ਹੁਸ਼ਿਆਰਪੁਰ (ਜਸਵੀਰ)-ਸਪੋਰਟਸ ਕਲੱਬ ਭੂੰਨੋਂ ਵੱਲੋਂ ਗ੍ਰਾਮ ਪੰਚਾਇਤ, ਐੱਨ. ਆਰ. ਆਈਜ਼. ਵੀਰਾਂ ਅਤੇ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ 19ਵਾਂ ਵੈਦ ਨਿਰੰਜਣ ਦਾਸ ਯਾਦਗਾਰੀ ਫੁੱਟਬਾਲ ਟੂਰਨਾਮੈਂਟ ਧੂਮ ਧਡ਼ੱਕੇ ਨਾਲ ਸ਼ੁਰੂ ਹੋਇਆ। ਅੱਜ ਸਭ ਤੋਂ ਪਹਿਲਾਂ ਸਰਬੱਤ ਦੇ ਭਲੇ ਲਈ ਅਰਦਾਸ ਕੀਤੀ ਉਪਰੰਤ ਟੂਰਨਾਮੈਂਟ ਦਾ ਉਦਘਾਟਨ ਪ੍ਰਵਾਸੀ ਭਾਰਤੀ ਸਤਨਾਮ ਸਿੰਘ ਸਹੋਤਾ, ਨਾਜਰ ਸਿੰਘ ਸਹੋਤਾ, ਰੌਣਕ ਸਿੰਘ ਸਹੋਤਾ ਅਮਰਜੀਤ ਸਿੰਘ ਸਹੋਤਾ, ਧਰਮਜੀਤ ਸਿੰਘ ਸਹੋਤਾ ਨੇ ਕੀਤਾ। ਉਨ੍ਹਾਂ ਨੇ ਖਿਡਾਰੀਆਂ ਨੂੰ ਨਸ਼ਿਆਂ ਤੋਂ ਦੂਰ ਰਹਿ ਕੇ ਖੇਡਣ ਲਈ ਪ੍ਰੇਰਿਤ ਕੀਤਾ। ਜਦਕਿ ਸਮਾਗਮ ਦੀ ਪ੍ਰਧਾਨਗੀ ਸਰਪੰਚ ਪਰਮਜੀਤ ਸਿੰਘ ਭੂੰਨੋਂ, ਗੁਰਵਿੰਦਰ ਸਿੰਘ ਬੈਂਸ, ਰੁਪਿੰਦਰ ਸਿੰਘ ਬੈਂਸ, ਕੁਲਵੀਰ ਸਿੰਘ ਸਹੋਤਾ, ਕੁਲਦੀਪ ਸਿੰਘ ਗਿੱਲ, ਭਜਨ ਸਿੰਘ ਦਦਰਾਲ ਨੇ ਕੀਤੀ। ਇਸ ਮੌਕੇ ਦਰਸ਼ਨ ਸਿੰਘ, ਬਲਵੀਰ ਸਿੰਘ ਸਹੋਤਾ, ਰਵਿੰਦਰ ਸਿੰਘ ਨੋਨਾ, ਜੋਰਾਵਰ ਸਿੰਘ ਰਾਜਾ, ਗੁਰਦੀਪ ਸਿੰਘ, ਹਰਦੀਪ ਸਿੰਘ, ਸੂਬੇਦਾਰ ਕਿਸ਼ਨ ਸਿੰਘ, ਕੈਪ. ਰੇਸ਼ਮ ਚੰਦ ਆਦਿ ਭਾਰੀ ਗਿਣਤੀ ’ਚ ਖੇਡ ਪ੍ਰੇਮੀ ਹਾਜ਼ਰ ਸਨ। ਖੇਡੇ ਗਏ ਮੈਚਾਂ ਦੇ ਨਤੀਜੇ ਉਦਘਾਟਨੀ ਮੈਚ ’ਚ ਪਿੰਡ ਬਿਲਾਸਪੁਰ ਨੇ ਗੋਹਗਡ਼ੋਂ ਦੀ ਟੀਮ ਨੂੰ 1-0 ਦੇ ਫਰਕ ਨਾਲ ਹਰਾ ਕੇ ਜਿੱਤ ਪ੍ਰਾਪਤ ਕੀਤੀ। ਹੋਰ ਖੇਡੇ ਗਏ ਮੈਚ ਵਿਚ ਕਾਲੇਵਾਲ ਨੇ ਬਾਡ਼ੀਆਂ ਨੂੰ 3-0 ਦੇ ਫਰਕ ਨਾਲ ਹਰਾ ਕੇ ਅਗਲੇ ਗੇਡ਼ ਵਿਚ ਪ੍ਰਵੇਸ਼ ਕੀਤਾ।
ਮਾਤਾ ਰਾਮਾਬਾਈ ਅੰਬੇਡਕਰ ਦੇ ਜਨਮ ਦਿਨ ਮੌਕੇ ਕਰਵਾਇਆ ਸਮਾਗਮ
NEXT STORY