ਹੁਸ਼ਿਆਰਪੁਰ (ਝਾਵਰ)-ਡੀ. ਜੀ. ਪੀ. ਪੰਜਾਬ ਅਤੇ ਐੱਸ. ਐੱਸ. ਪੀ. ਪਠਾਨਕੋਟ ਦੇ ਨਿਰਦੇਸ਼ਾਂ ਅਨੁਸਾਰ ਥਾਣਾ ਮੈਮੂਨ ਕੈਂਟ ਦੀ ਪੁਲਸ ਨੇ ਵਿਆਹੁਤਾ ਲਡ਼ਕੀ ਆਰਤੀ ਪੁੱਤਰੀ ਸੁਰਿੰਦਰ ਸਿੰਘ ਛਤਵਾਲ ਜ਼ਿਲਾ ਪਠਾਨਕੋਟ ਦੀ ਸ਼ਿਕਾਇਤ ’ਤੇ ਉਸ ਦੇ ਸਹੁਰਿਆਂ ਖਿਲਾਫ਼ ਦਾਜ ਲਈ ਤੰਗ-ਪ੍ਰੇਸ਼ਾਨ ਕਰਨ ਦੇ ਦੋਸ਼ ਵਿਚ ਪਰਚਾ ਦਰਜ ਕੀਤਾ ਹੈ। ਆਰਤੀ ਨੇ ਸ਼ਿਕਾਇਤ ਦਿੱਤੀ ਸੀ ਕਿ ਉਸ ਦੇ ਸਹੁਰੇ ਉਸ ਨੂੰ ਹੋਰ ਦਾਜ ਤੇ ਨਕਦੀ ਲਿਆਉਣ ਲਈ ਤੰਗ-ਪ੍ਰੇਸ਼ਾਨ ਕਰਦੇ ਹਨ। ਪੁਲਸ ਨੇ ਉਸ ਦੇ ਪਤੀ ਦਵਿੰਦਰ ਰਾਣਾ, ਸਹੁਰੇ ਦਿਲਬਾਗ ਸਿੰਘ, ਸੱਸ ਨਰੇਸ਼ ਕੁਮਾਰੀ, ਰੋਹਿਤ ਉਰਫ਼ ਰਿੱਕੀ ਬਾਬਾ ਤੇ ਰਘੁਨਾਥ ਸਿੰਘ ਸਾਰੇ ਨਿਵਾਸੀ ਪਿੰਡ ਝਰੇਡ਼ੀਆਂ, ਥਾਣਾ ਹਾਜੀਪੁਰ, ਜ਼ਿਲਾ ਹੁਸ਼ਿਆਰਪੁਰ ਵਿਰੁੱਧ ਥਾਣਾ ਮੈਮੂਨ ਕੈਂਟ ਵਿਖੇ ਧਾਰਾ 498-ਏ, 406, 354-ਏ, 354-ਬੀ ਆਈ. ਪੀ. ਸੀ. ਅਤੇ 120-ਬੀ ਅਧੀਨ ਮਾਮਲਾ ਦਰਜ ਕੀਤਾ ਹੈ। ਆਰਤੀ ਤੇ ਉਸ ਦੇ ਪਿਤਾ ਸੁਰਿੰਦਰ ਸਿੰਘ ਨੇ ਭਰੇ ਮਨ ਨਾਲ ਦੱਸਿਆ ਕਿ ਦੋਸ਼ੀਆਂ ਦੀ ਰਾਜਨੀਤਕਾਂ ਤੱਕ ਪਹੁੰਚ ਹੈ ਅਤੇ ਉਹ ਫਰਾਰ ਹੋ ਗਏ ਹਨ। ਉਹ ਰਾਜ਼ੀਨਾਮੇ ਲਈ ਧਮਕੀਆਂ ਵੀ ਦੇ ਰਹੇ ਹਨ। ਅਸੀਂ ਆਰਤੀ ਦੇ ਵਿਆਹ ’ਤੇ ਲਗਭਗ 20 ਲੱਖ ਰੁਪਏ ਖਰਚਾ ਕੀਤਾ ਸੀ ਅਤੇ ਦਾਜ ਵਿਚ ਵੀ ਹਰ ਚੀਜ਼ ਦਿੱਤੀ ਗਈ, ਫਿਰ ਵੀ ਉਹ ਆਰਤੀ ਨੂੰ ਤੰਗ-ਪ੍ਰੇਸ਼ਾਨ ਅਤੇ ਕੁੱਟ-ਮਾਰ ਕਰਦੇ ਰਹਿੰਦੇ ਸਨ। ਆਰਤੀ ਨੇ ਦੱਸਿਆ ਕਿ ਉਸ ਦਾ 8 ਸਾਲ ਦਾ ਲਡ਼ਕਾ ਹੈ, ਜਿਸ ਨੂੰ ਵੀ ਉਹ ਪ੍ਰੇਸ਼ਾਨ ਕਰਦੇ ਸਨ। ਅੱਕ ਕੇ ਉਸ ਨੇ ਡੀ. ਜੀ. ਪੀ. ਪੰਜਾਬ ਅਤੇ ਐੱਸ. ਐੱਸ. ਪੀ. ਪਠਾਨਕੋਟ ਨੂੰ ਸ਼ਿਕਾਇਤ ਕੀਤੀ। ਉਨ੍ਹਾਂ ਪੁਲਸ ਅਧਿਕਾਰੀਆਂ ਨੂੰ ਅਪੀਲ ਕੀਤੀ ਕਿ ਦੋਸ਼ੀਆਂ ਨੂੰ ਬਿਨਾਂ ਦੇਰੀ ਗ੍ਰਿਫਤਾਰ ਕੀਤਾ ਜਾਵੇ। ਜਦੋਂ ਇਸ ਸਬੰਧੀ ਮੈਮੂਨ ਕੈਂਟ ਦੇ ਥਾਣਾ ਮੁਖੀ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ ਦੋਸ਼ੀਆਂ ਨੂੰ ਫਡ਼ਨ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ ਅਤੇ 2 ਦੋਸ਼ੀਆਂ ਦੀ 20 ਫਰਵਰੀ ਤੱਕ ਜ਼ਮਾਨਤ ਹੋ ਗਈ ਹੈ। ਥਾਣਾ ਮੁਖੀ ਹਾਜੀਪੁਰ ਨੇ ਦੱਸਿਆ ਕਿ ਇਸ ਸਬੰਧੀ ਮੈਮੂਨ ਕੈਂਟ ਪੁਲਸ ਦੀ ਮਦਦ ਕੀਤੀ ਜਾ ਰਹੀ ਹੈ।
‘ਯੋਗਤਾ ਟੈਸਟ ਵਿਦਿਆਰਥੀਆਂ ਦੀਆਂ ਭਵਿੱਖਮੁਖੀ ਯੋਜਨਾਵਾਂ ਲਈ ਅਹਿਮ ਜ਼ਰੂਰਤ’
NEXT STORY