ਹੁਸ਼ਿਆਰਪੁਰ (ਬਹਾਦਰ ਖਾਨ)-ਪਿੰਡ ਭਾਮ ਵਿਖੇ ਦਰਬਾਰ ਬਾਬਾ ਔਗਡ਼ ਨਾਥ ਜੀ ਦੇ ਅਸਥਾਨ ’ਤੇ ਸਮੂਹ ਨਗਰ ਨਿਵਾਸੀਆ, ਗ੍ਰਾਮ ਪੰਚਾਇਤ, ਪ੍ਰਵਾਸੀ ਭਾਰਤੀਆਂ ਤੇ ਇਲਾਕੇ ਦੇ ਸਹਿਯੋਗ ਨਾਲ ਬਾਬਾ ਔਗਡ਼ ਨਾਥ ਜੀ ਦੀ ਯਾਦ ਵਿਚ ਸਾਲਾਨਾ ਜੋਡ਼ ਮੇਲਾ ਮੁੱਖ ਸੇਵਾਦਾਰ ਬਾਬਾ ਮਨਜੀਤ ਸਿੰਘ ਭਾਮ ਦੀ ਅਗਵਾਈ ਹੇਠ ਕਰਵਾਇਆ ਗਿਆ। ਇਸ ਮੌਕੇ ਝੰਡੇ ਦੀ ਰਸਮ ਅਦਾ ਕੀਤੀ ਗਈ ਅਤੇ ਉਪਰੰਤ ਭੰਡਾਰਾ ਕਰਵਾਇਆ ਗਿਆ। ਇਸ ਮੌਕੇ ਰਾਤ ਨੂੰ ਬਾਬਾ ਔਗਡ਼ ਨਾਥ ਜੀ ਦਾ ਵਿਸ਼ਾਲ ਜਗਰਾਤਾ ਕਰਵਾਇਆ ਗਿਆ। ਜਗਰਾਤੇ ਦੌਰਾਨ ਬਲਵੀਰ ਗੋਹਾਵਰ ਕੱਵਾਲ ਐਂਡ ਪਾਰਟੀ, ਨਿੱਕਾ ਬੰੂਗ਼ਡ਼ੀ, ਨੀਲੀ ਬੂਟਾ ਨਕਾਲ ਪਾਰਟੀ ਆਦਮਪੁਰ ਆਦਿ ਨੇ ਸਾਰੀ ਰਾਤ ਬਾਬਾ ਜੀ ਦੇ ਗੁਣਗਾਨ ਕੀਤੇ। ਇਸ ਮੌਕੇ ਬਾਬਾ ਮਨਜੋਤ ਸਿੰਘ ਲੁਧਿਆਣਾ, ਬਾਬਾ ਨੀਲੂ ਸ਼ਾਹ ਭਾਮ, ਬਾਬਾ ਮਨਜੀਤ ਸ਼ਾਹ ਭਾਮ, ਬਾਬਾ ਘਨੱਈਆ ਦਾਸ ਦਿਹਾਣਾ, ਬਾਬਾ ਪੂਰਨ ਸ਼ਾਹ ਭਾਮ, ਬਾਬਾ ਰਣਜੀ, ਸ਼ਾਹ ਤੇ ਹੋਰ ਫੱਕਰ ਫਕੀਰਾਂ ਨੇ ਦਰਬਾਰ ’ਚ ਹਾਜ਼ਰੀ ਭਰੀ। ਇਸ ਮੌਕੇ ਮੁੱਖ ਸੇਵਾਦਾਰ ਬਾਬਾ ਮਨਜੀਤ ਸਿੰਘ ਭਾਮ, ਬੀਬੀ ਪਰਮਿੰਦਰ ਕੌਰ, ਮਨਿੰਦਰ ਸਿੰਘ, ਬੀਬੀ ਸਤਨਾਮ ਕੌਰ, ਜਸਵਿੰਦਰ ਸਿੰਘ, ਦਲਵੀਰ ਸਿੰਘ, ਨਰਿੰਦਰ ਸਿੰਘ, ਮਨਜਿੰਦਰ ਸਿੰਘ, ਉਂਕਾਰ ਸਿੰਘ ਕੋਟ ਫਤੂਹੀ, ਗੁਰਮੀਤ ਸਿੰਘ ਠੱਕਰਵਾਲ, ਰਣਜੀਤ ਸਿੰਘ, ਅਮਰਜੀਤ ਸਿੰਘ ਪਟਿਆਲਾ, ਡਾਕਟਰ ਇੰਦਰਜੀਤ ਸਿੰਘ, ਰੇਸ਼ਮ ਸਿੰਘ ਜੱਖੂ, ਚੋਪਡ਼ਾ ਭਾਮ, ਹਰਭਜਨ ਸਿੰਘ ਨੂਰਮਾਹਿਲ, ਇੰਦਰਜੀਤ ਸਿੰਘ, ਗੋਗਾ ਹਰਖੋਵਾਲ ਆਦਿ ਹਾਜ਼ਰ ਸਨ।
ਵੱਡੀ ਗਿਣਤੀ ’ਚ ਵਰਕਰ ਭਾਜਪਾ ਛੱਡ ਕੇ ਕਾਂਗਰਸ ’ਚ ਸ਼ਾਮਲ
NEXT STORY