ਬਟਾਲਾ, (ਬੇਰੀ)- ਐਕਸਾਈਜ਼ ਵਿਭਾਗ ਬਟਾਲਾ ਤੇ ਸਿਵਲ ਲਾਈਨ ਪੁਲਸ ਵੱਲੋਂ ਇਕ ਸਾਇਕਲ ਸਵਾਰ ਨੂੰ ਨਾਜਾਇਜ਼ ਸ਼ਰਾਬ ਸਮੇਤ ਕਾਬੂ ਕਰ ਲਿਆ ਗਿਆ ਹੈ। ਥਾਣਾ ਸਿਵਲ ਲਾਈਨ ਦੇ ਏ. ਐੱਸ. ਆਈ. ਸੁਖਦੇਵ ਸਿੰਘ, ਹੌਲਦਾਰ ਰਣਜੋਧ ਸਿੰਘ ਸਮੇਤ ਐਕਸਾਈਜ਼ ਪਾਰਟੀ ਦੇ ਇੰਚਾਰਜ ਗੁਰਪ੍ਰੀਤ ਸਿੰਘ ਗੋਪੀ ਉੱਪਲ ਪੁਲਸ ਪਾਰਟੀ ਸਮੇਤ ਗਸ਼ਤ ਕਰਦੇ ਹੋਏ ਕਾਦੀਆਂ ਰੋਡ ਵੱਲ ਜਾ ਰਹੇ ਸਨ।
ਜਦੋਂ ਪਿੰਡ ਸ਼ਾਹਬਾਦ ਕੋਲ ਪਹੁੰਚੇ ਤਾਂ ਅਚਾਨਕ ਇਕ ਸਾਇਕਲ ਸਵਾਰ ਨੂੰ ਸ਼ੱਕੀ ਹਾਲਤ ਵਿਚ ਆਉਂਦੇ ਦੇਖ ਚੈਕਿੰਗ ਲਈ ਰੋਕਿਆ, ਜਿਸ ਦੇ ਸਾਇਕਲ ਪਿੱਛੇ ਰੱਖੇ ਥੈਲੇ ਦੀ ਤਲਾਸ਼ੀ ਲੈਣ ’ਤੇ 12 ਬੋਤਲਾਂ ਨਾਜਾਇਜ਼ ਸ਼ਰਾਬ ਚਾਰਲੀ ਮਾਰਕਾ ਹਰਿਆਣਾ ਸਟੇਟ ਦੀ ਬਰਾਮਦ ਕੀਤੀ ਗਈ। ਪੁਲਸ ਮੁਤਾਬਕ ਇਸ ਤੋਂ ਬਾਅਦ ਸਾਇਕਲ ਸਵਾਰ ਨੂੰ ਪੁਲਸ ਮੁਲਾਜ਼ਮਾਂ ਨੇ ਤੁਰੰਤ ਗ੍ਰਿਫਤਾਰ ਕਰ ਲਿਆ, ਜਿਸ ਦੀ ਪਛਾਣ ਗੁਰਨਾਮ ਸਿੰਘ ਪੁੱਤਰ ਪੂਰਨ ਸਿੰਘ ਵਾਸੀ ਮਲਕਪੁਰ ਵਜੋਂ ਹੋਈ ਹੈ। ਉਕਤ ਵਿਅਕਤੀ ਪਿੰਡ ਸ਼ਾਹਬਾਦ ਦੇ ਸਸਤੇ ਰੇਟਾਂ ’ਤੇ ਸ਼ਰਾਬ ਲੈ ਕੇ ਪਿੰਡ ਮਲਕਪੁਰ ਵਿਖੇ ਮਹਿੰਗੇ ਰੇਟਾਂ ’ਤੇ ਵੇਚਦਾ ਸੀ।
ਇਸ ਵਿਰੁੱਧ ਥਾਣਾ ਸਿਵਲ ਲਾਈਨ ਵਿਖੇ ਐਕਸਾਈਜ਼ ਐਕਟ ਤਹਿਤ ਕੇਸ ਦਰਜ ਕਰ ਦਿੱਤਾ ਗਿਆ ਹੈ।
ਅਾਂਡਿਆਂ ਦੇ ਭਰੇ ਟਰੱਕ ਨੂੰ ਲੱਗੀ ਅੱਗ
NEXT STORY