ਫ਼ਿਰੋਜ਼ਪੁਰ (ਕੁਮਾਰ, ਮਲਹੋਤਰਾ) - ਥਾਣਾ ਆਰਿਫ ਕੇ ਦੀ ਪੁਲਸ ਨੇ ਏ. ਐੱਸ. ਆਈ. ਰਾਜ ਸਿੰਘ ਦੀ ਅਗਵਾਈ ਹੇਠ ਪਿੰਡ ਭਾਨੇ ਵਾਲਾ ਦੇ ਏਰੀਆ ਵਿਚ 3 ਵਿਅਕਤੀਆਂ ਨੂੰ 2 ਗ੍ਰਾਮ ਹੈਰੋਇਨ, 10 ਰੁਪਏ ਦਾ ਨੋਟ, ਪੰਨੀ ਅਤੇ ਲਾਈਟਰ ਸਮੇਤ ਗ੍ਰਿਫਤਾਰ ਕੀਤਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਏ. ਐੱਸ. ਆਈ. ਰਾਜ ਸਿੰਘ ਨੇ ਦੱਸਿਆ ਕਿ ਪੁਲਸ ਨੇ ਕਾਬੂ ਕੀਤੇ ਜਸਵੰਤ ਸਿੰਘ, ਕੰਵਲਜੀਤ ਸਿੰਘ ਅਤੇ ਅਰਜਨ ਸਿੰਘ ਦੀ ਤਲਾਸ਼ੀ ਲੈਂਦੇ ਉਨ੍ਹਾਂ ਤੋਂ 2 ਗ੍ਰਾਮ ਹੀਰੋਇਨ, 10 ਰੁਪਏ ਦਾ ਨੋਟ ਜਿਸ ਨਾਲ ਧੂੰਆ ਸੁੰਘ ਰਹੇ ਸਨ, ਪੰਨੀ ਅਤੇ ਲਾਈਟਰ ਬਰਾਮਦ ਕੀਤਾ ਹੈ। ਉਨ੍ਹਾਂ ਦੱਸਿਆ ਕਿ ਨਾਮਜ਼ਦ ਵਿਅਕਤੀਆਂ ਦੇ ਖਿਲਾਫ ਮੁਕੱਦਮਾ ਦਰਜ ਕੀਤਾ ਹੈ।
ਅਨੁਸੂਚਿਤ ਜਾਤੀ ਦੇ ਲੋਕਾਂ ਨੇ ਧਰਮਸੋਤ ਦੀ ਕੋਠੀ ਅੱਗੇ ਦਿੱਤਾ ਧਰਨਾ
NEXT STORY