ਹੁਸ਼ਿਆਰਪੁਰ (ਘੁੰਮਣ)-ਰਾਜਸਥਾਨ ਦੇ ਉਦੈਪੁਰ ਦੇ ਇਕ ਹਸਪਤਾਲ ’ਚ ਔਰਤ ਦੀ ਕੁੱਖ ’ਚ ਬੱਚੇ ਦੀ ਮੌਤ ਤੋਂ ਬਾਅਦ ਜਦੋਂ ਉਸ ਨੂੰ ਲੇਬਰ ਰੂਮ ਵਾਰਡ ਵਿਚ ਸ਼ਿਫਟ ਕੀਤਾ ਜਾਣਾ ਸੀ ਤਾਂ ਹਸਪਤਾਲ ਦੇ ਕਰਮਚਾਰੀ ਪਰਿਵਾਰਕ ਮੈਂਬਰਾਂ ਕੋਲੋਂ ਚਾਹ-ਪਾਣੀ ਦੇ ਨਾਂ ’ਤੇ ਪੈਸੇ ਮੰਗਦੇ ਰਹੇ। ਪੈਸਿਆਂ ਦੀ ਅਦਾਇਗੀ ਨਾ ਹੋਣ ਤੱਕ ਔਰਤ ਨੂੰ ਸ਼ਿਫਟ ਨਹੀਂ ਕੀਤਾ ਗਿਆ। ਇਸ ਗੰਭੀਰ ਮਾਮਲੇ ਦਾ ਨੋਟਿਸ ਲੈਂਦਿਆਂ ਭਾਜਪਾ ਦੇ ਰਾਸ਼ਟਰੀ ਉਪ ਪ੍ਰਧਾਨ ਤੇ ਸਾਬਕਾ ਸੰਸਦ ਮੈਂਬਰ ਅਵਿਨਾਸ਼ ਰਾਏ ਖੰਨਾ ਨੇ ਰਾਸ਼ਟਰੀ ਮਨੁੱਖੀ ਅਧਿਕਾਰ ਕਮਿਸ਼ਨ ਨੂੰ ਪੱਤਰ ਲਿਖ ਕੇ ਮੰਗ ਕੀਤੀ ਹੈ ਕਿ ਜਾਂਚ ਤੋਂ ਬਾਅਦ ਦੋਸ਼ੀ ਪਾਏ ਜਾਣ ਵਾਲੇ ਕਰਮਚਾਰੀਆਂ ਖਿਲਾਫ਼ ਕਾਰਵਾਈ ਕੀਤੀ ਜਾਵੇ। ਖੰਨਾ ਦੇ ਦਫ਼ਤਰ ਤੋਂ ਜੋਤੀ ਕੁਮਾਰ ਜੌਲੀ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਰਕਾਰੀ ਤੰਤਰ ’ਚ ਬੈਠੇ ਕੁਝ ਭ੍ਰਿਸ਼ਟ ਕਰਮਚਾਰੀ ਲੋਕਾਂ ਨੂੰ ਮਿਲਣ ਵਾਲੀਆਂ ਸਹੂਲਤਾਂ ਦੀਆਂ ਧੱਜੀਆਂ ਉਡਾ ਰਹੇ ਹਨ, ਜਿਸ ਤੋਂ ਨਾ ਸਿਰਫ ਜਨਤਾ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ ਸਗੋਂ ਉਨ੍ਹਾਂ ਦਾ ਆਰਥਕ ਸ਼ੋਸ਼ਣ ਵੀ ਹੁੰਦਾ ਹੈ। ਖੰਨਾ ਨੇ ਆਪਣੇ ਪੱਤਰ ਵਿਚ ਕਮਿਸ਼ਨ ਤੋਂ ਮੰਗ ਕੀਤੀ ਕਿ ਪੀਡ਼ਤਾ ਨੂੰ ਨੁਕਸਾਨ ਦਾ ਬਣਦਾ ਮੁਆਵਜ਼ਾ ਵੀ ਦਿਵਾਇਆ ਜਾਵੇ।
ਅੱਡਾ ਸਰਾਂ-ਖੁੱਡਾ ਜਰਨੈਲੀ ਸਡ਼ਕ ਦੇ ਨਿਰਮਾਣ ਦਾ ਵਿਧਾਇਕ ਗਿਲਜੀਆਂ ਨੇ ਕੀਤਾ ਉਦਘਾਟਨ
NEXT STORY