ਬਲਾਚੌਰ/ਨਵਾਂਸ਼ਹਿਰ (ਬੈਂਸ/ਤ੍ਰਿਪਾਠੀ)— ਰੋਜ਼ਗਾਰ ਦੀ ਭਾਲ 'ਚ 39 ਭਾਰਤੀਆਂ ਦੇ ਮਾਰੇ ਜਾਣ ਦੀ ਵਿਦੇਸ਼ ਮੰਤਰਾਲੇ ਵੱਲੋਂ ਪੁਸ਼ਟੀ ਕਰਨ ਉਪਰੰਤ ਨੇੜਲੇ ਪਿੰਡ ਜਗਤਪੁਰ ਵਾਸੀ ਪਰਿਵਾਰ ਦੇ ਪਰਿਵਾਰਕ ਮੈਂਬਰ ਅਤੇ ਪਿੰਡ ਵਾਸੀ ਗਹਿਰੇ ਸਦਮੇ 'ਚ ਹਨ। ਜਦੋਂ ਜਗ ਬਾਣੀ ਦੀ ਟੀਮ ਪ੍ਰਵਿੰਦਰ ਦੇ ਘਰ ਪੁੱਜੀ ਤਾ ਘਰ ਦਾ ਮਾਹੌਲ ਬਹੁਤ ਗਮਗੀਨ ਸੀ। ਜ਼ਿਕਰਯੋਗ ਹੈ ਕਿ ਪਰਿਵਾਰ ਦੀ ਮਾਲੀ ਹਾਲਤ ਨੂੰ ਸੁਧਾਰਨ ਲਈ 32 ਵਰਿਆਂ ਦਾ ਨੌਜਵਾਨ ਪ੍ਰਵਿੰਦਰ ਕੁਮਾਰ ਪੁੱਤਰ ਸਾਬਕਾ ਫੌਜੀ ਜੀਤ ਰਾਮ 2012 'ਚ ਇਰਾਕ ਦੀ ਕਿਸੇ ਕੰਪਨੀ 'ਚ ਬਤੌਰ ਕਾਰਪੇਂਟਰ ਕੰਮ ਕਰਨ ਗਿਆ ਸੀ। ਉਹ ਅਕਸਰ ਪਰਿਵਾਰਕ ਮੈਂਬਰਾਂ ਨਾਲ ਆਪਣੀ ਰਾਜੀ-ਖੁਸ਼ੀ ਬਾਰੇ ਫੋਨ 'ਤੇ ਗੱਲ ਕਰਦਾ ਰਹਿੰਦਾ ਸੀ। ਉਸ ਦੇ ਪਿਤਾ ਨੇ ਦੱਸਿਆ ਕਿ 17 ਜੂਨ 2014 ਸਮਾਂ ਸਾਢੇ 10 ਵਜੇ ਉਨ੍ਹਾਂ ਦੇ ਪੁੱਤਰ ਨੇ ਫੋਨ ਕਰਕੇ ਦੱਸਿਆ ਕਿ ਉਸ ਨੂੰ ਹੋਰ ਭਾਰਤੀਆਂ, ਬੰਗਲਾਦੇਸ਼ੀਆਂ ਸਮੇਤ ਆਈ. ਐੱਸ. ਆਈ. ਐੱਸ. ਦੇ ਕਾਰਕੁੰਨਾਂ ਨੇ ਅਗਵਾ ਕਰ ਲਿਆ ਹੈ ਅਤੇ 2 ਦਿਨਾਂ ਤੋਂ ਖਾਣਾ ਵਗੈਰਾ ਨਹੀਂ ਦਿੱਤਾ ਜਾ ਰਿਹਾ ਅਤੇ 17 ਜੂਨ ਤੋਂ ਬਾਅਦ ਉਨ੍ਹਾਂ ਦਾ ਆਪਣੇ ਪੁੱਤਰ ਨਾਲ ਫੋਨ 'ਤੇ ਸੰਪਰਕ ਨਾ ਹੋ ਸਕਿਆ। ਜ਼ਿਕਰਯੋਗ ਹੈ ਕਿ ਅਗਵਾਕਾਰਾਂ ਨੇ ਪੰਜਾਬ ਦੇ 31, ਹਿਮਾਚਲ ਪ੍ਰਦੇਸ਼ ਦੇ 4, ਪੱਛਮੀ ਬੰਗਾਲ ਦੇ 3 ਅਤੇ ਪਟਨਾ ਦੇ 1 ਨੌਜਵਾਨ ਨੂੰ ਬੰਧਕ ਬਣਾ ਲਿਆ ਸੀ। ਮ੍ਰਿਤਕ ਪ੍ਰਵਿੰਦਰ ਦੇ ਪਿਤਾ ਨੇ ਦੱਸਿਆ ਕਿ ਮੈਂ ਸਮੇਤ ਪੰਜਾਬ ਦੇ ਹੋਰ ਵਾਸੀਆਂ ਨਾਲ 13 ਵਾਰ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੂੰ ਆਪਣੇ ਪੁੱਤਰ ਦੀ ਸਲਾਮਮਤੀ ਬਾਰੇ ਜਾਣਕਾਰੀ ਹਾਸਲ ਕਰਨ ਲਈ ਮਿਲਿਆ ਅਤੇ ਇਹੋ ਜਵਾਬ ਮਿਲਦਾ ਰਿਹਾ ਕਿ ਸਾਰੇ ਦੇ ਸਾਰੇ ਵਿਅਕਤੀ ਸਹੀ ਸਲਾਮਤ ਹਨ।

4 ਸਾਲ ਲਾਰੇ ਲਾਉਂਦਾ ਰਿਹਾ ਵਿਦੇਸ਼ ਮੰਤਰਾਲਾ
ਭਾਰਤੀ ਮੂਲ ਦੇ 39 ਵਿਅਕਤੀਆਂ ਨੂੰ ਅਗਵਾ ਕੀਤੇ ਜਾਣ ਪਿੱਛੋਂ ਮੰਤਰਾਲਾ ਵਾਰਸਾਂ/ਰਿਸ਼ਤੇਦਾਰਾਂ ਨੂੰ ਲਾਰੇ ਲਾਉਂਦਾ ਰਿਹਾ, ਭਾਰਤ ਦੇ ਕੋਨੇ-ਕੋਨੇ ਤੋਂ ਵਿਅਕਤੀ ਸੁਸ਼ਮਾ ਸਵਰਾਜ ਨੂੰ ਮਿਲਦੇ ਰਹੇ ਪਰ ਅੱਗੋਂ ਕੋਈ ਠੋਸ ਜਵਾਬ ਨਾ ਮਿਲਿਆ। ਮ੍ਰਿਤਕ ਦੇ ਪਿਤਾ ਜੀਤ ਰਾਮ, ਮਾਤਾ ਕ੍ਰਿਸ਼ਨਾ ਦੇਵੀ ਨੇ ਦੱਸਿਆ ਕਿ ਮੰਤਰਾਲਾ ਸਾਨੂੰ ਝੂਠੀਆਂ ਤਸੱਲੀਆਂ ਦਿੰਦਾ ਰਿਹਾ।
ਮ੍ਰਿਤਕ ਹੋਣ ਦੀ ਸੂਚਨਾ ਪਰਿਵਾਰਕ ਮੈਂਬਰਾਂ ਤੱਕ ਨਹੀਂ ਪਹੁੰਚਾਈ
ਮ੍ਰਿਤਕ ਪ੍ਰਵਿੰਦਰ ਕੁਮਾਰ ਦੀ ਪਤਨੀ ਅੰਜੂ ਅਤੇ ਹੋਰ ਮੈਂਬਰਾਂ ਨੇ ਵਿਦੇਸ਼ ਮੰਤਰੀ ਨਾਲ ਗਿਲਾ ਕਰਦਿਆਂ ਕਿਹਾ ਕਿ ਵਿਦੇਸ਼ ਮੰਤਰੀ ਦੇ ਦਫਤਰੋਂ ਸਾਨੂੰ ਕੋਈ ਸੂਚਨਾ ਨਹੀਂ ਦਿੱਤੀ ਗਈ।
ਕਿਵੇਂ ਪਤਾ ਲੱਗਾ ਪ੍ਰਵਿੰਦਰ ਦੀ ਮੌਤ ਦੀ ਪੁਸ਼ਟੀ ਬਾਰੇ
ਮ੍ਰਿਤਕ ਪ੍ਰਵਿੰਦਰ ਦਾ ਪਿਤਾ ਰੋਜ਼ਾਨਾ ਦੀ ਤਰ੍ਹਾਂ ਬਲਾਚੌਰ ਮਠਿਆਈ ਦੀ ਦੁਕਾਨ 'ਤੇ ਆਪਣੇ 6 ਵਰਿਆਂ ਦੇ ਪੋਤਰੇ ਜਸਕਰਨ ਲਈ ਸਮਾਨ ਲੈਣ ਗਿਆ ਸੀ, ਜਿੱਥੇ ਦੁਕਾਨਦਾਰ ਨੇ ਰਾਜ ਸਭਾ ਦਾ ਲਾਈਵ ਚੱਲ ਰਿਹਾ, ਜਿਸ ਵਿਚ ਸੁਸ਼ਮਾ ਸਵਰਾਜ 39 ਭਾਰਤੀਆਂ ਦੇ ਮਾਰੇ ਜਾਣ ਦੀ ਪੁਸ਼ਟੀ ਕਰ ਰਹੀ ਸੀ।

6 ਵਰਿਆਂ ਦਾ ਜਸਕਰਨ 13 ਅਪ੍ਰੈਲ ਨੂੰ ਆਪਣੇ ਜਨਮ ਦਿਨ 'ਤੇ ਬੇਸਬਰੀ ਨਾਲ ਸਹੀ ਸਲਾਮਤ ਵਤਨ ਪ੍ਰਤਣ ਦੀ ਉਡੀਕ ਨਾਲ ਕਰ ਰਿਹਾ ਸੀ ਘਰ ਦਾ ਗਮਗੀਨ ਮਾਹੌਲ ਅੰਦਰ ਰੋਣ-ਧੋਣ ਦੀਆਂ ਅਵਾਜ਼ਾਂ ਕਾਰਨ ਜਸਕਰਨ ਵੀ ਰੋ ਰਿਹਾ ਸੀ ਅਤੇ ਆਂਢ-ਗੁਆਂਢ ਦੇ ਲੋਕ ਰਿਸ਼ਤੇਦਾਰ ਪਰਿਵਾਰਕ ਮੈਂਬਰਾਂ ਨੂੰ ਸੰਭਾਲਣ 'ਚ ਅਸਮਰੱਥ ਦਿਖਾਈ ਦੇ ਰਹੇ ਸਨ। 32 ਵਰਿਆਂ ਦੀ ਪਤਨੀ ਅੰਜੂ, ਵਿਧਵਾ ਪ੍ਰਵਿੰਦਰ ਬਜ਼ੁਰਗ ਮਾਤਾ-ਪਿਤਾ 2 ਭੈਣਾਂ ਅਤੇ ਇਕ ਭਰਾ, ਛੋਟਾ ਬੱਚਾ ਆਦਿ ਪਰਿਵਾਰਕ ਮੈਂਬਰ ਸਦਮੇ 'ਚ ਸਨ। ਜਗ ਬਾਣੀ ਦੀ ਟੀਮ ਸੱਭ ਤੋਂ ਪਹਿਲਾਂ ਮ੍ਰਿਤਕ ਪਰਿਵਾਰਕ ਮੈਂਬਰਾਂ ਕੋਲ ਪਹੁੰਚੀ ਅਤੇ ਪਰਿਵਾਰ ਨੂੰ ਦਿਲਾਸਾ ਦਿੱਤਾ। ਜ਼ਿਕਰਯੋਗ ਹੈ ਕਿ ਜਗਬਾਣੀ ਪੰਜਾਬ ਕੇਸਰੀ ਨੇ ਪ੍ਰਵਿੰਦਰ ਦਾ ਮਸਲਾ ਪਹਿਲ ਦੇ ਆਧਾਰ 'ਤੇ ਛਾਪਿਆ ਸੀ ਅਤੇ ਲਗਾਤਾਰ ਪਰਿਵਾਰ ਦੇ ਸੰਪਰਕ 'ਚ ਸਨ।
ਕਰਜ਼ੇ ਤੋਂ ਪਰੇਸ਼ਾਨ ਕਿਸਾਨ ਨੇ ਕੀਤੀ ਖੁਦਕੁਸ਼ੀ
NEXT STORY