ਹੁਸ਼ਿਆਰਪੁਰ (ਘੁੰਮਣ)-ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਯੋਗ ਅਗਵਾਈ ਵਿਚ ਪੰਜਾਬ ਸਰਕਾਰ ਸਿੱਖਿਆ ਦਾ ਪੱਧਰ ਚੁੱਕਣ ਲਈ ਯਤਨਸ਼ੀਲ ਹੈ ਅਤੇ ਇਸ ਉਦੇਸ਼ ਲਈ 2019-20 ਦੇ ਬਜਟ ਵਿਚ 12,783 ਕਰੋਡ਼ ਰਾਖਵੇਂ ਕੀਤੇ ਗਏ ਹਨ। ਇਹ ਵਿਚਾਰ ਵਿਧਾਇਕ ਡਾ. ਰਾਜ ਕੁਮਾਰ ਚੱਬੇਵਾਲ ਨੇ ਜ਼ਾਹਿਰ ਕੀਤੇ। ਇਸ ਸਮੇਂ ਉਹ ਭਾਮ ਅਤੇ ਖੈਰਡ਼ ਅੱਛਰਵਾਲ ਦੇ ਸਰਕਾਰੀ ਸਕੂਲਾਂ ਵਿਚ ਵਿਦਿਆਰਥਣਾਂ ਨੂੰ ਸਾਈਕਲ ਤਕਸੀਮ ਕਰਨ ਲਈ ਪਹੁੰਚੇ ਸਨ। ਡਾ. ਰਾਜ ਨੇ ਖੁਸ਼ੀ ਜ਼ਾਹਿਰ ਕੀਤੀ ਕਿ ਸਾਈਕਲ ਮਿਲਣ ਨਾਲ ਬੱਚੀਆਂ ਨੂੰ ਸਕੂਲ ਆਉਣਾ ਸੁਖਾਲਾ ਹੋਵੇਗਾ ਅਤੇ ਉਨ੍ਹਾਂ ਨੂੰ ਪਡ਼੍ਹਨ ਲਈ ਹੱਲਾਸ਼ੇਰੀ ਮਿਲੇਗੀ। ਉਨ੍ਹਾਂ ਨੇ ਕਿਹਾ ਕਿ ਮਾਈ ਭਾਗੋ ਸਕੀਮ ਤਹਿਤ ਸਰਕਾਰ ਪੰਜਾਬ ਵਿਚ 40 ਕਰੋਡ਼ ਦੇ ਖਰਚ ਨਾਲ ਵਿਦਿਆਰਥਣਾਂ ਨੂੰ ਸਾਈਕਲ ਮੁਹੱਈਆ ਕਰਵਾ ਰਹੀ ਹੈ। ਡਾ. ਰਾਜ ਨੇ ਅਪੀਲ ਕੀਤੀ ਕਿ ਮਾਤਾ-ਪਿਤਾ ਸਰਕਾਰ ਦੇ ਉਪਰਾਲਿਆਂ ’ਚ ਸਾਥ ਦਿੰਦੇ ਹੋਏ ਆਪਣੀਆਂ ਬੱਚੀਆਂ ਨੂੰ ਪਡ਼੍ਹਨ ਅਤੇ ਜ਼ਿੰਦਗੀ ਵਿਚ ਆਤਮ-ਨਿਰਭਰ ਹੋਣ ਦੇ ਬਰਾਬਰ ਮੌਕੇ ਦੇਣ। ਸਾਡੇ ਸਮਾਜ ਦੇ ਨਿਰਮਾਣ ਅਤੇ ਵਿਕਾਸ ਲਈ ਯੋਗਦਾਨ ਵਿਚ ਮਹਿਲਾ ਸ਼ਕਤੀ ਬਰਾਬਰੀ ’ਤੇ ਨਹੀਂ ਸਗੋਂ ਮੋਹਰੀ ਹੈ। ਉਨ੍ਹਾਂ ਨੂੰ ਪਡ਼੍ਹਾਈ ਦੇ ਬਿਹਤਰ ਅਵਸਰ ਦੇ ਕੇ ਅਸੀਂ ਆਪਣੇ ਬਿਹਤਰ ਕੱਲ ਦੀ ਸਿਰਜਣਾ ਕਰੀਏ। ਇਸ ਮੌਕੇ ਮਨਜੀਤ ਕੌਰ ਪ੍ਰਿੰਸੀਪਲ ਭਾਮ, ਮਹੇਸ਼ ਪਾਲ ਪ੍ਰਿੰਸੀਪਲ ਖੈਰਡ਼ ਅੱਛਰਵਾਲ, ਮਹਿੰਦਰ ਸਿੰਘ, ਭਾਮ ਸਰਪੰਚ ਪਰਵਿੰਦਰ, ਸੁਨੀਲ ਕੁਮਾਰ ਪੰਚ, ਗੁਰਪ੍ਰੀਤ ਭਾਮ, ਜਸਵਿੰਦਰ ਸਿੰਘ ਠੱਕਰਵਾਲ ਜ਼ਿਲਾ ਪ੍ਰੀਸ਼ਦ, ਸ਼ਮਸ਼ੇਰ ਸਿੰਘ, ਹਰਜਿੰਦਰ ਸਿੰਘ, ਕੇਸ਼ਵ ਸ਼ਰਮਾ, ਯੋਗਰਾਜ, ਜਸਪਾਲ ਸੀਨੀਅਰ ਕਾਂਗਰਸ ਲੀਡਰ, ਕੇਵਲ ਸਿੰਘ, ਸਰਵਨ ਸਿੰਘ, ਪੰਕਜ ਜਸਵਾਲ, ਰਿੰਕਾ ਭਾਮ, ਸਰਪੰਚ ਗੁਰਪਾਲ ਖੈਰਡ਼ ਅਛਰਵਾਲ, ਜੁਗਿੰਦਰ ਸਿੰਘ ਪੰਚ, ਪ੍ਰਭਾਕਰ, ਰਾਕੇਸ਼ ਕੁਮਾਰ, ਅਸ਼ੋਕ ਕੁਮਾਰ, ਗੁਰਪਾਲ ਆਦਿ ਮੌਜੂਦ ਸਨ।
ਪਹਿਲੀ ਹਾਫ ਮੈਰੇਥਨ ’ਚ ਖਿਡਾਰੀਆਂ ਲਿਆ ਵਧ-ਚਡ਼੍ਹ ਕੇ ਲਿਆ ਹਿੱਸਾ
NEXT STORY