ਖਰੜ (ਰਣਬੀਰ) : ਖਰੜ ਸਿਟੀ ਦੀ ਇਕ ਵਿਆਹੁਤਾ ਦੀ ਸ਼ਿਕਾਇਤ ’ਤੇ ਪੁਲਸ ਨੇ ਉਸ ਦੇ ਪਤੀ ਸਮੇਤ ਬਾਕੀ ਪਰਿਵਾਰਕ ਮੈਂਬਰਾਂ ਵਿਰੁੱਧ ਮਾਮਲਾ ਦਰਜ ਕੀਤਾ ਹੈ। 2017 ਵਿਚ ਖੰਨਾ ਸ਼ਹਿਰ ’ਚ ਵਿਕਾਸ ਵੈਦ ਨਾਂ ਦੇ ਨੌਜਵਾਨ ਨਾਲ ਵਿਆਹੀ ਗਈ ਪੀੜਤ ਕੁੜੀ ਨੇ ਦੱਸਿਆ ਕਿ ਉਸ ਦੇ ਸਹੁਰੇ ਘਰਦਿਆਂ ਨੇ ਵਿਆਹ ਮੌਕੇ ਦੱਸਿਆ ਸੀ ਕਿ ਉਨ੍ਹਾਂ ਦਾ ਹਿੰਦੁਸਤਾਨ ਸਮੇਤ ਇਟਲੀ, ਜਿੱਥੇ ਉਸ ਦਾ ਪਤੀ ਰਹਿ ਰਿਹਾ ਸੀ, ਆਪਣਾ ਘਰ ਹੈ ਪਰ ਉਨ੍ਹਾਂ ਦਾ ਇਹ ਝੂਠ ਨਾਲ ਹੀ ਸਾਹਮਣੇ ਆ ਗਿਆ। ਅਖੀਰ ਵਿਆਹ ਦੇ ਕੁਝ ਦਿਨਾਂ ਪਿੱਛੋਂ ਹੀ ਉਸ ਦੇ ਪਤੀ ਸਮੇਤ ਸੱਸ ਦਰਸ਼ਨਾ ਰਾਣੀ, ਨਨਾਣ ਸ਼ੈਲੀ ਵੈਦ ਨੇ ਮਿਲ ਕੇ ਉਸ ਨੂੰ ਤੰਗ ਪ੍ਰੇਸ਼ਾਨ ਕਰਨਾ ਸ਼ੁਰੂ ਕਰ ਦਿੱਤਾ।
ਇਹ ਵੀ ਪੜ੍ਹੋ : ਸਿੰਘੂ ਬਾਰਡਰ ’ਤੇ ਹੋਏ ਨੌਜਵਾਨ ਦੇ ਕਤਲ ਮਾਮਲੇ ’ਚ ਕਿਸਾਨ ਆਗੂ ਗੁਰਨਾਮ ਚਢੂਨੀ ਦਾ ਵੱਡਾ ਬਿਆਨ
ਵਿਆਹ ਨੂੰ ਅਜੇ ਇਕ ਮਹੀਨਾ ਹੀ ਬੀਤਿਆ ਸੀ ਕਿ ਉਸ ਦਾ ਘਰਵਾਲਾ ਵਾਪਸ ਇਟਲੀ ਚਲਾ ਗਿਆ, ਜੋ ਸਾਲ ਪਿਛੋਂ ਵਾਪਸ ਆਇਆ ਅਤੇ ਜਦੋਂ ਵੀ ਉਹ ਇੱਥੇ ਆਇਆ ਸਮੇਤ ਉਸ ਦੇ ਬਾਕੀ ਘਰਦਿਆਂ ਨੇ ਉਸ ਨੂੰ ਆਪਣੇ ਪੇਕਿਆਂ ਪਾਸੋਂ ਮਹਿੰਗੀ ਕਾਰ ਸਮੇਤ 20 ਲੱਖ ਨਕਦ ਲੈ ਕੇ ਆਉਣ ਦੀ ਮੰਗ ਕਰਦਿਆਂ ਤੰਗ ਕੀਤਾ। ਪੀੜਤਾ ਮੁਤਾਬਕ ਉਸ ਨੂੰ ਪਤਾ ਲੱਗ ਚੁੱਕਾ ਸੀ ਕਿ ਉਸ ਦਾ ਘਰਵਾਲਾ ਇਟਲੀ ਵਿਚ ਪਹਿਲਾਂ ਹੀ ਵਿਆਹਿਆ ਹੋਇਆ ਹੈ, ਜੋ ਉੱਥੇ ਜਾਕੇ ਉਸ ਦਾ ਫੋਨ ਤਕ ਨਹੀਂ ਸੀ ਚੁੱਕਦਾ। ਇਹ ਸਭ ਕੁਝ ਪਤਾ ਲੱਗਣ ’ਤੇ ਉਸ ਨੇ ਆਪਣੇ ਘਰਵਾਲੇ ਦੀਆਂ ਨਾਜਾਇਜ਼ ਮੰਗਾਂ ਨੂੰ ਪੂਰਾ ਕਰਨ ਲਈ ਆਪਣੇ ਪੇਕਿਆਂ ਨੂੰ ਹੋਰ ਕਿਸੇ ਵੀ ਤਰ੍ਹਾਂ ਮਜ਼ਬੂਰ ਕਰਨਾ ਮੁਨਾਸਿਬ ਨਾ ਸਮਝਿਆ। ਉਸ ਦੇ ਸਹੁਰਿਆਂ ਦਾ ਉਸ ਨੂੰ ਤੰਗ ਕਰਨਾ ਉਵੇਂ ਜਾਰੀ ਰਿਹਾ।
ਇਹ ਵੀ ਪੜ੍ਹੋ : ਦੁਸਹਿਰੇ ਦੇ ਤਿਓਹਾਰ ਮੌਕੇ ਪਟਿਆਲਾ ਨੇੜੇ ਵੱਡਾ ਹਾਦਸਾ, ਪੀ.ਯੂ. ਦੇ ਦੋ ਨੌਜਵਾਨਾਂ ਸਣੇ ਪੰਜ ਦੀ ਮੌਤ
ਉਲਟਾ ਉਨ੍ਹਾਂ ਨੇ ਉਸ ਦੀ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ। ਅਖੀਰ ਆਪਣੇ ਪਤੀ ਸਮੇਤ ਬਾਕੀ ਮੈਂਬਰਾਂ ਦੀਆਂ ਜ਼ਿਆਦਤੀਆਂ ਤੋਂ ਤੰਗ ਆ ਕੇ ਉਹ ਆਪਣੇ ਪੇਕੇ ਖਰੜ ਆ ਗਈ ਅਤੇ ਇਸ ਦੀ ਸ਼ਿਕਾਇਤ ਪੁਲਸ ਨੂੰ ਦਿੱਤੀ, ਜਿੱਥੇ ਪੂਰੇ ਮਾਮਲੇ ਦੀ ਜਾਂਚ ਮਗਰੋਂ ਸਿਟੀ ਪੁਲਸ ਨੇ ਦਰਖਾਸਤਕਰਤਾ ਦੇ ਪਤੀ ਸਮੇਤ ਉਸ ਦੀ ਮਾਂ ਅਤੇ ਭੈਣ ਤਿੰਨਾਂ ਖ਼ਿਲਾਫ਼ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਇਹ ਵੀ ਪੜ੍ਹੋ : ਪੁਲਸ ਨੇ ਸ਼ਮਸ਼ਾਨਘਾਟ ’ਚ ਦੱਬੀ ਬੱਚੇ ਦੀ ਲਾਸ਼ ਨੂੰ ਚਾਰ ਦਿਨ ਬਾਅਦ ਕਢਵਾਇਆ, ਜਾਣੋ ਕੀ ਹੈ ਪੂਰਾ ਮਾਮਲਾ
ਟਰੈਕਟਰ ਹੇਠਾਂ ਦੱਬ ਕੇ 11 ਸਾਲਾ ਬੱਚੇ ਦੀ ਮੌਤ , 2 ਭੈਣਾਂ ਦਾ ਸੀ ਇਕਲੌਤਾ ਭਰਾ
NEXT STORY