ਹੁਸ਼ਿਆਰਪੁਰ (ਜਤਿੰਦਰ)-ਭਗਵਾਨ ਵਾਲਮੀਕਿ ਸ਼ਕਤੀ ਸੈਨਾ ਰਜਿ. ਪੰਜਾਬ ਦੀ ਗਡ਼੍ਹਦੀਵਾਲਾ ਇਕਾਈ ਵੱਲੋਂ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ 642ਵੇਂ ਪ੍ਰਕਾਸ਼ ਉਤਸਵ ਦੇ ਸਬੰਧ ’ਚ ਫਲਾਂ ਅਤੇ ਲੱਡੂਆਂ ਦਾ ਵਿਸ਼ਾਲ ਲੰਗਰ ਲਾਇਆ ਗਿਆ। ਇਸ ਮੌਕੇ ਸ਼ਕਤੀ ਸੈਨਾ ਦੇ ਸੂਬਾ ਪ੍ਰਧਾਨ ਐਡਵੋਕੇਟ ਅਜੇ ਕੁਮਾਰ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ। ਉਨ੍ਹਾਂ ਇਸ ਮੌਕੇ ਕਿਹਾ ਕਿ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਭਾਰਤ ਦੀ ਧਰਤੀ ’ਤੇ ਪ੍ਰਗਟੇ ਇਕ ਐਸੇ ਮਹਾਨ ਕ੍ਰਾਂਤੀਕਾਰੀ ਮਹਾਪੁਰਸ਼ ਸਨ ਜਿਨ੍ਹਾਂ ਉਸ ਸਮੇਂ ਫੈਲੇ ਪਾਖੰਡਵਾਦ, ਝੂਠ, ਫਰੇਬ, ਧੱਕੇਸ਼ਾਹੀ ਤੇ ਅਗਿਆਨਤਾ ਖਿਲਾਫ ਇਕ ਵੱਡਾ ਸੰਘਰਸ਼ ਕਰਕੇ ਕੁੱਲ ਮਾਨਵਤਾ ਨੂੰ ਸੱਚ ਅਤੇ ਧਰਮ ਦੇ ਰਸਤੇ ’ਤੇ ਚਲਾਇਆ ਸੀ। ਇਸ ਮੌਕੇ ਸੋਮਰਾਜ ਸੱਭਰਵਾਲ ਸਕੱਤਰ ਜ਼ਿਲਾ ਹੁਸ਼ਿਆਰਪੁਰ, ਰਾਜਿੰਦਰ ਕੁਮਾਰ ਬਲਾਕ ਪ੍ਰਧਾਨ ਗਡ਼੍ਹਦੀਵਾਲਾ, ਸੰਨੀ, ਅਚਿਨ ਮੈਣੀ, ਕੁਲਵੀਰ, ਰਾਜਨ ਥਾਪਰ, ਹਰਮਿੰਦਰ ਸਿੰਘ, ਡਾ. ਜਨਕ ਰਾਜ ਆਦਿ ਸਮੇਤ ਅਨੇਕਾਂ ਲੋਕ ਹਾਜ਼ਰ ਸਨ। ਇਸ ਮੌਕੇ ਪਹੁੰਚੀਆਂ ਹੋਈਆਂ ਪ੍ਰਮੁੱਖ ਸ਼ਖਸੀਅਤਾਂ ਨੂੰ ਵਿਸ਼ੇਸ਼ ਤੌਰ ’ਤੇ ਸਨਮਾਨਤ ਕੀਤਾ ਗਿਆ।
ਸਕੂਲ ਦੀ ਬਿਹਤਰੀ ਲਈ ਮਾਇਕ ਸਹਾਇਤਾ ਭੇਟ
NEXT STORY