ਝਬਾਲ, (ਨਰਿੰਦਰ) - ਭਾਰਤ ਸਰਕਾਰ ਵਲੋਂ ਸ਼ੁਰੂ ਕੀਤੀ ਸਵੱਛ ਭਾਰਤ ਸਕੀਮ ਜਿਸ ਤਹਿਤ ਹਰੇਕ ਪਿੰਡ 'ਚ ਗਰੀਬ ਲੋਕਾਂ ਨੂੰ ਫਲੱਸ਼ਾ ਬਣਾ ਕੇ ਦੇਣ ਦੀ ਸਕੀਮ ਨੂੰ ਡੀ. ਸੀ. ਤਰਨਤਾਰਨ ਪ੍ਰਦੀਪ ਕੁਮਾਰ ਸਭਰਵਾਲ ਦੇ ਹੁਕਮਾਂ 'ਤੇ ਬਲਾਕ ਗੰਡੀਵਿੰਡ ਅਧੀਨ ਆਉਂਦੇ ਪਿੰਡਾਂ ਵਿਖੇ 'ਚ ਇਸ ਯੋਜਨਾਂ ਤਹਿਤ ਫਲੱਸ਼ਾਂ ਬਣਾਉਣ ਦਾ ਕੰਮ ਸ਼ੁਰੂ ਹੋ ਚੁੱਕਾ ਹੈ। ਇਸ ਕੰਮ ਦਾ ਸਰਵੇਖਣ ਕਰਨ ਲਈ ਅੱਜ ਜ਼ਿਲਾ ਪੰਚਾਇਤ ਵਿਕਾਸ ਅਫਸਰ ਜਗਜੀਤ ਸਿੰਘ ਬੱਲ ਅਤੇ ਬੀ. ਡੀ. ਪੀ. ਓ. ਹਰਜੀਤ ਸਿੰਘ ਗੰਡੀਵਿੰਡ ਨੇ ਪਿੰਡ ਖੈਰਦੀ ਵਿਖੇ ਪਹੁੰਚ ਕੇ ਕਾਂਗਰਸ ਦੇ ਸੂਬਾਂ ਆਗੂ ਕਟਨਬੀਰ ਸਿੰਘ ਬੁੱਰਜ ਦੀ ਹਾਜ਼ਰੀ 'ਚ ਚੱਲ ਰਹੇ ਕੰਮਾਂ ਦਾ ਸਰਵੇਖਣ ਕੀਤਾ। ਇਸ ਸਮੇਂ ਸੈਨੀਟੈਸ਼ਨ ਵਿਭਾਗ ਦੀ ਬਲਾਕ ਕੋਆਡੀਨੇਟਰ ਮੈਡਮ ਗੁਰਮੀਤ ਕੌਰ ਤੇ ਜੇ ਈ ਬਲਵਿੰਦਰ ਸਿੰਘ ਵੀ ਹਾਜ਼ਰ ਸਨ। ਇਸ ਸਮੇਂ ਜ਼ਿਲਾ ਪੰਚਾਇਤ ਅਫਸਰ ਜਗਜੀਤ ਸਿੰਘ ਬੱਲ ਨੇ ਦੱਸਿਆ ਕਿ ਖੈਰਦੀ ਪਿੰਡ ਵਿਖੇ 126 ਫਲੱਸ਼ਾਂ ਬਣ ਰਹੀਆਂ ਹਨ, ਜਦੋਂ ਕਿ ਪਿੰਡ ਐਮਾ ਕਲਾਂ ਵਿਖੇ 65 ਅਤੇ ਕੋਟ ਸਿਵਿਆ ਵਿਖੇ 28 ਫਲੱਸ਼ਾਂ ਦਾ ਕੰਮ ਚੱਲ ਰਿਹਾ ਹੈ। ਉਨ੍ਹਾਂ ਕਿਹਾ ਕਿ ਅੱਜ ਇਨ੍ਹਾਂ ਫਲੱਸ਼ਾਂ ਦੇ ਚਲ ਰਹੇ ਕੰਮ ਦਾ ਸਰਵੇਖਣ ਕੀਤਾ ਗਿਆ, ਜੋ ਮਹਿਕਮੇ ਵਲੋਂ ਮਨਜ਼ੂਰ ਸੁਦਾ ਨਕਸ਼ੇ ਤਹਿਤ ਬਣਾਈਆਂ ਜਾ ਰਹੀਆਂ ਹਨ।
ਖੇਤੀ ਸਮੱਸਿਆਵਾਂ 'ਤੇ ਵਿਸ਼ੇਸ਼ ਚਰਚਾ LIVE
NEXT STORY