Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    WED, MAY 06, 2026

    6:48:06 PM

  • rain and thunderstorm warning in punjab

    ਪੰਜਾਬ 'ਚ ਮੀਂਹ ਤੇ ਹਨ੍ਹੇਰੀ-ਤੂਫ਼ਾਨ ਦੀ ਚਿਤਾਵਨੀ!...

  • amritsar car

    ਅੰਮ੍ਰਿਤਸਰ 'ਚ ਧਮਾਕੇ ਮਗਰੋਂ ਹੁਣ ਬਾਜ਼ਾਰ 'ਚੋਂ...

  • punjab children police

    Punjab : ਬੱਚਿਆਂ ਪਿੱਛੇ ਲੜ ਪਏ ਵੱਡੇ, ਨੌਜਵਾਨ ਨੂੰ...

  • trump s big warning to iran amid discussions of the agreement

    'ਜੇ ਨਾ ਮੰਨੀਆਂ ਸ਼ਰਤਾਂ ਤਾਂ...', ਸਮਝੌਤੇ ਦੀਆਂ...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਈਰਾਨ-ਇਜ਼ਰਾਇਲ ਜੰਗ
  • IPL 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Punjab News
  • Faridkot
  • ਅਹਿਮ ਖ਼ਬਰ : ਗ੍ਰਹਿ ਵਿਭਾਗ ਪੰਜਾਬ ਨੇ ਬੇਅਦਬੀ ਮਾਮਲੇ ਦੇ ਦੋਸ਼ੀਆਂ ਖਿਲਾਫ਼ ਮੁਕੱਦਮਾ ਚਲਾਉਣ ਦੀ ਦਿੱਤੀ ਮਨਜ਼ੂਰੀ

PUNJAB News Punjabi(ਪੰਜਾਬ)

ਅਹਿਮ ਖ਼ਬਰ : ਗ੍ਰਹਿ ਵਿਭਾਗ ਪੰਜਾਬ ਨੇ ਬੇਅਦਬੀ ਮਾਮਲੇ ਦੇ ਦੋਸ਼ੀਆਂ ਖਿਲਾਫ਼ ਮੁਕੱਦਮਾ ਚਲਾਉਣ ਦੀ ਦਿੱਤੀ ਮਨਜ਼ੂਰੀ

  • Updated: 31 Jul, 2021 01:36 AM
Faridkot
important news the home department has approved the prosecution of
  • Share
    • Facebook
    • Tumblr
    • Linkedin
    • Twitter
  • Comment

ਫ਼ਰੀਦਕੋਟ (ਰਾਜਨ)-ਪੰਜਾਬ ਸਰਕਾਰ ਦੇ ਗ੍ਰਹਿ ਵਿਭਾਗ ਵੱਲੋਂ 2015 ਦੌਰਾਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਹੋਈਆਂ ਬੇਅਦਬੀਆਂ ਦੇ ਦੋਸ਼ੀਆਂ ਖ਼ਿਲਾਫ਼ ਮੁਕੱਦਮਾ ਚਲਾਉਣ ਦੀ ਮਨਜ਼ੂਰੀ ਦੇ ਦਿੱਤੀ ਗਈ ਹੈ। ਵਧੀਕ ਸਕੱਤਰ ਗ੍ਰਹਿ ਮਾਮਲੇ ਅਤੇ ਨਿਆਂ ਵਿਭਾਗ ਪੰਜਾਬ ਅਨੁਰਾਗ ਅਗਰਵਾਲ ਆਈ. ਏ. ਐੱਸ. ਨੇ ਆਪਣੇ ਅਧਿਕਾਰਾਂ ਦੀ ਵਰਤੋਂ ਕਰਦਿਆਂ 30 ਜੁਲਾਈ ਨੂੰ ਡਾਇਰੈਕਟਰ, ਬਿਊਰੋ ਆਫ਼ ਇਨਵੈਸਟੀਗੇਸ਼ਨ ਪੰਜਾਬ, ਚੰਡੀਗੜ੍ਹ ਅਤੇ ਫ਼ਰੀਦਕੋਟ ਜ਼ਿਲ੍ਹੇ ਦੇ ਸੀਨੀਅਰ ਪੁਲਸ ਅਧਿਕਾਰੀਆਂ ਨੂੰ ਪੱਤਰ ਜਾਰੀ ਕੀਤਾ ਹੈ। ਇਸ ਪੱਤਰ ਰਾਹੀਂ ਬੇਅਦਬੀ ਮਾਮਲਿਆਂ ’ਚ ਦਰਜ ਮੁਕੱਦਮਾ ਨੰਬਰ 117 ਅਤੇ 128 ਦੇ ਦੋਸ਼ੀਆਂ ਸੁਖਜਿੰਦਰ ਸਿੰਘ ਉਰਫ਼ ਸੰਨੀ ਪੁੱਤਰ ਹਰਜੀਤ ਸਿੰਘ ਵਾਸੀ ਕੋਟਕਪੂਰਾ, ਸ਼ਕਤੀ ਸਿੰਘ ਪੁੱਤਰ ਬਸੰਤ ਸਿੰਘ ਵਾਸੀ ਡੱਗੋ ਰੋਮਾਣਾ, ਬਲਜੀਤ ਸਿੰਘ ਪੁੱਤਰ ਜਗਜੀਤ ਸਿੰਘ ਵਾਸੀ ਸਿੱਖਾਂਵਾਲਾ, ਰਣਜੀਤ ਸਿੰਘ ਉਰਫ਼ ਭੋਲਾ ਪੁੱਤਰ ਮੋਹਰ ਸਿੰਘ ਵਾਸੀ ਬਸਤੀ ਗਿਆਨੀ ਲਾਲ ਸਿੰਘ ਕੋਟਕਪੂਰਾ ਵਿਰੁੱਧ ਧਾਰਾ 295-ਏ ਅਤੇ 153 ਏ ਆਈ. ਪੀ. ਸੀ. ਤਹਿਤ ਮੁਕੱਦਮਾ ਚਲਾਉਣ ਦੀ ਮਨਜ਼ੂਰੀ ਦਿੱਤੀ ਹੈ।

ਇਹ ਵੀ ਪੜ੍ਹੋ : ਕੈ. ਅਮਰਿੰਦਰ ਸਿੰਘ ਨਾਲ ਪ੍ਰਧਾਨ ਅਕਸ਼ੈ ਸ਼ਰਮਾ ਵੱਲੋਂ ਮੁਲਾਕਾਤ, ‘ਐੱਨ. ਐੱਸ. ਯੂ. ਆਈ. ਯੂਥ ਮਿਸ਼ਨ 2022’ ਲਈ ਲਿਆ ਆਸ਼ੀਰਵਾਦ

ਅਨੁਰਾਗ ਅਗਰਵਾਲ ਨੇ ਪੱਤਰ ’ਚ ਦਰਜ ਕੀਤਾ ਕਿ ਮੁਕੱਦਮਾ ਨੰਬਰ 117 ਮਿਤੀ 25 ਅਗਸਤ 2015, ਜੋ ਥਾਣਾ ਬਾਜਾਖਾਨਾ ਵਿਖੇ ਦਰਜ ਕੀਤਾ ਗਿਆ, ਦੀ ਫਾਈਲ ਜਾਂਚਣ ’ਤੇ ਪਾਇਆ ਗਿਆ ਕਿ 24-25 ਅਕਤੂਬਰ 2015 ਦੀ ਦਰਮਿਆਨੀ ਰਾਤ ਨੂੰ ਹੱਥ ਲਿਖਤ ਪੋਸਟਰ ਗੁਰਦੁਆਰਾ ਬੁਰਜ ਜਵਾਹਰ ਸਿੰਘ ਵਾਲਾ ਦੇ ਬਾਹਰ ਲਗਾਏ, ਜਿਨ੍ਹਾਂ ’ਤੇ ਕਾਲੇ ਮਾਰਕਰ ਨਾਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸ਼ਾਨ ਖਿਲਾਫ਼ ਕਾਫ਼ੀ ਸ਼ਬਦ ਲਿਖੇ ਹੋਏ ਸਨ। ਇਨ੍ਹਾਂ ਸ਼ਬਦਾਂ ਨਾਲ ਸਿੱਖਾਂ ਦੇ ਧਾਰਮਿਕ ਵਿਸ਼ਵਾਸ ਦਾ ਅਪਮਾਨ ਕਰ ਕੇ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਈ ਗਈ ਹੈ, ਜਿਸ ’ਤੇ ਇਹ ਮੁਕੱਦਮਾ ਦਰਜ ਹੋਇਆ ਹੈ। ਲਿਖੇ ਗਏ ਪੱਤਰ ਅਨੁਸਾਰ ਇਹ ਕੇਸ ਦੇਖਣ ਤੋਂ ਬਾਅਦ ਇਹ ਪਾਇਆ ਗਿਆ ਕਿ ਸਿੱਟ ਵੱਲੋਂ ਦਰਜ ਇਕ ਮੁਕੱਦਮੇ ’ਚ ਤਫਤੀਸ਼ ਦੌਰਾਨ ਰਿਪੋਰਟ ਨੰਬਰ 35 ਮਿਤੀ 15 ਮਈ 2015 ਨਾਲ ਸ਼ਕਤੀ ਸਿੰਘ ਪੁੱਤਰ ਬਸੰਤ ਸਿੰਘ ਵਾਸੀ ਡੱਗੋ ਰੋਮਾਣਾ, ਸੁਖਜਿੰਦਰ ਸਿੰਘ ਉਰਫ਼ ਸੰਨੀ ਪੁੱਤਰ ਹਰਜੀਤ ਸਿੰਘ ਵਾਸੀ ਕੋਟਕਪੂਰਾ, ਰਣਜੀਤ ਸਿੰਘ ਉਰਫ਼ ਭੋਲਾ ਪੁੱਤਰ ਮੋਹਰ ਸਿੰਘ ਵਾਸੀ ਬਸਤੀ ਗਿਆਨੀ ਲਾਲ ਸਿੰਘ, ਪ੍ਰੇਮ ਨਗਰ ਕੋਟਕਪੂਰਾ, ਬਲਜੀਤ ਸਿੰਘ ਪੁੱਤਰ ਜਗਜੀਤ ਸਿੰਘ ਵਾਸੀ ਸਿੱਖਾਂਵਾਲਾ ਨੂੰ ਬਤੌਰ ਦੋਸ਼ੀ ਨਾਮਜ਼ਦ ਕੀਤਾ ਗਿਆ ਹੈ।

ਪੱਤਰ ਅਨੁਸਾਰ ਬੀਤੀ 24 ਮਈ 2015 ਨੂੰ ਮਾਣਯੋਗ ਅਦਾਲਤ ਪਾਸੋਂ ਹੁਕਮ ਹਾਸਿਲ ਕਰ ਕੇ ਦੋਸ਼ੀਆਨ ਰਣਜੀਤ ਸਿੰਘ ਉਰਫ਼ ਭੋਲਾ ਅਤੇ ਸ਼ਕਤੀ ਸਿੰਘ ਉਕਤ ਨੂੰ ਗ੍ਰਿਫ਼ਤਾਰ ਕਰ ਕੇ ਤਫਤੀਸ਼ ਕੀਤੀ ਗਈ ਅਤੇ ਕੇਸ ਦੀ ਫਾਈਲ ਜਾਂਚਣ ’ਤੇ ਇਹ ਤੱਥ ਸਾਹਮਣੇ ਆਏ ਕਿ ਥਾਣਾ ਬਾਜਾਖਾਨਾ ਵਿਖੇ ਮੁਕੱਦਮਾ ਨੰਬਰ 19 ਮਿਤੀ 26 ਮਈ 2015 ਨਾਲ ਸਬੰਧਤ ਹਰਸ਼ ਧੂਰੀ ਪੁੱਤਰ ਅਸ਼ੋਕ ਕੁਮਾਰ ਵਾਸੀ ਧੂਰੀ ਜ਼ਿਲ੍ਹਾ ਸੰਗਰੂਰ ਹਾਲ ਵਾਸੀ ਡੇਰਾ ਸੱਚਾ ਸੌਦਾ ਬੇਗੂ ਰੋਡ ਸਿਰਸਾ, ਸੰਦੀਪ ਬਰੇਟਾ ਪੁੱਤਰ ਓਮ ਪ੍ਰਕਾਸ਼ ਵਾਸੀ ਬਰੇਟਾ ਮੰਡੀ ਜ਼ਿਲ੍ਹਾ ਮਾਨਸਾ ਹਾਲ ਵਾਸੀ ਸ਼ਾਹ ਸਤਨਾਮ ਨਗਰ ਡੇਰਾ ਸੱਚਾ ਸੌਦਾ ਸਿਰਸਾ, ਪ੍ਰਦੀਪ ਕਲੇਰ ਪੁੱਤਰ ਚਾਂਦੀ ਰਾਮ ਕਲੇਰ ਵਾਸੀ ਕਲਾਇਤ ਜ਼ਿਲ੍ਹਾ ਕੈਥਲ ਹਰਿਆਣਾ ਹਾਲ ਵਾਸੀ  ਡੇਰਾ ਸੱਚਾ ਸੌਦਾ ਸਿਰਸਾ ਨੂੰ ਬਤੌਰ ਦੋਸ਼ੀ ਨਾਮਜ਼ਦ ਕੀਤਾ ਗਿਆ ਹੈ, ਜਿਨ੍ਹਾਂ ਦੇ ਮਾਣਯੋਗ ਅਦਾਲਤ ਵੱਲੋਂ ਗ੍ਰਿਫ਼ਤਾਰੀ ਵਾਰੰਟ ਜਾਰੀ ਕੀਤੇ ਗਏ ਹਨ। ਵਧੀਕ ਸਕੱਤਰ ਅਗਰਵਾਲ ਵੱਲੋਂ ਲਿਖੇ ਗਏ ਪੱਤਰ ਅਨੁਸਾਰ ਇਸ ਕੇਸ ਦੀ ਫਾਈਲ ਜਾਂਚਣ ’ਤੇ ਇਹ ਤੱਥ ਸਾਹਮਣੇ ਆਏ ਕਿ ਬੀਤੀ 24 ਸਤੰਬਰ 2015 ਦੀ ਰਾਤ ਦੇ 9-10 ਵਜੇ ਰਣਜੀਤ ਸਿੰਘ ਉਰਫ਼ ਭੋਲਾ ਅਤੇ ਸੁਖਜਿੰਦਰ ਸਿੰਘ ਉਰਫ਼ ਸੰਨੀ ਨੇ ਭੱਦੀ ਸ਼ਬਦਾਵਲੀ ਵਾਲੇ ਦੋ ਪੋਸਟਰ ਪਿੰਡ ਬੁਰਜ ਜਵਾਹਰ ਸਿੰਘ ਵਾਲਾ ਦੇ ਗੁਰਦੁਆਰਾ ਸਾਹਿਬ ਦੇ ਬਾਹਰ, ਸ਼ਕਤੀ ਸਿੰਘ ਤੇ ਬਲਜੀਤ ਸਿੰਘ ਦੀ ਮਾਰਫਤ ਗੁਰਦੁਆਰਾ ਸਾਹਿਬ ਦੇ ਮੇਨ ਗੇਟ ਦੇ ਬਾਹਰ ਜਿੱਥੇ ਗੁਰਦੁਆਰਾ ਸਾਹਿਬ ਦਾ ਇਤਿਹਾਸ ਲਿਖਿਆ ਹੋਇਆ ਹੈ, ਬੋਰਡ ’ਤੇ ਚਿਪਕਾ ਦਿੱਤੇ।

ਇਹ ਵੀ ਪੜ੍ਹੋ : ਸ੍ਰੀ ਦਰਬਾਰ ਸਾਹਿਬ ਦੇ ਗਲਿਆਰੇ ਦਾ ਪ੍ਰਬੰਧ ਸ਼੍ਰੋਮਣੀ ਕਮੇਟੀ ਨੂੰ ਸੌਂਪਿਆ ਜਾਵੇ- ਬੀਬੀ ਜਗੀਰ ਕੌਰ

ਪੱਤਰ ਅਨੁਸਾਰ ਬੀਤੀ 12 ਅਕਤੂਬਰ 2015 ਨੂੰ ਤੜਕੇ 4 ਵਜੇ ਗੁਰਦੁਆਰਾ ਬਰਗਾੜੀ ਵਿਖੇ ਅਣਪਛਾਤਿਆਂ ਵੱਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ ਗੁਰਦੁਆਰਾ ਸਾਹਿਬ ਦੇ ਸਾਹਮਣੇ ਅਤੇ ਆਸ-ਪਾਸ ਦੀਆਂ ਗਲੀਆਂ ’ਚ ਖਿਲਾਰ ਦਿੱਤੇ ਗਏ। ਦੂਸਰੇ ਮੁਕੱਦਮਾ ਦੀ ਤਫਤੀਸ਼ ਦੌਰਾਨ ਰਪਟ ਨੰਬਰ 34 ਮਿਤੀ 15 ਮਈ 2015 ਦੋਸ਼ੀਆਂ ਸੁਖਜਿੰਦਰ ਸਿੰਘ ਉਰਫ਼ ਸੰਨੀ, ਸ਼ਕਤੀ ਸਿੰਘ, ਬਲਜੀਤ ਸਿੰਘ, ਨਿਸ਼ਾਨ ਸਿੰਘ, ਰਣਜੀਤ ਸਿੰਘ ਅਤੇ ਪਰਦੀਪ ਸਿੰਘ ਨੂੰ ਇਸ ਮੁਕੱਦਮੇ ’ਚ ਬਤੌਰ ਦੋਸ਼ੀ ਨਾਮਜ਼ਦ ਕੀਤਾ ਗਿਆ ਅਤੇ ਗ੍ਰਿਫ਼ਤਾਰ ਕਰਨ ਉਪਰੰਤ 17 ਮਈ 2021 ਨੂੰ ਮਾਣਯੋਗ ਅਦਾਲਤ ’ਚ ਪੇਸ਼ ਕਰਕੇ ਇਨ੍ਹਾਂ 4 ਦਿਨ ਦਾ ਪੁਲਸ ਰਿਮਾਂਡ ਹਾਸਿਲ ਕਰ ਕੇ ਇਨ੍ਹਾਂ ਤੋਂ ਕੀਤੀ ਗਈ ਪੁੱਛਗਿੱਛ ਦੌਰਾਨ ਇਨ੍ਹਾਂ ਮੰਨਿਆ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਅੰਗ ਬਰਗਾੜੀ ਵਿਖੇ 12 ਅਕਤੂਬਰ 2015 ਨੂੰ ਸਵੇਰੇ 3 ਵਜੇ ਦੇ ਕਰੀਬ ਇਨ੍ਹਾਂ ਗੁਰਦੁਆਰਾ ਸਾਹਿਬ ਦੇ ਨਜ਼ਦੀਕ ਅਤੇ ਗਲੀਆਂ ’ਚ ਖਿਲਾਰੇ ਅਤੇ ਇਸ ਤੋਂ ਇਲਾਵਾ ਪਰਦੀਪ ਸਿੰਘ ਨੂੰ ਮਿਲੇ 100 ਦੇ ਕਰੀਬ ਅੰਗਾਂ ਨੂੰ ਬਾਹਮਣਵਾਲਾ ਪਿੰਡ ਨੇੜੇ ਸੂਏ ’ਚ ਤਾਰ ਦਿੱਤਾ ਗਿਆ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਬਾਕੀ ਬਚਦੇ ਸਰੂਪ ਨੂੰ ਦੇਵੀਵਾਲਾ ਡਰੇਨ ’ਚ ਸੁੱਟ ਕੇ ਖੁਰਦ-ਬੁਰਦ ਕਰ ਦਿੱਤਾ। ਤਫਤੀਸ਼ ਦੌਰਾਨ ਗਵਾਹਾਂ ਦੇ ਬਿਆਨਾਂ ਅਧੀਨ ਧਾਰਾ 161 ਦਰਜ ਕੀਤੇ ਗਏ, ਜਿਸ ’ਚ ਦੋਸ਼ੀ ਮਹਿੰਦਰਪਾਲ ਉਰਫ਼ ਬਿੱਟੂ (ਜਿਸ ਦੀ ਮੌਤ ਹੋ ਚੁੱਕੀ ਹੈ), ਦੇ ਬਿਆਨ ਅਧੀਨ ਧਾਰਾ 164 ਰਿਕਾਰਡ ਕੀਤੇ ਗਏ।

ਇਹ ਵੀ ਪੜ੍ਹੋ : ਨਵਜੋਤ ਸਿੱਧੂ ਨੇ ਦਲਿਤ ਭਾਈਚਾਰੇ ਦੇ ਮੁੱਦਿਆਂ ਨੂੰ ਲੈ ਕੇ ਕੀਤੀ ਅਹਿਮ ਮੀਟਿੰਗ

ਪੁਲਸ ਵੱਲੋਂ ਸੁਖਜਿੰਦਰ ਸਿੰਘ ਉਰਫ਼ ਸੰਨੀ, ਸ਼ਕਤੀ ਸਿੰਘ, ਬਲਜੀਤ ਸਿੰਘ, ਨਿਸ਼ਾਨ ਸਿੰਘ, ਰਣਜੀਤ ਸਿੰਘ ਅਤੇ ਪਰਦੀਪ ਸਿੰਘ ਨੂੰ ਅਧੀਨ ਧਾਰਾ 295/295-ਏ, 153-ਏ, 201, 120 ਬੀ ਦਾ ਹੱਕੀ ਦੋਸ਼ੀ ਪਾਇਆ ਗਿਆ ਹੈ। ਅਨੁਰਾਗ ਅਗਰਵਾਲ ਨੇ ਪੱਤਰ ’ਚ ਇਹ ਵੀ ਸਪੱਸ਼ਟ ਕੀਤਾ ਕਿ ਉਕਤ ਮੁਕੱਦਮੇ ਦੀ ਮੁਕੰਮਲ ਫਾਈਲ ਸਮੇਤ ਰਿਪੋਰਟ, ਗਵਾਹਾਂ ਦੇ ਬਿਆਨ, ਫ਼ਰਦ ਬਰਾਮਦਗੀ ਆਦਿ ਗੌਰ ਨਾਲ ਜਾਂਚਣ ਅਤੇ ਦੋਵਾਂ ਮੁਕੱਦਮਿਆਂ ਦੇ ਤੱਥਾਂ ਨੂੰ ਜਾਂਚਣ ਉਪਰੰਤ ਉਹ ਪੂਰੀ ਤਰ੍ਹਾਂ ਸਹਿਮਤ ਹਨ ਕਿ ਸੁਖਜਿੰਦਰ ਸਿੰਘ ਉਰਫ਼ ਸੰਨੀ, ਸ਼ਕਤੀ ਸਿੰਘ, ਬਲਜੀਤ ਸਿੰਘ, ਨਿਸ਼ਾਨ ਸਿੰਘ, ਰਣਜੀਤ ਸਿੰਘ ਅਤੇ ਪਰਦੀਪ ਸਿੰਘ ਵਿਰੁੱਧ ਪਹਿਲੀ ਨਜ਼ਰੇ ਜੁਰਮ ਅਧੀਨ ਧਾਰਾ 295, 295-ਏ, 153-ਏ, 201, 120-ਬੀ ਬਣਦਾ ਹੈ। ਪੱਤਰ ’ਚ ਅਨੁਰਾਗ ਅਗਰਵਾਲ ਨੇ ਆਪਣੇ ਅਧਿਕਾਰਾਂ ਦੀ ਵਰਤੋਂ ਕਰਦਿਆਂ ਸਪੱਸ਼ਟ ਕੀਤਾ ਕਿ ਸੁਖਜਿੰਦਰ ਸਿੰਘ ਉਰਫ਼ ਸੰਨੀ, ਸ਼ਕਤੀ ਸਿੰਘ, ਬਲਜੀਤ ਸਿੰਘ, ਨਿਸ਼ਾਨ ਸਿੰਘ, ਰਣਜੀਤ ਸਿੰਘ ਉਰਫ਼ ਭੋਲਾ ਅਤੇ ਪਰਦੀਪ ਸਿੰਘ ਉਰਫ਼ ਰਾਜੂ ਦੋਧੀ ਵਿਰੁੱਧ ਧਾਰਾ 295-ਏ ਅਤੇ 153-ਏ ਆਈ. ਪੀ. ਸੀ. ਤਹਿਤ ਕੇਸ ਚਲਾਇਆ ਜਾਵੇ।

  • Disrespect Matters
  • Sri Guru Granth Sahib Ji
  • Punjab Government
  • Home Department
  • ਬੇਅਦਬੀ ਮਾਮਲੇ
  • ਸ੍ਰੀ ਗੁਰੂ ਗ੍ਰੰਥ ਸਾਹਿਬ ਜੀ
  • ਪੰਜਾਬ ਸਰਕਾਰ
  • ਗ੍ਰਹਿ ਵਿਭਾਗ

ਸਿੱਖਿਆ ਵਿਭਾਗ ਨੇ ਤੀਜੇ ਗੇੜ ’ਚ 4313 ਅਧਿਆਪਕਾਂ ਦੀਆਂ ਆਨਲਾਈਨ ਕੀਤੀਆਂ ਬਦਲੀਆਂ

NEXT STORY

Stories You May Like

  • important news regarding liquor vends in punjab
    ਪੰਜਾਬ 'ਚ ਸ਼ਰਾਬ ਦੇ ਠੇਕਿਆਂ ਨੂੰ ਲੈ ਕੇ ਅਹਿਮ ਖ਼ਬਰ, ਐਕਸਾਈਜ਼ ਵਿਭਾਗ ਨੇ ਲਿਆ ਇਹ ਫ਼ੈਸਲਾ
  • approval to prosecute case against former mla madan lal jalalpur
    ਸਾਬਕਾ ਵਿਧਾਇਕ ਮਦਨ ਲਾਲ ਜਲਾਲਪੁਰ ਖ਼ਿਲਾਫ਼ ਕੇਸ ਚਲਾਉਣ ਦੀ ਮਨਜ਼ੂਰੀ
  • big warning for punjab teachers
    ਪੰਜਾਬ ਦੇ ਅਧਿਆਪਕਾਂ ਲਈ ਵੱਡੀ ਚਿਤਾਵਨੀ! ਸਿੱਖਿਆ ਵਿਭਾਗ ਨੇ 14 ਮਈ ਦਿੱਤੀ ਆਖਰੀ ਤਾਰੀਖ
  • education department takes tough decision for punjab schools
    ਪੰਜਾਬ ਦੇ ਸਕੂਲਾਂ ਨੂੰ ਦੋ-ਟੁੱਕ, ਸਿੱਖਿਆ ਵਿਭਾਗ ਨੇ ਲਿਆ ਸਖ਼ਤ ਫ਼ੈਸਲਾ, ਪੜ੍ਹੋ ਕੀ ਹੈ ਖ਼ਬਰ
  • punjab  education department issues important instructions for all schools
    ਪੰਜਾਬ: ਗਰਮੀ ਦੇ ਮੱਦੇਨਜ਼ਰ ਸਿੱਖਿਆ ਵਿਭਾਗ ਵੱਲੋਂ ਸਾਰੇ ਸਕੂਲਾਂ ਲਈ ਅਹਿਮ ਹਦਾਇਤਾਂ ਜਾਰੀ
  • punjab  worrying news for teachers willing to get transferred
    ਪੰਜਾਬ : ਬਦਲੀਆਂ ਕਰਾਉਣ ਦੇ ਇੱਛੁਕ ਅਧਿਆਪਕਾਂ ਲਈ ਚਿੰਤਾ ਭਰੀ ਖ਼ਬਰ, ਸਿੱਖਿਆ ਵਿਭਾਗ ਨੇ ...
  • big warning in these areas in punjab tomorrow
    ਪੰਜਾਬ 'ਚ ਭਲਕੇ ਇਨ੍ਹਾਂ ਇਲਾਕਿਆਂ 'ਚ ਵੱਡੀ ਚਿਤਾਵਨੀ, ਮੌਸਮ ਵਿਭਾਗ ਨੇ ਦਿੱਤੀ ਜਾਣਕਾਰੀ
  • important news for lpg consumers amid us iran war
    ਅਮਰੀਕਾ-ਈਰਾਨ ਤਣਾਅ ਦਰਮਿਆਨ LPG ਖ਼ਪਤਕਾਰਾਂ ਲਈ ਅਹਿਮ ਖ਼ਬਰ
  • rain and thunderstorm warning in punjab
    ਪੰਜਾਬ 'ਚ ਮੀਂਹ ਤੇ ਹਨ੍ਹੇਰੀ-ਤੂਫ਼ਾਨ ਦੀ ਚਿਤਾਵਨੀ! 10 ਮਈ ਤੱਕ ਮੌਸਮ ਦੀ ਵੱਡੀ...
  • golden opportunity to work in uae
    ਜਿਪਸਮ, ਫਰਨੀਚਰ ਕਾਰਪੇਂਟਰ, UAE ਲਾਇਸੰਸ ਬੱਸ ਡਰਾਈਵਰ ਤੇ GCC ਵਾਲੇ ਟਰੱਕ...
  • dgp gaurav yadav visit jalandhar dhanpreet kaur cp major on blast
    ਜਲੰਧਰ 'ਚ ਹੋਏ ਬਲਾਸਟ ਦਾ DGP ਯਾਦਵ ਨੇ ਲਿਆ ਜਾਇਜ਼ਾ! ਪੁਲਸ ਕਮਿਸ਼ਨਰ ਨੇ ਦਿੱਤੀ...
  • big change signs of new politics strongholds of regional parties collapsing
    ਵੱਡਾ ਬਦਲਾਅ! ਨਵੀਂ ਸਿਆਸਤ ਦੇ ਸੰਕੇਤ, ਢਹਿ-ਢੇਰੀ ਹੋ ਰਹੇ ਖੇਤਰੀ ਪਾਰਟੀਆਂ ਦੇ...
  • dgp s big statement on the blasts in jalandhar and amritsar
    ਜਲੰਧਰ ਤੇ ਅੰਮ੍ਰਿਤਸਰ 'ਚ ਧਮਾਕਿਆਂ 'ਤੇ DGP ਦਾ ਵੱਡਾ ਬਿਆਨ, ਕਿਹਾ-ਬਲਾਸਟ ਪਿੱਛੇ...
  • major revelations explosion near the bsf headquarters in jalandhar
    ਜਲੰਧਰ BSF ਹੈੱਡਕੁਆਰਟਰ ਨੇੜੇ ਹੋਏ ਧਮਾਕੇ ਦੇ ਮਾਮਲੇ 'ਚ ਵੱਡੇ ਖ਼ੁਲਾਸੇ! ਸਾਹਮਣੇ...
  • new zealand tightens immigration rules
    ਨਿਊਜ਼ੀਲੈਂਡ ਨੇ ਇਮੀਗ੍ਰੇਸ਼ਨ ਨਿਯਮ ਕੀਤੇ ਸਖ਼ਤ; ਭਾਰਤੀਆਂ, ਖਾਸ ਕਰਕੇ ਪੰਜਾਬੀਆਂ...
  • drug smuggler arrested with 6 kg 134 grams of heroin
    ਪੁਲਸ ਰਿਮਾਂਡ ’ਤੇ ਲਏ ਗਏ ਨਸ਼ਾ ਸਮੱਗਲਰ ਦਾ ਸਾਥੀ ਵੀ ਗ੍ਰਿਫ਼ਤਾਰ, 6 ਕਿਲੋ 134...
Trending
Ek Nazar
sanctions against iran

ਈਰਾਨ 'ਤੇ ਪਾਬੰਦੀਆਂ ਦੀ ਧਮਕੀ! ਅਮਰੀਕਾ ਅਤੇ ਉਸਦੇ ਸਹਿਯੋਗੀਆਂ ਦੁਆਰਾ ਸੰਯੁਕਤ...

indian originr fined in singapore

ਸਿੰਗਾਪੁਰ 'ਚ ਭਾਰਤੀ ਮੂਲ ਦੇ ਕੰਪਨੀ ਡਾਇਰੈਕਟਰ ਨੂੰ 785,314 ਅਮਰੀਕੀ ਡਾਲਰ ਦਾ...

this famous actress had already predicted vijay  s victory

ਵਿਜੇ ਦੀ ਜਿੱਤ ਦੀ ਇਸ ਮਸ਼ਹੂਰ ਅਦਾਕਾਰਾ ਨੇ ਪਹਿਲਾਂ ਹੀ ਕਰ ਦਿੱਤੀ ਸੀ ਭਵਿੱਖਬਾਣੀ !...

measles outbreak in bangldesh

ਬੰਗਲਾਦੇਸ਼ 'ਚ ਖ਼ਸਰੇ ਦਾ ਪ੍ਰਕੋਪ; 6 ਹੋਰ ਮੌਤਾਂ, ਹੁਣ ਤੱਕ 317 ਮਾਸੂਮਾਂ ਦੀ ਗਈ...

interesting conditions for beer lovers

ਇਸ ਬਾਰ ਨੇ ਬੀਅਰ ਦੇ ਸ਼ੁਕੀਨਾਂ ਲਈ ਰੱਖੀ ਮਜ਼ੇਦਾਰ ਸ਼ਰਤ! ਵੱਡੀ ਗਿਣਤੀ 'ਚ ਪਹੁੰਚ...

school holiday summer break

School Holiday 2026: ਦਿੱਲੀ ਤੇ ਯੂਪੀ ਸਣੇ ਕਈ ਸੂਬਿਆਂ 'ਚ ਗਰਮੀਆਂ ਦੀਆਂ...

metro pre wedding shooting happy birthday party

ਹੁਣ ਮੈਟਰੋ 'ਚ ਸ਼ੂਟ ਹੋਵੇਗੀ Pre Wedding ! Happy Birthday ਲਈ ਵੀ ਕਰ ਸਕੋਗੇ...

china and iran held talks

ਚੀਨ ਅਤੇ ਈਰਾਨ ਨੇ ਹੋਰਮੁਜ਼ ਜਲਡਮਰੂ ਨੂੰ ਖੋਲ੍ਹਣ ਬਾਰੇ ਕੀਤੀ ਚਰਚਾ

robbed bride 8 grooms nine times marriage

ਤੌਬਾ-ਤੌਬਾ: 8 ਲਾੜੇ ਲੁੱਟ 9ਵੇਂ ਨਾਲ ਕਰਵਾਇਆ ਵਿਆਹ, ਲੁਟੇਰੀ ਲਾੜੀ ਦੀ ਪੁਲਸ...

wife create fake instagram id husband

'ਹੋਟਲ 'ਚ ਮਿਲਦੇ ਆਂ, ਵਿਆਹ ਕਰੇਂਗੀ', ਘਰਵਾਲੀ ਨੇ ਪਤੀ ਨੂੰ ਭੇਜੀ ਫੇਕ...

this singer  s songs are still trending 17 years after his death

17 ਸਾਲ ਪਹਿਲਾਂ ਦੁਨੀਆ ਛੱਡ ਚੁੱਕੇ ਗਾਇਕ ਦੀ ਅੱਜ ਵੀ ਬੋਲਦੀ ਐ ਤੂਤੀ ! ਹਾਲੇ ਵੀ...

heavy rain alert next 48 hours

ਅਗਲੇ 48 ਘੰਟਿਆਂ 'ਚ ਪਵੇਗਾ ਭਾਰੀ ਮੀਂਹ! 11 ਸੂਬਿਆਂ 'ਚ ਹਨ੍ਹੇਰੀ-ਤੂਫਾਨ ਤੇ...

the famous actress has distanced herself from films

ਮਸ਼ਹੂਰ ਅਦਾਕਾਰਾ ਨੇ ਫਿਲਮਾਂ ਤੋਂ ਬਣਾਈ ਦੂਰੀ, ਕਿਹਾ- Intimate Scene...

weather update

ਪੈ ਗਏ ਮੋਟੇ-ਮੋਟੇ ਗੜ੍ਹੇ! ਅਗਲੇ 2 ਦਿਨ ਹਨ੍ਹੇਰੀ-ਤੂਫ਼ਾਨ ਨਾਲ ਭਾਰੀ ਮੀਂਹ ਦਾ...

power cut in punjab

ਪੰਜਾਬ 'ਚ ਬੁੱਧਵਾਰ ਸਵੇਰੇ ਹੀ ਲੱਗ ਜਾਵੇਗਾ ਬਿਜਲੀ ਦਾ ਕੱਟ, ਜਾਣੋ ਕਦੋਂ ਆਵੇਗੀ...

ipl 2026 remove rishabh pant

'ਰਿਸ਼ਭ ਪੰਤ ਨੂੰ ਤੁਰੰਤ ਕਪਤਾਨੀ ਤੋਂ ਹਟਾਓ', ਦਿੱਗਜਾਂ ਨੇ LSG ਨੂੰ ਦਿੱਤਾ 'ਮਾਸਟਰ...

vastu tips for money

ਅਲਮਾਰੀ ਜਾਂ ਲਾਕਰ ਨਹੀਂ ਇਸ ਥਾਂ ਰੱਖੋਂ ਪੈਸੇ, ਹੋਵੇਗੀ ਧਨ ਦੀ ਵਰਖਾ

sri lankan leaders congratulate vijay

ਸ਼੍ਰੀਲੰਕਾ ਦੇ ਨੇਤਾਵਾਂ ਨੇ ਤਾਮਿਲਨਾਡੂ ਵਿਧਾਨ ਸਭਾ ਚੋਣਾਂ 'ਚ ਜਿੱਤ 'ਤੇ ਵਿਜੇ...

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • ਪੰਜਾਬ ਦੀਆਂ ਖਬਰਾਂ
    • punjab new political party
      ਪੰਜਾਬ ਦੀ ਸਿਆਸਤ 'ਚ ਇਕ ਹੋਰ ਪਾਰਟੀ ਦੀ ਐਂਟਰੀ, 2027 ਦੀਆਂ ਚੋਣਾਂ ਲੜਣ ਦਾ ਕੀਤਾ...
    • a moving car became a ball of fire in bathinda
      ਬਠਿੰਡਾ 'ਚ ਚੱਲਦੀ ਕਾਰ ਬਣੀ ਅੱਗ ਦਾ ਗੋਲਾ, ਪੁਲ 'ਤੇ ਪਈਆਂ ਭਾਜੜਾਂ, ਦੇਖਦੇ ਹੀ...
    • video of a young man  video of moga  drugs in punjab
      ਮੋਗਾ 'ਚ ਨਸ਼ੇ ਦੀ ਹਾਲਤ 'ਚ ਝੂਮਦੇ ਨੌਜਵਾਨ ਦੀ ਵੀਡੀਓ ਵਾਇਰਲ
    • mother jumps into bein river with 2 sons boys die
      ਪੰਜਾਬ 'ਚ ਰੂਹ ਕੰਬਾਊ ਘਟਨਾ! ਮਾਂ ਨੇ 2 ਪੁੱਤਾਂ ਸਮੇਤ ਕਾਲੀ ਵੇਈਂ 'ਚ ਮਾਰੀ...
    • big change signs of new politics strongholds of regional parties collapsing
      ਵੱਡਾ ਬਦਲਾਅ! ਨਵੀਂ ਸਿਆਸਤ ਦੇ ਸੰਕੇਤ, ਢਹਿ-ਢੇਰੀ ਹੋ ਰਹੇ ਖੇਤਰੀ ਪਾਰਟੀਆਂ ਦੇ...
    • labour s luck changed with rupee lottery he became a millionaire
      Punjab: ਮਜ਼ਦੂਰ ਦੀ ਕਿਸਮਤ ਨੇ ਮਾਰ 'ਤੀ ਪਲਟੀ! ਬਣਿਆ ਲੱਖਪਤੀ, ਜਿੱਤਿਆ 5 ਲੱਖ...
    • 53900 kg of lahan seized in gurdaspur
      ਗੁਰਦਾਸਪੁਰ ’ਚ 53900 ਕਿੱਲੋ ਲਾਹਣ ਬਰਾਮਦ, ਮੌਕੇ 'ਤੇ ਹੀ ਕੀਤਾ ਗਿਆ ਨਸ਼ਟ
    • police arrest 4 people for drug use
      ਨਸ਼ੇ ਦਾ ਸੇਵਨ ਕਰਨ ਵਾਲੇ 4 ਵਿਅਕਤੀਆਂ ਨੂੰ ਪੁਲਸ ਨੇ ਕੀਤਾ ਗ੍ਰਿਫ਼ਤਾਰ
    • one killed in road accident
      ਸੜਕ ਹਾਦਸੇ ’ਚ ਇਕ ਦੀ ਮੌਤ, ਮਾਮਲਾ ਦਰਜ
    • transfers in punjab
      ਪੰਜਾਬ 'ਚ ਅਫ਼ਸਰਾਂ ਦੇ ਹੋ ਗਏ ਤਬਾਦਲੇ! ਪੜ੍ਹੋ ਪੂਰੀ LIST
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +