ਹੁਸ਼ਿਆਰਪੁਰ (ਜਸਵੀਰ)-ਡੇਰਾ ਸੰਤ ਬਾਬਾ ਰਾਮ ਪ੍ਰਸਾਦ ਜੀ ਪਿੰਡ ਹੱਲੂਵਾਲ ਵਿਖੇ ਸੰਤ ਬਾਬਾ ਪ੍ਰੀਤਮ ਦਾਸ ਜੀ ਦੇ ਆਸ਼ੀਰਵਾਦ ਨਾਲ ਸੰਤ ਬਾਬਾ ਮੇਜਰ ਦਾਸ ਜੀ ਵੱਲੋਂ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਧੰਨ-ਧੰਨ ਸੰਤ ਬਾਬਾ ਰਾਮ ਪ੍ਰਸਾਦ ਜੀ ਦੀ ਬਰਸੀ ਮੌਕੇ ਧਾਰਮਕ ਸਮਾਗਮ ਕਰਵਾਇਆ ਗਿਆ। ਸਭ ਤੋਂ ਪਹਿਲਾਂ ਆਰੰਭ ਕੀਤੇ ਗਏ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਪਾਏ ਗਏ ਉਪਰੰਤ ਧਾਰਮਕ ਪੰਡਾਲ ਸਜਾਏ ਗਏ। ਜਿਸ ਵਿਚ ਸੰਤ ਬਾਬਾ ਮੇਜਰ ਦਾਸ, ਸੰਤ ਆਤਮਾ ਦਾਸ ਜੀ ਅੱਪਰਾ, ਸੰਤ ਬਾਬਾ ਸਰਵਣ ਦਾਸ ਜੀ ਸਲੇਮ ਟਾਬਰੀ ਲੁਧਿਆਣਾ, ਸੰਤ ਬਾਬਾ ਹਰੀ ਓਮ ਜੀ ਮਾਹਿਲਪੁਰ, ਸੰਤ ਬਾਬਾ ਹਰਕ੍ਰਿਸ਼ਨ ਸਿੰਘ ਜੀ ਸੋਢੀ ਠੱਕਰਵਾਲ, ਸੰਤ ਬਾਬਾ ਸਤਨਾਮ ਦਾਸ ਜੀ ਖੰਨੀ, ਸੰਤ ਬਾਬਾ ਹਰਮੀਤ ਸਿੰਘ ਜੀ ਬਣ੍ਹਾ ਸਾਹਿਬ ਬਾਹੋਵਾਲ, ਬਾਬਾ ਜਿੰਦਰ ਜੀ, ਭਾਈ ਮਨਜਿੰਦਰ ਸਿੰਘ ਜੀ ਹਰਿ ਰਾਏਪੁਰ ਆਦਿ ਸੰਤ ਮਹਾਪੁਰਸ਼ਾਂ ਨੇ ਸੰਗਤਾਂ ਨੂੰ ਕਥਾ ਕੀਰਤਨ ਦੁਆਰਾ ਨਿਹਾਲ ਕੀਤਾ। ਸੰਗਤਾਂ ਨੂੰ ਗੁਰੂ ਜੀ ਦੇ ਲੰਗਰ ਅਤੁੱਟ ਵਰਤਾਏ ਗਏ। ਇਸ ਮੌਕੇ ਗੁਰਦੀਪ ਸਿੰਘ, ਇੰਸਪੈਕਟਰ ਲਾਲ ਸਿੰਘ, ਸੁਰਜੀਤ ਸਿੰਘ, ਸਟੇਟ ਐਵਾਰਡੀ ਮਾ. ਜਗਦੀਸ਼ ਸਿੰਘ, ਨਵਕਰਨ ਸਿੰਘ, ਮਾ. ਕੁਲਦੀਪ ਸਿੰਘ, ਹੈਪੀ, ਇੰਦਰਜੀਤ ਸਿੰਘ, ਬੂਟਾ, ਪਰਮਿੰਦਰ ਸਿੰਘ, ਸੱਤਪਾਲ, ਜੋਗਿੰਦਰ ਸਿੰਘ ਜੇ. ਈ., ਮਾ. ਗੁਰਮੀਤ ਰਾਮ, ਕਾਂਗਰਸੀ ਆਗੂ ਬੀਬੀ ਹਰਜਿੰਦਰ ਕੌਰ ਸਰਪੰਚ ਖੈਰਡ਼, ਨੰਬਰਦਾਰ ਮਹਿੰਦਰਪਾਲ ਖਾਨਪੁਰ, ਮਾ. ਬ੍ਰਹਮਜੀਤ ਸਿੰਘ, ਕੁਲਵਿੰਦਰ ਸਿੰਘ, ਜੋਤੀ ਆਦਿ ਭਾਰੀ ਗਿਣਤੀ ’ਚ ਸੰਗਤਾਂ ਹਾਜ਼ਰ ਸਨ।
ਮਾਤਾ ਖੀਵੀ ਜੀ ਸੇਵਾ ਸੋਸਾਇਟੀ ਵੱਲੋਂ ਸਾਲਾਨਾ ਲੰਗਰ ਸਬੰਧੀ ਮੀਟਿੰਗ
NEXT STORY