ਹੁਸ਼ਿਆਰਪੁਰ (ਜਸਵੀਰ)-ਖਾਲਸਾ ਕੋ. ਐਜੂ. ਸੀਨੀਅਰ ਸੈਕੰਡਰੀ ਸਕੂਲ ਬੱਡੋਂ ਵਿਖੇ ਪ੍ਰਿੰਸੀਪਲ ਜਗਮੋਹਣ ਸਿੰਘ ਜੀ ਦੀ ਅਗਵਾਈ ਹੇਠ ਸਾਲਾਨਾ ਇਨਾਮ ਵੰਡ ਸਮਾਗਮ ਕਰਵਾਇਆ ਗਿਆ। ਸਭ ਤੋਂ ਪਹਿਲਾਂ ਸਰਬੱਤ ਦੇ ਭਲੇ ਅਤੇ ਸਕੂਲ ਦੀ ਚਡ਼੍ਹਦੀ ਕਲਾ ਲਈ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਪਾਏ ਗਏ, ਸਰਬੱਤ ਦੇ ਭਲੇ ਲਈ ਅਰਦਾਸ ਕੀਤੀ ਗਈ ਉਪਰੰਤ ਸ੍ਰੀ ਭਾਈ ਸਾਹਿਬ ਭਾਈ ਸੁਖਦੇਵ ਸਿੰਘ ਜੀ ਨਡਾਲੋਂ ਵਾਲਿਆਂ ਦੇ ਕੀਰਤਨੀ ਜਥੇ ਨੇ ਕੀਰਤਨ ਦੁਆਰਾ ਸੰਗਤਾਂ ਨੂੰ ਨਿਹਾਲ ਕੀਤਾ। ਇਸ ਮੌਕੇ ਮੁੱਖ ਮਹਿਮਾਨ ਵਜੋਂ ਸੰਤ ਬਾਬਾ ਦਿਲਾਬਰ ਸਿੰਘ ਬ੍ਰਹਮ ਜੀ ਜੱਬਡ਼ ਵਾਲੇ, ਸੰਤ ਬਾਬਾ ਭਰਪੂਰ ਸਿੰਘ ਅਲਾਵਲਪੁਰ, ਸੰਤ ਬਾਬਾ ਆਤਮਾ ਸਿੰਘ ਜੀ ਡਾਂਡੀਆਂ ਵਾਲਿਆਂ ਨੇ ਵਿਸ਼ੇਸ਼ ਤੌਰ ’ਤੇ ਪਹੁੰਚ ਕੇ ਸਕੂਲ ਦੇ ਪਡ਼੍ਹਾਈ ਅਤੇ ਖੇਡਾਂ ਵਿਚ ਮੱਲ੍ਹਾਂ ਮਾਰਨ ਵਾਲੇ ਹੋਣਹਾਰ ਵਿਦਿਆਰਥੀਆਂ ਨੂੰ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ। ਇਸ ਮੌਕੇ ਕ੍ਰਿਸ਼ਨ ਚੰਦ ਭਨੋਟ ਠੱਕਰਵਾਲ, ਸਰਪੰਚ ਅਮਨਦੀਪ ਸਿੰਘ ਬੱਡੋਂ, ਸਰਪੰਚ ਗੁਰਬਖਸ਼ ਸਿੰਘ ਡਾਂਡੀਆਂ, ਐੱਨ. ਆਰ. ਆਈ. ਓਂਕਾਰ ਸਿੰਘ ਬੱਡੋਂ, ਭੁਪਿੰਦਰ ਸਿੰਘ ਬੱਡੋਂ, ਸਰਬਜੀਤ ਸਿੰਘ ਬੱਡੋਂ, ਡਾ. ਸੁਖਦੇਵ ਸਿੰਘ ਬੱਡੋਂ, ਮਲਵਿੰਦਰ ਸਿੰਘ ਬੱਡੋਂ, ਚਰਨਜੀਵ ਸਿੰਘ ਪਰਮਾਰ, ਗੁਰਿੰਦਰਪਾਲ ਸਿੰਘ ਲਾਡੀ ਰਹੱਲੀ, ਬੂਟਾ ਸਿੰਘ ਮਾਈਓ ਪੱਟੀ, ਕੈਪਟਨ ਸੁਰਿੰਦਰ ਸਿੰਘ, ਸਾਬਕਾ ਸਰਪੰਚ ਤਰਸੇਮ ਸਿੰਘ ਡਾਂਡੀਆਂ, ਕੁਲਦੀਪ ਸਿੰਘ ਮਿਨਹਾਸ ਪਾਲਦੀ, ਸੁਰਿੰਦਰ ਕੌਰ ਮਿਨਹਾਸ ਪਾਲਦੀ, ਕੋਚ ਗੁਰਦੀਪ ਸਿੰਘ ਥਾਪਾ, ਮਾ. ਸੁਖਇੰਦਰ ਸਿੰਘ ਰਿੱਕੀ, ਮਾ. ਪਰਮਜੀਤ ਸਿੰਘ, ਮਾ. ਸੁਖਦੇਵ ਸਿੰਘ, ਰਣਜੀਤ ਸਿੰਘ ਰਾਣਾ, ਗੁਰਿੰਦਰ ਸਿੰਘ ਸੰਘਾ, ਪਰਮਿੰਦਰ ਕੌਰ, ਅਰਵਿੰਦਰ ਕੌਰ, ਮਨਿੰਦਰ ਕੌਰ, ਲਵਪ੍ਰੀਤ ਮਿਨਹਾਸ, ਹਰਵਿੰਦਰ ਕੌਰ, ਸੋਢੀ ਰਾਮ, ਮਿਸ. ਪਰਮਿੰਦਰ ਕੌਰ ਰਹੱਲੀ, ਮਿਸ. ਮਨਪ੍ਰੀਤ ਕੌਰ, ਮਿਸ. ਮਨਦੀਪ ਬਢੇਲਾ, ਸਾਬਕਾ ਸਰਪੰਚ ਹਰਬੰਸ ਸਿੰਘ ਅਲਾਵਲਪੁਰ, ਪਰਧਾਨ ਨਵਤੇਜ ਸਿੰਘ, ਕੁਲਦੀਪ ਸਿੰਘ ਮਿਨਹਾਸ, ਤਰਵਿੰਦਰ ਸਿੰਘ ਲੁਧਿਆਣਾ, ਮਹਿੰਦਰ ਸਿੰਘ ਖਾਲਸਾ, ਭਾਈ ਸਾਹਿਬ ਭਾਈ ਮਨਿੰਦਰ ਸਿੰਘ, ਮਾ. ਦਵਿੰਦਰ ਸਿੰਘ, ਮਾ. ਬਲਵੀਰ ਸਿੰਘ, ਮਾ. ਸਤਵਿੰਦਰ ਸਿੰਘ, ਮਾ. ਸਾਧੂ ਸਿੰਘ ਮਾਇਓਪੱਟੀ, ਰਣਵੀਰ ਸਿੰਘ ਰਾਣਾ, ਸੇਵਾਦਾਰ ਬਿੰਦਰ ਸਿੰਘ, ਸੇਵਾਦਾਰ ਹਰਮੇਸ਼ ਨੀਟੂ ਸਮੇਤ ਭਾਰੀ ਗਿਣਤੀ ਵਿਚ ਮਾਤਾ-ਪਿਤਾ ਅਤੇ ਪਿੰਡ ਵਾਸੀ ਵੀ ਹਾਜ਼ਰ ਸਨ।
ਸ੍ਰੀ ਗੁਰੂ ਰਵਿਦਾਸ ਸਾਧੂ ਸੰਪਰਦਾਇ ਸੋਸਾਇਟੀ ਵੱਲੋਂ ਪ੍ਰਕਾਸ਼ ਪੁਰਬ ਸਬੰਧੀ ਤਿਆਰੀਆਂ ਦਾ ਜਾਇਜ਼ਾ
NEXT STORY