ਬਟਾਲਾ, (ਸੈਂਡੀ)- ਅੱਜ ਸਥਾਨਕ ਬਟਾਲਾ-ਅਲੀਵਾਲ ਰੋਡ 'ਤੇ ਇਕ ਘੜੁੱਕੇ ਦੀ ਲਪੇਟ 'ਚ ਆਉਣ ਨਾਲ ਪਤੀ-ਪਤਨੀ ਦੇ ਜ਼ਖ਼ਮੀ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ।
ਜਾਣਕਾਰੀ ਅਨੁਸਾਰ ਭੋਲਾ ਪੁੱਤਰ ਮੋਤੀ ਰਾਮ ਵਾਸੀ ਮੁਰਗੀ ਮੁਹੱਲਾ ਬਟਾਲਾ ਆਪਣੀ ਪਤਨੀ ਨੀਤੂ ਨਾਲ ਮੋਟਰਸਾਈਕਲ 'ਤੇ ਸਵਾਰ ਹੋ ਕੇ ਜਾ ਰਹੇ ਸੀ ਕਿ ਅਲੀਵਾਲ ਰੋਡ 'ਤੇ ਅੱਗੋਂ ਆ ਰਹੇ ਇਕ ਘੜੁੱਕੇ ਨਾਲ ਉਨ੍ਹਾਂ ਦੀ ਟੱਕਰ ਹੋ ਗਈ, ਜਿਸ ਨਾਲ ਦੋਵੇਂ ਪਤੀ-ਪਤਨੀ ਜ਼ਖ਼ਮੀ ਹੋ ਗਏ। ਜਿਨ੍ਹਾਂ ਨੂੰ ਤੁਰੰਤ ਇਲਾਜ ਲਈ ਬਟਾਲਾ ਦੇ ਸਿਵਲ ਹਸਪਤਾਲ ਦਾਖਲ ਕਰਵਾਇਆ।
ਜ਼ਮੀਨ ਕਾਰਨ ਹੋਏ ਝਗੜੇ 'ਚ 7 ਜ਼ਖ਼ਮੀ
NEXT STORY