ਹੁਸ਼ਿਆਰਪੁਰ (ਘੁੰਮਣ)-ਨਗਰ ਨਿਗਮ ਹੁਸ਼ਿਆਰਪੁਰ ਵੱਲੋਂ ਆਵਾਰਾ ਕੁੱਤਿਆਂ ਨੂੰ ਕਾਬੂ ਕਰਨ ਲਈ, ਜੋ ਮੁਹਿੰਮ ਸ਼ੁਰੂ ਕੀਤੀ ਗਈ ਹੈ, ਉਸਦਾ ਸ਼ਹਿਰ ਵਾਸੀਆਂ ਨੂੰ ਕਾਫੀ ਲਾਭ ਮਿਲ ਰਿਹਾ ਹੈ। ਇਹ ਵਿਚਾਰ ਰਾਸ਼ਟਰੀ ਕ੍ਰਿਕਟ ਖਿਡਾਰੀ ਤੇ ਸ਼ਹੀਦ ਭਗਤ ਸਿੰਘ ਵੈੱਲਫੇਅਰ ਸੋਸਾਇਟੀ ਦੇ ਪ੍ਰਧਾਨ ਕੁਲਦੀਪ ਧਾਮੀ ਨੇ ਕੀਰਤੀ ਨਗਰ ਵਿਖੇ ਕੁੱਤਿਆਂ ਨੂੰ ਕਾਬੂ ਕਰਨ ਪਹੁੰਚੀ ਨਗਰ ਨਿਗਮ ਦੀ ਟੀਮ ਦਾ ਧੰਨਵਾਦ ਕਰਦਿਆਂ ਪ੍ਰਗਟ ਕੀਤੇ। ਕੁਲਦੀਪ ਧਾਮੀ ਨੇ ਕਿਹਾ ਕਿ ਕੀਰਤੀ ਨਗਰ ਵਿਚ ਪਿਛਲੇ ਲੰਬੇ ਸਮੇਂ ਤੋਂ ਆਵਾਰਾ ਕੁੱਤੇ ਲੋਕਾਂ ਲਈ ਪ੍ਰੇਸ਼ਾਨੀ ਦਾ ਸਬੱਬ ਬਣੇ ਹੋਏ ਸੀ। ਇਹ ਐਨੇ ਖਤਰਨਾਕ ਸਨ ਕਿ ਮਾਤਾ-ਪਿਤਾ ਬੱਚਿਆਂ ਨੂੰ ਘਰਾਂ ਤੋਂ ਬਾਹਰ ਕੱਢਣ ਤੋਂ ਵੀ ਡਰਦੇ ਸਨ। ਜਦੋਂ ਦੇਰ ਰਾਤ ਕੋਈ ਵਿਅਕਤੀ ਡਿਊਟੀ ਆਦਿ ’ਤੇ ਜਾਂਦਾ ਸੀ ਤਾਂ ਇਹ ਆਵਾਰਾ ਕੁੱਤੇ ਉਸਨੂੰ ਆਪਣਾ ਸ਼ਿਕਾਰ ਬਣਾਉਣ ਤੋਂ ਪਿੱਛੇ ਨਹੀਂ ਸਨ ਰਹਿੰਦੇ। ਆਵਾਰਾ ਕੁੱਤਿਆਂ ਦੇ ਆਤੰਕ ਤੋਂ ਬਚਣ ਲਈ ਮੁਹੱਲਾ ਵਾਸੀਆਂ ਨੇ ਨਗਰ ਨਿਗਮ ਨੂੰ ਗੁਹਾਰ ਲਗਾਈ ਸੀ ਕਿ ਕੁੱਤਿਆਂ ਨੂੰ ਕਾਬੂ ਕੀਤਾ ਜਾਵੇ, ਜਿਸ ’ਤੇ ਮੇਅਰ ਸ਼ਿਵ ਸੂਦ ਨੇ ਨਿਗਮ ਅਧਿਕਾਰੀਆਂ ਰਾਹੀਂ ਬਣਾਈ ਗਈ ਟੀਮ ਨੂੰ ਭੇਜਿਆ ਅਤੇ ਇਸ ਟੀਮ ਨੇ ਕਰੀਬ ਇਕ ਦਰਜਨ ਆਵਾਰਾ ਕੁੱਤਿਆਂ ਨੂੰ ਕਾਬੂ ਕਰਕੇ ਪਿੰਜਰੇ ਵਿਚ ਬੰਦ ਕਰ ਲਿਆ ਤੇ ਲੈ ਗਏ। ਇਸ ਮੌਕੇ ਸੰਜੀਵ ਕੁਮਾਰ, ਸੰਜੇ ਕੁਮਾਰ, ਪੰਨਾ ਲਾਲ, ਅਮਰਜੀਤ ਸਿੰਘ, ਸਤੀਸ਼ ਕੁਮਾਰ, ਅਮਨ ਕੁਮਾਰ, ਵਿਸ਼ਾਲ ਕੁਮਾਰ ਆਦਿ ਵੀ ਮੌਜੂਦ ਸਨ।
ਨਵਰਾਤਿਆਂ ਦੇ ਸਬੰਧ ’ਚ ਮੰਦਰਾਂ ’ਚ ਪੂਜਾ ਤੇ ਧਾਰਮਕ ਸਮਾਗਮ
NEXT STORY