ਗੁਰਦਾਸਪੁਰ, (ਵਿਨੋਦ) - ਭੈਣੀ ਮੀਆਂ ਖਾਂ ਪੁਲਸ ਸਟੇਸ਼ਨ ਇੰਚਾਰਜ ਕਪਿਲ ਕੌਸ਼ਲ ਨੇ ਦੱਸਿਆ ਕਿ ਸਾਲ 2011 'ਚ ਜ਼ਮੀਨੀ ਵਿਵਾਦ ਕਾਰਨ ਬੰਗੋਲ ਵਾਸੀ ਇਕ ਵਿਅਕਤੀ ਦੀ ਦੋਸ਼ੀ ਬਲਬੀਰ ਸਿੰਘ ਉਰਫ਼ ਭੋਲਾ ਵਾਸੀ ਪਿੰਡ ਬੁੱਢਾ ਬਾਲਾ ਨੇ ਹੱਤਿਆ ਕੀਤੀ ਸੀ। ਇਸ ਹੱਤਿਆ ਸੰਬੰਧੀ ਦੋਸ਼ੀ ਸਮੇਤ 4 ਲੋਕਾਂ ਦੇ ਵਿਰੁੱਧ ਧਾਰਾ 302, 364, 325, 326, 148, 149 ਅਧੀਨ ਸਾਲ 2011 'ਚ ਕੇਸ ਵੀ ਭੈਣੀ ਮੀਆਂ ਖਾਂ ਪੁਲਸ ਸਟੇਸ਼ਨ ਵਿਚ ਦਰਜ ਹੋਇਆ ਸੀ ਪਰ 4 ਦੋਸ਼ੀਆਂ ਵਿਚੋਂ ਤਿੰਨ ਨੂੰ ਤਾਂ ਪੁਲਸ ਪਹਿਲਾਂ ਹੀ ਕਾਬੂ ਕਰ ਚੁੱਕੀ ਹੈ, ਜਦਕਿ ਦੋਸ਼ੀ ਬਲਬੀਰ ਸਿੰਘ ਪੁਲਸ ਦੇ ਹੱਥ ਨਹੀਂ ਲੱਗ ਰਿਹਾ ਸੀ। ਦੋਸ਼ੀ ਨੂੰ ਗੁਰਦਾਸਪੁਰ ਦੀ ਮਾਣਯੋਗ ਜੱਜ ਅਮਨਦੀਪ ਕੌਰ ਦੀ ਅਦਾਲਤ ਨੇ 27-7-2012 ਨੂੰ ਭਗੌੜਾ ਵੀ ਐਲਾਨ ਕਰ ਦਿੱਤਾ ਸੀ। ਅੱਜ ਇਕ ਸੂਚਨਾ ਦੇ ਆਧਾਰ 'ਤੇ ਦੋਸ਼ੀ ਬਲਬੀਰ ਸਿੰਘ ਨੂੰ ਕਾਬੂ ਕਰਨ ਵਿਚ ਪੁਲਸ ਸਫ਼ਲ ਹੋਈ ਹੈ ਅਤੇ ਅਦਾਲਤ ਵਿਚ ਪੇਸ਼ ਕਰਨ ਤੇ ਦੋਸ਼ੀ ਨੂੰ ਅਦਾਲਤ ਦੇ ਹੁਕਮ 'ਤੇ ਜੇਲ ਭੇਜਿਆ ਗਿਆ ਹੈ।
ਪਾਣੀ ਪਿੱਛੇ ਲੜ੍ਹ ਪਏ ਦੋ ਪਿੰਡਾਂ ਦੇ ਲੋਕ, ਇਕ ਗੰਭੀਰ
NEXT STORY