ਸ੍ਰੀ ਮੁਕਤਸਰ ਸਾਹਿਬ (ਪਵਨ ਤਨੇਜਾ) - ਮੇਲਾ ਮਾਘੀ ਮੌਕੇ ਆਉਣ ਵਾਲੇ ਸ਼ਰਧਾਲੂਆਂ ਨੂੰ ਟੋਲ ਟੈਕਸ ਨਹੀਂ ਦੇਣਾ ਪਵੇਗਾ। ਸ਼ਰਧਾਲੂਆਂ ਤੋਂ 13 ਅਤੇ 14 ਜਨਵਰੀ ਨੂੰ ਕੋਈ ਵੀ ਪਰਚੀ ਨਹੀਂ ਲਈ ਜਾਵੇਗੀ। ਇਹ ਜਾਣਕਾਰੀ ਪੰਜਾਬ ਪ੍ਰਦੇਸ਼ ਕਾਂਗਰਸ ਦੇ ਜਨਰਲ ਸਕੱਤਰ ਜਗਜੀਤ ਸਿੰਘ ਹਨੀ ਫੱਤਣਵਾਲਾ ਨੇ ਆਪਣੇ ਘਰ ਟੋਲ ਪਲਾਜਾ ਦੇ ਮੈਨੇਜਰ ਸਚਿਨ ਕਾਂਸਲ ਵੱਲੋਂ ਮੀਟਿੰਗ ਦੌਰਾਨ ਫੈਸਲਾ ਕਰਨ ਤੋਂ ਉਪਰੰਤ ਦਿੱਤੀ। ਜ਼ਿਕਰਯੋਗ ਹੈ ਕਿ ਹਨੀ ਫੱਤਣਵਾਲਾ ਵੱਲੋਂ ਆਪਣੇ ਸਾਥੀਆਂ ਸਮੇਤ ਪਿੰਡ ਵੜਿੰਗ ਵਿਖੇ ਚੱਲ ਰਹੇ ਟੋਲ ਪਲਾਜਾ 'ਤੇ ਪ੍ਰਦਰਸ਼ਨ ਕੀਤਾ ਗਿਆ ਸੀ। ਇਸ ਨੂੰ ਬੰਦ ਕਰਨ ਅਤੇ ਗੁੰਡਾ ਪਰਚੀ ਬੰਦ ਕਰਨ ਦੀ ਮੰਗ ਕੀਤੀ ਸੀ। ਉਸ ਸਮੇਂ ਮੈਨੇਜਰ ਸਚਿਨ ਕਾਂਸਲ ਨੇ ਮੀਟਿੰਗ ਕਰਕੇ ਗੱਲਬਾਤ ਕਰਨ ਦਾ ਭਰੋਸਾ ਦਿੱਤਾ ਸੀ। ਇਸ ਸਬੰਧ ਵਿਚ ਹੀ ਬੀਤੀ ਸ਼ਾਮ ਨੂੰ ਸਚਿਨ ਕਾਂਸਲ ਕੋਟਕਪੂਰਾ ਰੋਡ ਸਥਿਤ ਹਨੀ ਫੱਤਣਵਾਲਾ ਦੇ ਘਰ ਪਹੁੰਚੇ ਸੀ। ਮੀਟਿੰਗ ਦੌਰਾਨ ਇਹ ਕਿਹਾ ਕਿ ਉਹ ਦੋ ਦਿਨ ਲਈ ਇਸ ਨੂੰ ਛੱਡ ਸਕਦੇ ਹਨ। ਬਾਕੀ ਦੀਆਂ ਮੰਗਾਂ ਸਬੰਧੀ 10 ਦਿਨ ਬਾਅਦ ਮੀਟਿੰਗ ਕਰਕੇ ਫੈਸਲਾ ਲਿਆ ਜਾਵੇਗਾ ਅਤੇ ਪੂਰੇ ਸਬੂਤ ਦਿਖਾ ਕੇ ਗੱਲ ਕੀਤੀ ਜਾਵੇਗੀ। ਹਨੀ ਫੱਤਣਵਾਲਾ ਨੇ ਕਿਹਾ ਕਿ ਉਹ ਇਸ ਟੋਲ ਪਲਾਜਾ ਨੂੰ ਬੰਦ ਕਰਵਾ ਕੇ ਹੀ ਹਟਣਗੇ। ਕਿਉਂਕਿ ਉਹ ਹਲਕੇ ਵਿਚ ਅਜਿਹੇ ਨਜ਼ਾਇਜ਼ ਕੰਮ ਨਹੀਂ ਹੋਣ ਦੇਣਗੇ। ਇਸ ਲਈ ਚਾਹੇ ਕਿਸੇ ਵੀ ਪੱਧਰ 'ਤੇ ਸੰਘਰਸ਼ ਕਿਉਂ ਨਾ ਕਰਨਾ ਪਵੇ। ਇਸ ਮੌਕੇ ਇਕਬਾਲ ਸੰਗੂਧੌਣ, ਕਰਮਜੀਤ ਕਰਮਾ, ਮਿੰਟੂ ਕੰਗ, ਗੁਰਦਰਸ਼ਨ ਸੰਧੂ, ਵਿਸ਼ਾਲ ਖੁਰਾਣਾ ਆਦਿ ਮੌਜੂਦ ਸਨ।
ਕੈਪਟਨ ਵਲੋਂ ਕਿਸਾਨ ਕਰਜ਼ਾ ਮੁਆਫੀ ਦੀ ਦੂਜੀ ਕਿਸ਼ਤ ਦਾ ਐਲਾਨ
NEXT STORY