ਹੁਸ਼ਿਆਰਪੁਰ (ਝਾਵਰ)-ਉਥਾਨ ਫਾਊਂਡੇਸ਼ਨ ਪੈਨਸ਼ਨਰਜ਼ ਵੈੱਲਫ਼ੇਅਰ ਸਭਾ ਵੱਲੋਂ ਪਿੰਡ ਗੇਰਾ ਵਿਖੇ ਲਡ਼ਕੀਆਂ ਲਈ ਸਿਲਾਈ ਸੈਂਟਰ ਖੋਲ੍ਹਿਆ ਗਿਆ। ਜਿਸ ਦਾ ਉਦਘਾਟਨ ਪੈਨਸ਼ਨਰਜ਼ ਵੈੱਲਫ਼ੇਅਰ ਸਭਾ ਦੇ ਪ੍ਰਧਾਨ ਕਾਮਰੇਡ ਵਿਜੇ ਸ਼ਰਮਾ ਵੱਲੋਂ ਕੀਤਾ ਗਿਆ। ਇਸ ਮੌਕੇ ਚੌਧਰੀ ਰਾਮ ਪ੍ਰਕਾਸ਼ ਸੁਪਰਡੈਂਟ, ਬਚਨੋ ਦੇਵੀ ਭਗਤ, ਸੰਚਾਲਕ ਰੇਖਾ ਰਾਣੀ, ਰਾਕੇਸ਼ ਕੁਮਾਰ, ਅਸ਼ੋਕ ਕੁਮਾਰ ਆਦਿ ਹਾਜ਼ਰ ਸਨ। ਇਸ ਸਮੇਂ ਸਭਾ ਦੇ ਪ੍ਰਧਾਨ ਕਾਮਰੇਡ ਵਿਜੇ ਸ਼ਰਮਾ ਨੇ ਕਿਹਾ ਕਿ ਸਿਲਾਈ ਸਿੱਖਣ ਵਾਲੀਆਂ ਲਡ਼ਕੀਆਂ ਤੋਂ ਕੋਈ ਫੀਸ ਨਹੀਂ ਲਈ ਜਾਵੇਗੀ। ਉਨ੍ਹਾਂ ਕਿਹਾ ਕਿ ਸਮਾਜ ’ਚ ਲਡ਼ਕੀਆਂ ਨੂੰ ਆਪਣੇ ਪੈਰਾ ’ਤੇ ਖੜ੍ਹਾ ਕਰਨਾ ਬਹੁਤ ਜ਼ਰੂਰੀ ਹੈ। ਇਸ ਮੌਕੇ ਲਡ਼ਕੀਆਂ ਦੀ ਭਲਾਈ ਲਈ ਸਭ ਨੂੰ ਅੱਗੇ ਆਉਣਾ ਚਾਹੀਦਾ ਹੈ।
ਪਟਿਆਲਾ 'ਚ ਹੋਏ ਲਾਠੀਚਾਰਜ ਖਿਲਾਫ਼ ਅਧਿਆਪਕਾਂ ਨੇ ਫੂਕੀ ਕੈਪਟਨ ਦੀ ਅਰਥੀ
NEXT STORY