ਝਬਾਲ/ ਬੀੜ ਸਾਹਿਬ (ਲਾਲੂਘੁੰਮਣ,ਬਖਤਾਵਰ,ਭਾਟੀਆ) - ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਪੰਜਾਬ ਦੀ ਕਾਂਗਰਸ ਸਰਕਾਰ ਵੀ ਪਹਿਲੀਆਂ ਸਰਕਾਰਾਂ ਵਾਂਗ ਜਾਬਰ ਹਕੂਮਤ ਦੀ ਰਾਹ 'ਤੇ ਚੱਲ ਰਹੀ ਹੈ। ਇਹ ਪ੍ਰਗਟਾਵਾ ਆਜ਼ਾਦ ਕਿਸਾਨ ਸੰਘਰਸ਼ ਕਮੇਟੀ ਪੰਜਾਬ ਦੇ ਸੂਬਾ ਪ੍ਰੈੱਸ ਸਕੱਤਰ ਕੈਪਟਨ ਸਿੰਘ ਬਘਿਆੜੀ ਨੇ ਗੁਰਦੁਆਰਾ ਛੇਵੀਂ ਪਾਤਿਸ਼ਾਹੀ ਕਸਬਾ ਢੰਡ ਸਥਿਤ ਕਮੇਟੀ ਦੇ ਸੂਬਾ ਪ੍ਰਧਾਨ ਹਰਜਿੰਦਰ ਸਿੰਘ ਟਾਂਡਾ ਦੇ ਦਿਸ਼ਾ ਨਿਰਦੇਸ਼ਾਂ ਹੇਠ ਬਲਾਕ ਪ੍ਰਧਾਨ ਅਵਤਾਰ ਸਿੰਘ ਚਾਹਲ ਦੀ ਪ੍ਰਧਾਨਗੀ ਹੇਠ ਰੱਖੀ ਮੀਟਿੰਗ ਮੌਕੇ ਕਿਸਾਨਾਂ ਨੂੰ ਸੰਬੋਧਨ ਕਰਦਿਆਂ ਕੀਤਾ। ਕੈਪਟਨ ਸਿੰਘ ਨੇ ਕਿਹਾ ਕਿ ਕਾਂਗਰਸ ਵੱਲੋਂ ਪੰਜਾਬ ਦੀ ਸੱਤਾ ਸੰਭਾਲਦਿਆਂ ਹੀ ਲੋਕਾਂ ਨਾਲ ਕੀਤੇ ਸਾਰੇ ਵਾਅਦੇ ਭੁਲਾ ਕਿ ਨਿੱਤ ਨਵੇਂ ਲੋਕ ਵਿਰੋਧੀ ਫੈਸਲੇ ਕੀਤੇ ਜਾ ਰਹੇ ਹਨ। 800 ਸਰਕਾਰੀ ਸਕੂਲਾਂ ਨੂੰ ਬੰਦ ਕਰਕੇ ਗਰੀਬਾਂ ਦੇ ਬੱਚਿਆਂ ਤੋਂ ਪੜ੍ਹਾਈ ਦਾ ਹੱਕ ਖੋਹ ਕੇ ਉਨ੍ਹਾਂ ਦਾ ਭਵਿੱਖ ਅਨਪੜਤਾਂ ਦੇ ਹਨੇਰੇ ਵੱਲ ਧੱਕੇਲ ਦਿੱਤਾ ਗਿਆ ਹੈ। ਟਰੱਕ ਯੂਨੀਅਨਾਂ ਭੰਗ ਕਰ ਦਿੱਤੀਆਂ ਗਈਆਂ ਹਨ। ਬਠਿੰਡਾ ਤੇ ਰੋਪੜ ਦੇ ਸਰਕਾਰੀ ਥਰਮਿਲ ਪਲਾਂਟ ਬੰਦ ਕਰ ਦਿੱਤੇ ਗਏ ਹਨ, ਹਰ ਘਰ ਰੋਜ਼ਗਾਰ ਦੀ ਬਜਾਏ ਵੱਖ-ਵੱਖ ਵਿਭਾਗਾਂ ਚੋਂ ਕਰਮਚਾਰੀਆਂ 'ਤੇ ਅਧਿਕਾਰੀਆਂ ਦੀ ਛਾਂਟੀ ਕਰਕੇ ਉਲਟਾ ਲੱਖਾਂ ਲੋਕਾਂ ਦਾ ਰੋਜ਼ਗਾਰ ਖੋਹਿਆ ਜਾ ਰਿਹਾ ਹੈ। ਸਰਕਾਰੀ/ਪ੍ਰਸਾਸ਼ਨਿਕ ਦਖ਼ਲ ਰਾਹੀਂ ਕਈ ਥਾਵਾਂ 'ਤੇ ਆਬਾਦਕਾਰਾਂ ਨੂੰ ਉਜਾੜਿਆ ਜਾ ਰਿਹਾ ਹੈ। ਆਰਥਿਕ ਪ੍ਰੇਸ਼ਾਨੀਆਂ ਕਰਕੇ ਧੜਾ-ਧੜ ਖੁਦਕੁਸ਼ੀਆਂ ਦੇ ਰਾਹ ਪੈ ਕਿ ਕਿਸਾਨ ਮੌਤ ਨੂੰ ਗਲੇ ਲਗਾ ਰਹੇ ਹਨ। ਪੜਤਾਲਾਂ ਦੇ ਬਹਾਨੇ ਆਟਾ-ਦਾਲ/ਪੈਨਸ਼ਿਨਾਂ ਤੇ ਸ਼ਗਨ ਸਕੀਮ ਨੂੰ ਬਰੇਕਾਂ ਲਾਈਆਂ ਗਈਆਂ ਹਨ। ਸਰਕਾਰ ਨੇ ਘਰੇਲੂ ਬਿੱਲਾਂ ਦੀ ਦਰ 'ਚ ਵਾਧਾ ਕਰਕੇ ਆਮ ਵਰਗ 'ਤੇ ਭਾਰੀ ਬੋਝ ਪਾਇਆ ਹੈ, ਜਿਸ ਕਰਕੇ ਗਰੀਬ ਤੇ ਮੱਧ ਵਰਗੀ ਲੋਕਾਂ ਵੱਲੋਂ ਘਰਾਂ ਦੇ ਬਿਜਲੀ ਬਿੱਲ ਤਾਰਨੇ ਔਖੇ ਹੋਏ ਹਨ। ਕੈਪਟਨ ਸਿੰਘ ਬਘਿਆੜੀ ਨੇ ਕਿਹਾ ਕਿ ਸਰਕਾਰ ਦੀਆਂ ਲੋਕ ਵਿਰੋਧੀ ਨੀਤੀਆਂ ਦੇ ਖਿਲਾਫ਼ ਆਜ਼ਾਦ ਕਿਸਾਨ ਸੰਘਰਸ਼ ਕਮੇਟੀ ਵੱਲੋਂ ਪਿੰਡ-ਪਿੰਡ ਪਹੁੰਚ ਕੇ ਲੋਕਾਂ ਨੂੰ ਲਾਮਬੱਧ ਕਰਨ ਲਈ ਵਿੱਢੀ ਗਈ ਮੁਹਿੰਮ ਤਹਿਤ ਮੀਟਿੰਗਾਂ ਕੀਤੀਆਂ ਜਾ ਰਹੀਆਂ ਹਨ ਤਾਂ ਜੋ ਸਰਕਾਰ ਦੇ ਕਾਲੇ ਕਾਨੂੰਨ ਵਿਰੋਧ ਲੋਕ ਲਹਿਰ ਨੂੰ ਹੋਰ ਪ੍ਰਚੰਡ ਕੀਤਾ ਜਾ ਸਕੇ। ਉਨ੍ਹਾਂ ਦੱਸਿਆ ਕਿ ਕਾਲੇ ਕਾਨੂੰਨ ਵਿਰੋਧ ਜਨਤਕ ਜਥੇਬੰਦੀਆਂ ਦੇ ਤਾਲਮੇਲ ਫਰੰਟ ਪੰਜਾਬ ਵੱਲੋਂ ਸ਼ੁਰੂ ਕੀਤੇ ਜਾ ਰਹੇ ਸੰਘਰਸ਼ ਦੇ ਪਹਿਲੇ ਪੜਾਅ ਤਹਿਤ ਜਲੰਧਰ ਵਿਖੇ ਕੀਤੀ ਜਾ ਰਹੀ ਸੂਬਾਈ ਕਨਵੈਨਸ਼ਨ ਤੋਂ ਅਗਲੇ ਪੜਾਅ 'ਤੇ 16 ਫਰਵਰੀ ਨੂੰ ਬਰਨਾਲਾ ਅਤੇ 17 ਫਰਵਰੀ ਨੂੰ ਜਲੰਧਰ ਵਿਖੇ ਸੂਬਾਈ ਮਹਾਂ ਰੈਲੀਆਂ ਕੀਤੀਆਂ ਜਾ ਰਹੀਆਂ ਹਨ। ਇਸ ਮੌਕੇ ਕਿਸਾਨ ਆਗੂ ਸ਼ਾਮ ਸਿੰਘ ਕੋਟ, ਭਗਵੰਤ ਸਿੰਘ ਗੰਡੀਵਿੰਡ, ਸੂਬਾ ਸਿੰਘ ਮਾਨਕਪੁਰਾ, ਬਲਜੀਤ ਸਿੰਘ ਸਰਾਏ ਅਮਾਨਤ ਖਾਂ, ਅਜੀਤ ਸਿੰਘ ਲਹੀਆਂ, ਨਰਿੰਜਣ ਸਿੰਘ ਚਾਹਲ, ਅਵਤਰ ਸਿੰਘ ਚਾਹਲ, ਪ੍ਰਗਟ ਸਿੰਘ ਨੌਸ਼ਹਿਰਾ, ਲੱਖਾ ਸਿੰਘ ਢੰਡ, ਸਾਹਬ ਸਿੰਘ ਮੀਆਂਪੁਰ, ਗੁਰਲਾਲ ਸਿੰਘ ਲਹੀਆਂ, ਨਿਸ਼ਾਨ ਸਿੰਘ ਸਾਂਘਣਾ, ਗੁਰਪ੍ਰੀਤ ਸਿੰਘ ਸਾਂਘਣਾ, ਮਿੰਟੂ ਬਘਿਆੜੀ, ਸਤੋਖ ਸਿੰਘ ਸੋਹਲ, ਰੇਸ਼ਮ ਸਿੰਘ ਗੰਡੀਵਿੰਡ, ਮਨਜਿੰਦਰ ਸਿੰਘ ਛਾਪਾ, ਜਗਰੂਪ ਸਿੰਘ ਦੋਦੇ ਆਦਿ ਹਾਜ਼ਰ ਸਨ।
ਜ਼ਮੀਨ ਨੂੰ ਲੈ ਕੇ ਹੋਏ ਝਗੜੇ 'ਚ 8 ਜ਼ਖ਼ਮੀ
NEXT STORY