ਦੀ ਸਪਲਾਈ 'ਤੇ ਵੀ ਅਸਰ ਪੈ ਸਕਦਾ ਹੈ। ਡਰਾਈਵਰਾਂ ਵੱਲੋਂ ਅਜੇ 3 ਦਿਨਾਂ ਲਈ ਇਸ ਹੜਤਾਲ ਦਾ ਐਲਾਨ ਕੀਤਾ ਗਿਆ ਹੈ। ਇਸ ਦਾ ਸਿੱਧਾ ਅਸਰ ਆਮ ਜਨਤਾ 'ਤੇ ਪਵੇਗਾ। ਇਹ ਵੀ ਦੱਸਿਆ ਜਾ ਰਿਹਾ ਹੈ ਚੰਡੀਗੜ੍ਹ-ਮੋਹਾਲੀ 'ਚ ਕਈ ਪੈਟਰੋਲ ਪੰਪਾਂ 'ਤੇ ਸਿਰਫ ਅੱਜ ਤੱਕ ਦਾ ਹੀ ਤੇਲ ਬਚਿਆ ਹੈ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਬੱਸ ਸੇਵਾ ਵੀ ਠੱਪ, ਘਰੋਂ ਨਿਕਲਣ ਤੋਂ ਪਹਿਲਾਂ ਹੋ ਜਾਓ ਸਾਵਧਾਨ
NEXT STORY