ਮੋਗਾ, (ਅਜ਼ਾਦ)- ਫਾਈਨਾਂਸ ਕੰਪਨੀ 'ਚ ਕੰਮ ਕਰਦੇ ਅਨਿਲ ਕੁਮਾਰ ਨਿਵਾਸੀ ਮਥਰਾ ਪੁਰੀ ਮੋਗਾ ਨੂੰ ਜ਼ਖਮੀ ਕਰ ਕੇ ਉਸ ਦਾ ਕੀਮਤੀ ਮੋਬਾਇਲ ਖੋਹਣ ਦੇ ਮਾਮਲੇ 'ਚ ਤਿੰਨ ਵਿਅਕਤੀਆਂ ਨੂੰ ਨਾਮਜ਼ਦ ਕੀਤੇ ਜਾਣ ਦਾ ਸਮਾਚਾਰ ਹੈ।
ਥਾਣਾ ਸਿਟੀ ਮੋਗਾ ਦੇ ਸਹਾਇਕ ਥਾਣੇਦਾਰ ਚਰਨਜੀਤ ਸਿੰਘ ਨੇ ਦੱਸਿਆ ਕਿ ਅਨਿਲ ਕੁਮਾਰ ਪੁੱਤਰ ਸੁਰੇਸ਼ ਚੰਦ ਜੋ ਐੱਸ. ਕੇ. ਐੱਸ. ਮਾਈਕਰੋ ਫਾਈਨਾਂਸ ਕੰਪਨੀ 'ਚ ਲੱਗਾ ਹੋਇਆ ਹੈ, ਜਦੋਂ ਉਹ ਕੰਮ ਦੇ ਸਬੰਧ 'ਚ ਗਰੀਨ ਫੀਲਡ ਕਾਲੋਨੀ ਕੋਲ ਜਾ ਰਿਹਾ ਸੀ ਤਾਂ ਮੋਟਰਸਾਈਕਲ ਸਵਾਰ ਲੜਕਿਆਂ ਨੇ ਉਸ ਦੀ ਗਰਦਨ 'ਤੇ ਉਸਤਰਾ ਮਾਰ ਕੇ ਜ਼ਖਮੀ ਕਰ ਦਿੱਤਾ, ਜਿਸ ਨਾਲ ਉਹ ਡਿੱਗ ਪਿਆ ਅਤੇ ਉਹ ਉਸ ਦਾ ਮੋਬਾਇਲ ਖੋਹ ਕੇ ਲੈ ਗਏ, ਜਿਨ੍ਹਾਂ ਦੀ ਬਾਅਦ 'ਚ ਪਛਾਣ ਮਨਜਿੰਦਰ ਸਿੰਘ ਉਰਫ ਵਿੱਕੀ, ਗੁਰਸੇਵਕ ਸਿੰਘ ਉਰਫ ਰਾਜੂ, ਵਿੱਕੀ ਨਿਵਾਸੀ ਝਿੜੀ ਵਾਲੀ ਬਸਤੀ ਪਿੰਡ ਘੋਲੀਆਂ ਕਲਾਂ ਵਜੋਂ ਹੋਈ। ਉਨ੍ਹਾਂ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ। ਦੋਸ਼ੀਆਂ ਦੀ ਤਲਾਸ਼ ਲਈ ਛਾਪੇ ਮਾਰੇ ਜਾ ਰਹੇ ਹਨ।
ਮੋਟਰਸਾਈਕਲਾਂ ਪਿੱਛੇ ਪਾਈਆਂ ਟਰਾਲੀਆਂ ਦੇ ਰਹੀਆਂ ਨੇ ਹਾਦਸਿਆਂ ਨੂੰ ਸੱਦਾ
NEXT STORY