ਜਲੰਧਰ (ਵਰੁਣ)–ਅੰਬਾਲਾ ਵਿਚ ਡੀ. ਸੀ. ਪੀ. ਲਾਅ ਐਂਡ ਆਰਡਰ ਅੰਕੁਰ ਗੁਪਤਾ ਦੀ ਗੱਡੀ ਨੂੰ ਤੇਜ਼ ਰਫ਼ਤਾਰ ਟਰੱਕ ਨੇ ਜ਼ਬਰਦਸਤ ਟੱਕਰ ਮਾਰ ਦਿੱਤੀ। ਹਾਦਸੇ ਵਿਚ ਗੱਡੀ ਬੁਰੀ ਤਰ੍ਹਾਂ ਨੁਕਸਾਨੀ ਗਈ ਪਰ ਚੰਗੀ ਕਿਸਮਤ ਨੂੰ ਗੱਡੀ ਚਲਾ ਰਹੇ ਆਈ. ਪੀ. ਐੱਸ. ਅੰਕੁਰ ਗੁਪਤਾ ਅਤੇ ਉਨ੍ਹਾਂ ਦਾ ਗੰਨਮੈਨ ਵਾਲ-ਵਾਲ ਬਚੇ। ਸ਼ੁੱਕਰਵਾਰ ਨੂੰ ਅੰਬਾਲਾ ਦੇ ਥਾਣਾ ਪਰਾਓਂ ਵਿਚ ਅਣਪਛਾਤੇ ਟਰੱਕ ਚਾਲਕ ਖ਼ਿਲਾਫ਼ ਵੱਖ-ਵੱਖ ਧਾਰਾਵਾਂ ਅਧੀਨ ਕੇਸ ਦਰਜ ਕਰ ਲਿਆ ਗਿਆ ਹੈ।
ਇਹ ਖ਼ਬਰ ਵੀ ਪੜ੍ਹੋ : ਵਿਸ਼ਵ ਪੁਲਸ ਖੇਡਾਂ ’ਚ ਪੰਜਾਬੀਆਂ ਦੇ ਸ਼ਾਨਦਾਰ ਪ੍ਰਦਰਸ਼ਨ ’ਤੇ ਖੇਡ ਮੰਤਰੀ ਮੀਤ ਹੇਅਰ ਨੇ ਦਿੱਤੀ ਵਧਾਈ
ਅੰਬਾਲਾ ਪੁਲਸ ਨੂੰ ਦਿੱਤੇ ਬਿਆਨਾਂ ਵਿਚ ਡੀ. ਸੀ. ਪੀ. ਡਾ. ਅੰਕੁਰ ਗੁਪਤਾ ਨੇ ਕਿਹਾ ਕਿ ਉਹ 9 ਅਗਸਤ ਦੀ ਦੇਰ ਰਾਤ ਜਦ ਆਪਣੇ ਗੰਨਮੈਨ ਕਰਨਜੀਤ ਸਿੰਘ ਨਾਲ ਆਪਣੀ ਇਨੋਵਾ ਗੱਡੀ ਵਿਚ ਜਲੰਧਰ ਤੋਂ ਦਿੱਲੀ ਜਾ ਰਹੇ ਸਨ ਤਾਂ ਅੰਬਾਲਾ ਕੈਂਟ ਦੇ ਜੀ. ਟੀ. ਰੋਡ ਫਲਾਈਓਵਰ ’ਤੇ ਪਹੁੰਚਦੇ ਹੀ ਪਿੱਛੇ ਤੋਂ ਆਏ ਤੇਜ਼ ਰਫ਼ਤਾਰ ਟਰੱਕ ਨੇ ਉਨ੍ਹਾਂ ਦੀ ਇਨੋਵਾ ਨੂੰ ਕਾਫੀ ਜ਼ੋਰਦਾਰ ਟੱਕਰ ਮਾਰ ਦਿੱਤੀ। ਗੱਡੀ ਚਲਾ ਰਹੇ ਅੰਕੁਰ ਗੁਪਤਾ ਨੇ ਕਾਫੀ ਸੂਝ-ਬੂਝ ਨਾਲ ਗੱਡੀ ਨੂੰ ਕੰਟਰੋਲ ਕੀਤਾ ਪਰ ਹਾਦਸਾ ਕਰ ਕੇ ਟਰੱਕ ਚਾਲਕ ਕਾਫੀ ਸਪੀਡ ਨਾਲ ਫ਼ਰਾਰ ਹੋ ਗਿਆ। ਉਹ ਟਰੱਕ ਦਾ ਨੰਬਰ ਵੀ ਨਹੀਂ ਦੇਖ ਸਕੇ। ਗੱਡੀ ਦੇ ਅੰਦਰ ਆ ਕੇ ਦੇਖਿਆ ਤਾਂ ਗੱਡੀ ਨੁਕਸਾਨੀ ਗਈ ਸੀ ਪਰ ਆਈ. ਪੀ. ਐੱਸ. ਅੰਕੁਰ ਗੁਪਤਾ ਅਤੇ ਉਨ੍ਹਾਂ ਦੇ ਗੰਨਮੈਨ ਸਹੀ ਸਲਾਮਤ ਸਨ।
ਇਹ ਖ਼ਬਰ ਵੀ ਪੜ੍ਹੋ : ਬੱਬੂ ਮਾਨ ਦੀਆਂ ਫ਼ਿਲਮਾਂ ਦੇ ਸਕ੍ਰਿਪਟ ਰਾਈਟਰ ਤਰਲੋਚਨ ਸਿੰਘ ਨਾਲ ਵਾਪਰਿਆ ਭਿਆਨਕ ਹਾਦਸਾ, ਦਰਦਨਾਕ ਮੌਤ
ਡੀ. ਸੀ. ਪੀ. ਨੇ ਤੁਰੰਤ ਪੁਲਸ ਕੰਟਰੋਲ ਰੂਮ ਵਿਚ ਇਸ ਬਾਰੇ ਜਾਣਕਾਰੀ ਦਿੱਤੀ। ਤੁਰੰਤ ਪੀ. ਸੀ. ਆਰ. ਟੀਮਾਂ ਅਤੇ ਥਾਣਾ ਪਰਾਓਂ ਦੀਆਂ ਪੁਲਸ ਟੀਮਾਂ ਮੌਕੇ ’ਤੇ ਪਹੁੰਚ ਗਈਆਂ। ਸ਼ੁੱਕਰਵਾਰ ਨੂੰ ਅੰਬਾਲਾ ਪੁਲਸ ਨੇ ਅਣਪਛਾਤੇ ਟਰੱਕ ਚਾਲਕ ਖ਼ਿਲਾਫ਼ ਧਾਰਾ 327, 336 ਤੇ 427 ਅਧੀਨ ਕੇਸ ਦਰਜ ਕਰ ਲਿਆ ਹੈ। ਡੀ. ਸੀ. ਪੀ. ਅੰਕੁਰ ਗੁਪਤਾ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਉਹ ਬਿਲਕੁਲ ਠੀਕ ਹਨ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
AGTF ਨੇ ਸਾਂਝੇ ਆਪ੍ਰੇਸ਼ਨ ਦੌਰਾਨ ਮਾਫ਼ੀਆ ਡੌਨ ਧਰੁਵ ਕੁੰਟੂ ਦਾ ਨਜ਼ਦੀਕੀ ਸਾਥੀ ਕੀਤਾ ਗ੍ਰਿਫ਼ਤਾਰ
NEXT STORY