ਲੁਧਿਆਣਾ (ਅਸ਼ੋਕ) : ਲਾਡੋਵਾਲ ਟੋਲ ਪਲਾਜ਼ਾ ਨੈਸ਼ਨਲ ਹਾਈਵੇਅ-1 'ਤੇ ਠੇਕਾ ਸੰਘਰਸ਼ ਕਮੇਟੀ ਵੱਲੋਂ ਲਾਏ ਧਰਨੇ ਕਾਰਨ ਇੱਥੇ ਭਾਰੀ ਜਾਮ ਲੱਗ ਗਿਆ ਹੈ। ਹਾਈਵੇਅ 'ਤੇ ਹਾਲਾਂਕਿ ਪੁਲਸ ਦੀਆਂ ਟੀਮਾਂ ਮੌਜੂਦ ਹਨ। ਇਸ ਮੋਰਚੇ 'ਚ ਔਰਤਾਂ ਅਤੇ ਬੱਚੇ ਵੱਡੀ ਗਿਣਤੀ 'ਚ ਸ਼ਾਮਲ ਹਨ। ਨੈਸ਼ਨਲ ਹਾਈਵੇਅ ਨੂੰ ਦੋਹਾਂ ਪਾਸਿਆਂ ਜਾਮ ਕੀਤਾ ਗਿਆ ਹੈ।
ਇਹ ਵੀ ਪੜ੍ਹੋ : ਕਾਂਗਰਸੀ ਆਗੂ ਨੂੰ ਜਾਨੋਂ ਮਾਰਨ ਦੀ ਧਮਕੀ, ਘਰ 'ਤੇ ਚਲਾਈਆਂ ਗੋਲੀਆਂ, ਵਿਹੜੇ 'ਚ ਸੁੱਟੀ ਧਮਕੀ ਭਰੀ ਚਿੱਠੀ
ਇਸ ਕਾਰਨ ਐਂਬੂਲੈਂਸਾਂ ਸਮੇਤ ਕਈ ਗੱਡੀਆਂ ਜਾਮ 'ਚ ਫਸ ਗਈਆਂ ਹਨ। ਜਾਮ 'ਚ ਫਸੇ ਲੋਕ ਉਡੀਕ ਕਰ ਰਹੇ ਹਨ ਕਿ ਕਦੋਂ ਉਹ ਇਸ ਜਾਮ 'ਚੋਂ ਬਾਹਰ ਨਿਕਲਣਗੇ। ਹਰ ਪਾਸਿਓਂ ਪ੍ਰਦਰਸ਼ਨਕਾਰੀਆਂ ਨੇ ਰੋਡ ਨੂੰ ਘੇਰਿਆ ਹੋਇਆ ਹੈ।
ਇਹ ਵੀ ਪੜ੍ਹੋ : ਪੰਜਾਬ ਦੇ ਲੋਕਾਂ ਨੂੰ ਭਲਕੇ ਮਿਲਣ ਜਾ ਰਿਹਾ ਵੱਡਾ ਤੋਹਫ਼ਾ, ਸ਼ੁਰੂ ਕੀਤੀ ਜਾਵੇਗੀ ਇਹ ਸਕੀਮ
ਫਿਲਹਾਲ ਇਸ ਧਰਨੇ ਕਾਰਨ ਜਲੰਧਰ ਬਾਈਪਾਸ ਲੁਧਿਆਣਾ ਤੋਂ ਲੈ ਕੇ ਭਾਰੀ ਜਾਮ ਦੇ ਹਾਲਾਤ ਬਣੇ ਹੋਏ ਹਨ ਲੋਕਾਂ ਦਾ ਨਿਕਲਣਾ ਮੁਸ਼ਕਲ ਹੋਇਆ ਪਿਆ ਹੈ। ਉੱਥੇ ਹੀ ਐਂਬੂਲੈਂਸਾਂ ਨੂੰ ਵੀ ਇਸ ਜਾਮ ਕਾਰਨ ਰੁਕਣਾ ਪਿਆ ਹੈ।
ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
‘ਆਪ’ ਪੰਜਾਬ ਨੇ ਕੇਂਦਰੀ ਮੰਤਰੀ ਭੂਪਿੰਦਰ ਯਾਦਵ ਦੇ ਸੰਸਦ ’ਚ ਪੰਜਾਬ ’ਤੇ ਦਿੱਤੇ ਬਿਆਨ ਦੀ ਕੀਤੀ ਨਿੰਦਾ
NEXT STORY