ਚੰਡੀਗੜ੍ਹ (ਪ੍ਰੀਕਸ਼ਿਤ): ਦਿੱਲੀ ਵਿਚ ਤਾਇਨਾਤ ਆਈ.ਪੀ.ਐੱਸ. ਸੁਰੇਂਦਰ ਯਾਦਵ ਚੰਡੀਗੜ੍ਹ ਦੇ ਨਵੇਂ ਡੀ.ਜੀ.ਪੀ. ਹੋਣਗੇ। ਏ.ਜੀ.ਐੱਮ.ਯੂ.ਟੀ. ਕੈਡਰ ਦੇ 1997 ਬੈਚ ਦੇ ਆਈ.ਪੀ.ਐੱਸ. ਅਧਿਕਾਰੀ ਸੁਰਿੰਦਰ ਯਾਦਵ ਮੌਜੂਦਾ ਡੀ.ਜੀ.ਪੀ. ਪ੍ਰਵੀਰ ਰੰਜਨ ਦੇ ਰਿਲੀਵ ਹੋਣ ਦੇ ਨਾਲ ਹੀ ਜੁਆਇੰਨ ਕਰਨਗੇ।
ਇਹ ਖ਼ਬਰ ਵੀ ਪੜ੍ਹੋ - ਟਰੈਕਟਰ ’ਤੇ ਸਟੰਟ ਕਰਨਾ ਨੌਜਵਾਨ ਨੂੰ ਪਿਆ ਭਾਰੀ, ਵਾਇਰਲ ਵੀਡੀਓ ਦੇਖ ਘਰ ਜਾ ਪਹੁੰਚੀ ਪੁਲਸ, ਕੀਤਾ ਜ਼ਬਤ (ਵੀਡੀਓ)
ਆਈ.ਪੀ.ਐੱਸ. ਯਾਦਵ ਤੋਂ ਪਹਿਲਾਂ,ਉਨ੍ਹਾਂ ਨੂੰ ਦੋ ਸਾਲ ਸੀਨੀਅਰ ਮਧੂਪ ਤਿਵਾਰੀ ਦੇ ਨਾਮ ਤੇ ਮੋਹਰ ਲੱਗਦੇ ਹੋਏ 9 ਫਰਵਰੀ ਡੀ.ਜੀ.ਪੀ ਚੰਡੀਗੜ੍ਹ ਨਿਯੁਕਤ ਕੀਤਾ ਗਿਆ ਸੀ। ਪਰ ਮੰਗਲਵਾਰ ਨੂੰ ਗ੍ਰਹਿ ਮੰਤਰਾਲੇ ਨੇ ਪਹਿਲਾਂ ਜਾਰੀ ਕੀਤੇ ਹੁਕਮਾਂ ਨੂੰ ਰੱਦ ਕਰਦਿਆਂ ਉਨ੍ਹਾਂ ਨੂੰ ਨਵਾਂ ਡੀ.ਜੀ.ਪੀ. ਵਜੋਂ ਨਿਯੁਕਤ ਕਰਨ ਦੇ ਹੁਕਮ ਜਾਰੀ ਕੀਤੇ ਹਨ। ਆਈ.ਪੀ.ਐੱਸ. ਯਾਦਵ ਪਹਿਲਾਂ ਆਰਥਿਕ ਅਪਰਾਧ ਵਿੰਗ ਦੇ ਵਿਸ਼ੇਸ਼ ਕਮਿਸ਼ਨਰ ਆਫ਼ ਪੁਲਸ ਸਨ। ਵਰਤਮਾਨ ਵਿਚ ਚੰਡੀਗੜ੍ਹ ਦੇ ਡੀ.ਜੀ.ਪੀ ਪ੍ਰਵੀਰ ਰੰਜਨ ਨੇ 19 ਅਗਸਤ,2021 ਨੂੰ ਅਹੁਦਾ ਸੰਭਾਲਿਆ ਸੀ।
ਇਹ ਖ਼ਬਰ ਵੀ ਪੜ੍ਹੋ - ਅੱਜ ਪੰਜਾਬੀਆਂ ਨੂੰ ਇਕ ਹੋਰ ਤੋਹਫ਼ਾ ਦੇਣਗੇ PM ਮੋਦੀ, ਇਨ੍ਹਾਂ ਸ਼ਹਿਰਾਂ ਤੋਂ ਹੋਵੇਗੀ ਸ਼ੁਰੂਆਤ
ਗ੍ਰਹਿ ਮੰਤਰਾਲੇ ਨੇ 9 ਫਰਵਰੀ ਨੂੰ ਜਾਰੀ ਹੁਕਮਾਂ ਵਿਚ ਆਈ.ਪੀ.ਐੱਸ. ਮੁਧੂਪ ਤਿਵਾੜੀ ਨੂੰ ਚੰਡੀਗੜ੍ਹ ਦਾ ਡੀ.ਜੀ.ਪੀ ਅਤੇ ਆਈ.ਪੀ.ਐੱਸ. ਪ੍ਰਵੀਰ ਰੰਜਨ ਨੂੰ ਸੀ.ਆਈ.ਐੱਸ.ਐੱਫ. ਨੂੰ ਵਧੀਕ ਡਾਇਰੈਕਟਰ ਜਨਰਲ ਨਿਯੁਕਤ ਕੀਤਾ ਗਿਆ ਸੀ। ਇਸ ਤੋਂ ਬਾਅਦ ਕਿਸਾਨਾਂ ਨੇ ਦਿੱਲੀ ਵੱਲ ਮਾਰਚ ਕੀਤਾ ਜਿਸ ਕਾਰਨ ਮਧੂਪ ਤਿਵਾੜੀ ਨੇ ਜੁਆਇੰਨ ਨਹੀਂ ਕੀਤਾ। ਹੁਣ ਗ੍ਰਹਿ ਮੰਤਰਾਲੇ ਨੇ ਨਵਾਂ ਹੁਕਮ ਜਾਰੀ ਕਰਕੇ ਸੁਰਿੰਦਰ ਯਾਦਵ ਨੂੰ ਚੰਡੀਗੜ੍ਹ ਦਾ ਡੀ.ਜੀ.ਪੀ. ਬਣਾਇਆ ਗਿਆ ਹੈ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਭੈਣਾਂ ਨੂੰ ਛੇੜਨ 'ਤੇ ਕੀਤਾ ਸੀ ਮੂੰਹ ਕਾਲਾ, ਬੇਇਜ਼ਤੀ ਦਾ ਬਦਲਾ ਲੈਣ ਲਈ ਕਰ ਦਿੱਤਾ ਕੁੜੀਆਂ ਦੇ ਭਰਾ ਦਾ ਕਤਲ (ਵੀਡੀਓ)
NEXT STORY