ਹੁਸ਼ਿਆਰਪੁਰ (ਮੋਮੀ, ਪੰਡਿਤ, ਸ਼ਰਮਾ)- ਨੇਤਰਦਾਨ ਸੋਸਾਇਟੀ ਹੁਸ਼ਿਆਰਪੁਰ ਵੱਲੋਂ ਪ੍ਰਧਾਨ ਬਹਾਦਰ ਸਿੰਘ ਸੁਨੇਤ ਅਤੇ ਸਕੱਤਰ ਜਸਵੀਰ ਸਿੰਘ ਅਤੇ ਐੱਸ. ਐੱਮ. ਓ. ਟਾਂਡਾ ਡਾ. ਕੇਵਲ ਸਿੰਘ ਦੀ ਅਗਵਾਈ ਵਿਚ ਟਾਂਡਾ ਖੇਤਰ ਦੇ ਆਈ ਡੋਨਰ ਇੰਚਾਰਜ ਭਾਈ ਬਰਿੰਦਰ ਸਿੰਘ ਮਸੀਤੀ ਵੱਲੋਂ ਚਲਾਈ ਗਈ ਜਾਗ੍ਰਤੀ ਮੁਹਿੰਮ ਤੋਂ ਪ੍ਰਭਾਵਿਤ ਹੋ ਕੇ ਅੱਖਾਂ ਦਾਨ ਕਰਨ ਵਾਲੇ ਪਿੰਡ ਖੁੱਡਾ ਦੇ 62 ਸਾਲਾ ਸੁੱਚਾ ਰਾਮ ਦੀਆਂ ਅੱਖਾਂ ਮੌਤ ਉਪਰੰਤ ਉਨ੍ਹਾਂ ਦੇ ਪਿਤਾ ਨਿਰੰਜਨ ਸਿੰਘ ਅਤੇ ਹੋਰ ਪਰਿਵਾਰਕ ਮੈਂਬਰਾਂ ਪਾਸੋਂ ਪ੍ਰਾਪਤ ਕੀਤੀਆਂ ਗਈਆਂ। ਇਸ ਮੌਕੇ ਭਾਈ ਮਸੀਤੀ ਨੇ ਕਿਹਾ ਕਿ ਅੱਖਾਂ ਨੇਤਰਦਾਨ ਇਕ ਮਹਾਂਦਾਨ ਹੈ ਤੇ ਕੋਈ ਵੀ ਲੋਡ਼ਵੰਦ ਵਿਅਕਤੀ ਅੱਖਾਂ ਪ੍ਰਾਪਤ ਕਰਨ ਲਈ ਉਨ੍ਹਾਂ ਦੀ ਸੰਸਥਾ ਨਾਲ ਸੰਪਰਕ ਕਰ ਸਕਦਾ ਹੈ। ਇਸ ਮੌਕੇ ਸੁੱਚਾ ਰਾਮ ਦੀ ਧਰਮ ਪਤਨੀ ਬਲਵਿੰਦਰ ਕੌਰ, ਪੁੱਤਰ ਬੂਟਾ ਰਾਮ, ਗੁਰਸੇਵਕ ਸਿੰਘ, ਸੰਦੀਪ, ਜੋਗਾ ਸਿੰਘ, ਜਸਵੀਰ ਸਿੰਘ, ਪਿਤਾ ਨਿਰੰਜਨ ਸਿੰਘ, ਸੰਮਤੀ ਮੈਂਬਰ ਰਤਨ ਸਿੰਘ, ਅਮਰਜੀਤ ਸਿੰਘ, ਪਰਮਜੀਤ ਸਿੰਘ ਆਦਿ ਵੀ ਮੌਜੂਦ ਸਨ। ਫੋਟੋ ਫਾਈਲ 7 ਐੱਚ ਐੱਸ ਪੀ ਐੱਚ ਪੰਡਿਤ 6
ਕਾਲੇਵਾਲ ਭਗਤਾਂ ਨੇ ਮਹਿੰਗਰੋਵਾਲ ਨੂੰ 3-1 ਨਾਲ ਹਰਾਇਆ
NEXT STORY