ਸੰਗਰੂਰ, (ਬੇਦੀ)— ਕਿਰਾਏ ਦੇ ਮਕਾਨ 'ਚ ਰਹਿ ਰਹੀ ਲੜਕੀ ਨਾਲ ਜਬਰ-ਜ਼ਨਾਹ ਦਾ ਮਾਮਲਾ ਸਾਹਮਣੇ ਆਇਆ ਹੈ। ਲੜਕੀ ਦੀ ਸ਼ਿਕਾਇਤ 'ਤੇ ਸਿਮਰਜੀਤ ਕੌਰ, ਸਤੀਸ਼ ਕੁਮਾਰ ਅਤੇ ਹਰਿੰਦਰ ਸਿੰਘ ਵਾਸੀ ਸੰਗਰੂਰ ਖਿਲਾਫ਼ ਮੁਕੱਦਮਾ ਦਰਜ ਕੀਤਾ ਗਿਆ ਹੈ।
ਸ਼ਿਕਾਇਤ 'ਚ ਪੀੜਤਾ ਨੇ ਦੋਸ਼ ਲਾਇਆ ਕਿ ਕੁੱਝ ਦਿਨ ਪਹਿਲਾਂ ਉਹ ਆਪਣੀ ਮਾਤਾ ਸਣੇ ਸ਼ਹਿਰ ਵਿਚ ਕਿਰਾਏ 'ਤੇ ਇਕ ਕਮਰੇ ਵਿਚ ਰਹਿਣ ਲੱਗੀ ਸੀ। ਉਸ ਨੂੰ ਕੰਮ ਦੀ ਜ਼ਰੂਰਤ ਸੀ, ਜਿਸ ਕਰਕੇ ਉਹ ਸਿਮਰਜੀਤ ਕੌਰ ਦੇ ਘਰ ਕੰਮ 'ਤੇ ਲੱਗ ਗਈ। 3 ਨਵੰਬਰ ਨੂੰ ਸ਼ਾਮ ਕਰੀਬ ਸਾਢੇ 6 ਵਜੇ ਇਕ ਅਣਪਛਾਤੇ ਵਿਅਕਤੀ ਦਾ ਫੋਨ ਆਇਆ, ਜਿਸ ਨੇ ਕਿਹਾ ਕਿ ਉਹ ਸਿਮਰਜੀਤ ਕੌਰ ਦਾ ਗੁਆਂਢੀ ਹੈ ਅਤੇ ਉਸ ਦੀ ਮਾਲਕਣ ਨੇ ਕਿਹਾ ਹੈ ਕਿ ਜ਼ਰੂਰੀ ਕੰਮ ਹੈ, ਜਿਸ ਕਰਕੇ ਉਹ ਆਪਣੀ ਮਾਲਕਣ ਦੇ ਘਰ ਨੇੜੇ ਆ ਜਾਵੇ, ਜਿਥੇ ਬਲੈਰੋ ਗੱਡੀ ਖੜ੍ਹੀ ਹੈ। ਪੀੜਤਾ ਅਨੁਸਾਰ ਉਹ ਉਥੇ ਚਲੀ ਗਈ, ਜਿਥੋਂ ਉਕਤ ਵਿਅਕਤੀ ਉਸ ਨੂੰ ਕਿਸੇ ਅਣਪਛਾਤੀ ਥਾਂ 'ਤੇ ਲੈ ਗਏ, ਜਿਥੇ ਉਸ ਨਾਲ ਜਬਰ-ਜ਼ਨਾਹ ਕੀਤਾ। ਕਰੀਬ ਦੋ ਘੰਟਿਆਂ ਬਾਅਦ ਗੱਡੀ ਵਿਚ ਬਿਠਾ ਕੇ ਉਸ ਨੂੰ ਘਰ ਨੇੜੇ ਛੱਡ ਗਏ ਤੇ ਇਕ ਹਜ਼ਾਰ ਰੁਪਏ ਜਬਰੀ ਉਸ ਦੇ ਹੱਥ ਵਿਚ ਫੜਾ ਕੇ ਗੱਡੀ ਭਜਾ ਕੇ ਲੈ ਗਏ। ਉਸ ਨੇ ਦੋਸ਼ ਲਾਇਆ ਕਿ ਅਜਿਹਾ ਸਿਮਰਜੀਤ ਕੌਰ ਦੇ ਕਹਿਣ 'ਤੇ ਹੋਇਆ। ਉਸ ਨੇ ਇਹ ਗੱਲ ਆਪਣੀ ਮਾਂ ਨੂੰ ਦੱਸੀ ਅਤੇ ਥਾਣੇ ਸ਼ਿਕਾਇਤ ਕੀਤੀ।
ਸਮੋਗ ਕਾਰਨ ਸੜਕਾਂ 'ਤੇ ਮੌਤ ਵੰਡ ਰਹੇ ਨੇ ਓਵਰਲੋਡ ਵਾਹਨ
NEXT STORY