ਸ੍ਰੀ ਮੁਕਤਸਰ ਸਾਹਿਬ (ਪਵਨ ਤਨੇਜਾ)— ਸੰਗਰੂਰ ਤੋਂ ਨਾਜਾਇਜ਼ ਸ਼ਰਾਬ ਭਰ ਕੇ ਜਲਾਲਾਬਾਦ ਜਾ ਰਹੇ ਇਕ ਟਰੱਕ ਨੂੰ ਸੀ. ਆਈ. ਏ. ਸਟਾਫ ਨੇ ਐਕਸਾਈਜ਼ ਵਿਭਾਗ ਦੀ ਮਦਦ ਨਾਲ ਜ਼ਬਤ ਕੀਤਾ ਹੈ, ਜਿਸ 'ਚੋਂ 1400 ਪੇਟੀਆਂ ਨਾਜਾਇਜ਼ ਸ਼ਰਾਬ ਬਰਾਮਦ ਹੋਈ ਹੈ। ਪੁਲਸ ਨੇ ਟਰੱਕ ਨੂੰ ਕਬਜ਼ੇ 'ਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਸੀ. ਆਈ. ਏ. ਸਟਾਫ ਦੇ ਸੁਖਦੇਵ ਸਿੰਘ ਅਤੇ ਥਾਨਾ ਸਦਰ ਦੇ ਏ. ਐੱਸ. ਆਈ. ਪ੍ਰੀਤਮ ਸਿੰਘ ਨੇ ਕੋਟਕਪੂਰਾ ਬਠਿੰਡਾ ਰੋਡ ਬਾਈਪਾਸ 'ਤੇ ਟੀ. ਐੱਮ. ਐੱਚ. ਰਿਸੋਰਟ ਦੇ ਕੋਲ ਨਾਕਾਬੰਦੀ ਕੀਤੀ ਹੋਈ ਸੀ। ਨਾਕਾਬੰਦੀ ਦੇ ਦੌਰਾਨ ਉਨ੍ਹਾਂ ਵੱਲੋਂ ਵਾਹਨਾਂ ਨੂੰ ਰੋਕ ਕੇ ਉਨ੍ਹਾਂ ਦੀ ਜਾਂਚ ਕੀਤੀ ਜਾ ਰਹੀ ਸੀ। ਜਾਂਚ ਦੌਰਾਨ ਹੀ ਉਨ੍ਹਾਂ ਨੇ ਇਕ ਟਰੱਕ ਨੰਬਰ ਪੀ. ਬੀ 11 ਏ. ਆਰ-9636 ਨੂੰ ਰੋਕਿਆ। ਉਸ ਦੀ ਤਲਾਸ਼ੀ ਲੈਣ 'ਤੇ ਉਸ 'ਚੋਂ 1400 ਪੇਟੀਆਂ ਦੇਸੀ ਨਾਜਾਇਜ਼ ਸ਼ਰਾਬ ਬਰਾਮਦ ਹੋਈ। ਪੁਲਸ ਦੇ ਅਨੁਸਾਰ ਟਰੱਕ ਡਰਾਈਵਰ ਨੇ ਦੱਸਿਆ ਕਿ ਇਹ ਟਰੱਕ ਸੰਗਰੂਰ ਟਰੱਕ ਯੂਨੀਅਨ ਦਾ ਹੈ। ਉਹ ਖੁੱਦ ਦਿਹਾੜੀ 'ਤੇ ਡਰਾਈਵਰੀ ਕਰਦਾ ਹੈ। ਉਸ ਨੂੰ ਦਿਹਾੜੀ ਦੇ ਕੇ ਟਰੱਕ ਦਾ ਸਮਾਨ ਜਲਾਲਾਬਾਦ ਉਤਾਰਨ ਨੂੰ ਕਿਹਾ ਗਿਆ ਸੀ। ਉਸ ਨੂੰ ਪਤਾ ਨਹੀਂ ਟਰੱਕ 'ਚ ਕੀ ਹੈ ਕਿਉਂਕਿ ਜਦ ਉਹ ਪਹੁੰਚਿਆ ਸੀ ਤਾਂ ਟਰੱਕ ਲੋਡ ਸੀ ਅਤੇ ਲੈ ਕੇ ਉਥੋਂ ਚੱਲ ਪਿਆ। ਥਾਨਾ ਸਦਰ ਦੇ ਏ. ਐੱਸ. ਆਈ ਪ੍ਰੀਤਮ ਸਿੰਘ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਜਾਂਚ ਕੀਤੀ ਜਾ ਰਹੀ ਹੈ। ਜਾਂਚ ਦੇ ਬਾਅਦ ਹੀ ਮਾਮਲਾ ਸਾਫ ਹੋ ਸਕੇਗਾ।
ਨਗਰ-ਨਿਗਮ ਚੋਣਾਂ : ਕਾਂਗਰਸ ਵਲੋਂ ਪਟਿਆਲਾ ਤੋਂ 31 ਉਮੀਦਵਾਰਾਂ ਦੀ ਪਹਿਲੀ ਸੂਚੀ ਜਾਰੀ
NEXT STORY