ਬੁਢਲਾਡਾ— ਮਾਨਸਾ 'ਚ ਡਰੇਨ ਦੇ ਪਾਣੀ ਨੂੰ ਲੈ ਕੇ 2 ਪਿੰਡਾਂ ਸਹਾਰਨਾ ਤੇ ਮਢਾਲੀ ਪਿੰਡ ਵਿਚਾਲੇ ਝੜਪ ਹੋ ਗਈ, ਜਿਸ 'ਚ ਇਕ ਵਿਅਕਤੀ ਗੰਭੀਰ ਜ਼ਖਮੀ ਹੋ ਗਿਆ। ਜ਼ਖਮੀ ਨੂੰ ਇਲਾਜ ਲਈ ਮਾਨਸਾ ਸਿਵਲ ਹਸਪਤਾਲ ਦਾਖਲ ਕਰਵਾਇਆ ਗਿਆ ਹੈ। ਲੜਾਈ ਦੀ ਸੂਚਨਾ ਮਿਲਦੇ ਹੀ ਸਥਾਨਕ ਪੁਲਸ ਮੌਕੇ 'ਤੇ ਪਹੁੰਚੀ ਪਰ ਮਢਾਲੀ ਪਿੰਡ ਦੇ ਕੁਝ ਲੋਕਾਂ ਨੇ ਪੁਲਸ ਦੀ ਗੱਡੀ 'ਤੇ ਪੱਥਰ ਮਾਰਨੇ ਸ਼ੁਰੂ ਕਰ ਦਿੱਤੇ, ਜਿਸ ਨਾਲ ਸਥਿਤੀ ਹੋਰ ਤਣਾਅਪੂਰਨ ਹੋ ਗਈ।

ਥਾਣਾ ਸਦਰ ਦੇ ਮੁਖੀ ਰਣਬੀਰ ਸਿੰਘ ਨੇ ਦੱਸਿਆ ਕਿ ਡਰੇਨ ਦੇ ਪਾਣੀ ਨੂੰ ਲੈ ਕੇ 2 ਪਿੰਡਾਂ ਦੀ ਆਪਸੀ ਲੜਾਈ ਹੋਈ ਸੀ, ਜਿਸ 'ਤੇ ਪੁਲਸ ਪ੍ਰਸ਼ਾਸਨ ਨੇ ਮੌਕੇ 'ਤੇ ਪਹੁੰਚ ਕੇ ਮਾਮਲਾ ਸ਼ਾਂਤ ਕਰਵਾਇਆ ਤੇ ਘਟਨਾ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।
ਪੰਜਾਬ ਦੀਆਂ ਖਾਸ ਖਬਰਾਂ ਲਈ ਦੇਖੋ ਜਗ ਬਾਣੀ ਖਬਰਨਾਮਾ
NEXT STORY