ਹੁਸ਼ਿਆਰਪੁਰ (ਗੁਪਤਾ)-ਸਰਦੀਆਂ ਦੀ ਰੁੱਤ ਅਨੁਸਾਰ ਗਰੀਬ ਪਰਿਵਾਰਾਂ ਦੇ ਬੱਚਿਆਂ ਨੂੰ ਚੱਪਲਾਂ, ਬੂਟ, ਕੱਪਡ਼ੇ ਤੇ ਮਠਿਆਈ ਦੇਣ ਸਬੰਧੀ ਇਕ ਸਮਾਗਮ ਦਾ ਆਯੋਜਨ ਕੀਤਾ ਗਿਆ। ਜਿਸ ’ਚ ਸਮਾਜ ਸੇਵੀ ਸਰਵਜੀਤ ਸਿੰਘ ਵਿੱਕੀ, ਦੁਸਹਿਰਾ ਕਮੇਟੀ ਦੇ ਪ੍ਰਧਾਨ ਕਮਲ ਕਾਂਤ ਬੰਟੀ ਤੇ ਸੰਦੀਪ ਸਵੀਟ ਸ਼ਾਪ ਦੇ ਮੈਨੇਜਿੰਗ ਡਾਇਰੈਕਟਰ ਲਖਵਿੰਦਰ ਸਿੰਘ ਵਿਸ਼ੇਸ਼ ਤੌਰ ’ਤੇ ਸ਼ਾਮਲ ਹੋਏ। ਇਸ ਮੌਕੇ ਇਕੱਠ ਨੂੰ ਸੰਬੋਧਨ ਕਰਦੇ ਹੋਏ ਸਰਵਜੀਤ ਸਿੰਘ ਵਿੱਕੀ ਨੇ ਕਿਹਾ ਕਿ ਮਹਿੰਗਾਈ ਭਰੇ ਇਸ ਯੁੱਗ ’ਚ ਗਰੀਬ ਵਿਦਿਆਰਥੀਆਂ ਦੀ ਹਰ ਪੱਖੋਂ ਸਹਾਇਤਾ ਕਰਨਾ ਰੱਬ ਦੀ ਪੂਜਾ ਬਰਾਬਰ ਹੈ। ਉਨ੍ਹਾਂ ਕਿਹਾ ਕਿ ਮੇਰੇ ਪਰਿਵਾਰ ਵੱਲੋਂ ਹਰ ਗਰੀਬ ਵਿਦਿਆਰਥੀ ਨੂੰ ਉਸ ਦੀ ਜ਼ਰੂਰਤ ਅਨੁਸਾਰ ਹਰ ਪ੍ਰਕਾਰ ਦੀ ਸਹਾਇਤਾ ਦਿੱਤੀ ਜਾਂਦੀ ਹੈ ਤਾਂ ਜੋ ਉਹ ਵਿਦਿਆਰਥੀ ਪਡ਼੍ਹਾਈ ਤੇ ਖੇਡਾਂ ’ਚ ਚੰਗੀਆਂ ਪੁਜ਼ੀਸ਼ਨਾਂ ਹਾਸਲ ਕਰਕੇ ਆਪਣੇ ਪਰਿਵਾਰ ਦਾ ਚੰਗੀ ਤਰ੍ਹਾਂ ਪਾਲਣ ਪੋਸ਼ਣ ਕਰ ਸਕੇ। ਇਸ ਮੌਕੇ ਉਨ੍ਹਾਂ ਗਰੀਬ ਬੱਚਿਆਂ ਨੂੰ ਚੱਪਲਾਂ, ਬੂਟ ਤੇ ਕੱਪਡ਼ੇ ਆਦਿ ਸਹਾਇਤਾ ਵਜੋਂ ਭੇਟ ਕੀਤੇ। ਇਸ ਮੌਕੇ ਲਖਵਿੰਦਰ ਸਿੰਘ ਨੇ ਕਿਹਾ ਕਿ ਹਰ ਇਨਸਾਨ ਨੂੰ ਗਰੀਬ ਪਰਿਵਾਰਾਂ ਦੇ ਬੱਚਿਆਂ ਦੀ ਆਪਣੀ ਹੈਸੀਅਤ ਅਨੁਸਾਰ ਜ਼ਰੂਰ ਸਹਾਇਤਾ ਕਰਨੀ ਚਾਹੀਦੀ ਹੈ। ਇਸ ਨਾਲ ਜਿੱਥੇ ਮਨ ਨੂੰ ਸ਼ਾਂਤੀ ਮਿਲਦੀ ਹੈ ਉੱਥੇ ਗਰੀਬ ਪਰਿਵਾਰਾਂ ਦੀ ਦੁਆਵਾਂ ਵੀ ਮਿਲਦੀਆਂ ਹਨ। ਇਸ ਸਮੇਂ ਸਮਾਜ ਸੇਵੀ ਸਰਵਜੀਤ ਸਿੰਘ ਵਿੱਕੀ ਤੇ ਉਨ੍ਹਾਂ ਦੇ ਪਰਿਵਾਰ ਦਾ ਧੰਨਵਾਦ ਕਰਦੇ ਹੋਏ ਗਰੀਬ ਬੱਚਿਆਂ ਨੂੰ ਮਠਿਆਈ ਦੇ ਕੇ ਅਸ਼ੀਰਵਾਦ ਦਿੱਤਾ। ਇਸ ਮੌਕੇ ਬਲਰਾਜ ਸਿੰਘ, ਸ਼ਾਲੂ, ਪ੍ਰਵੀਨ ਸ਼ਰਮਾ, ਪਵਨ ਸ਼ਰਮਾ, ਦੀਪ ਸਿੰਘ, ਹਜ਼ੂਰ ਸਿੰਘ, ਸੋਹਣ ਸਿੰਘ, ਟੋਨੂੰ, ਕੇਵਲ, ਵੀ. ਪੀ. ਠਾਕੁਰ, ਕਮਲ ਕਾਂਤ ਬੰਟੀ ਨੇ ਮੁੱਖ ਮਹਿਮਾਨਾਂ ਨੂੰ ਜੀ ਆਇਆਂ ਕਹਿੰਦੇ ਉਨ੍ਹਾਂ ਨੂੰ ਸਨਮਾਨਤ ਕੀਤਾ।
ਸੋਸਾਇਟੀ ਵੱਲੋਂ ਕੈਲੰਡਰ ਜਾਰੀ
NEXT STORY