ਮੋਗਾ (ਵੈਬ ਡੈਸਕ): ਨਸ਼ਾ ਤਸਕਰੀ ਦੇ ਮਾਮਲੇ 'ਚ ਗਵਾਹੀ ਦੇ ਲਈ ਨਾ ਪਹੁੰਚਣ ਵਾਲੇ ਤਿੰਨ ਪੁਲਸ ਮੁਲਾਜ਼ਮਾਂ ਨੂੰ ਹਾਈ ਕੋਰਟ ਤੋਂ ਵੀਰਵਾਰ ਨੂੰ ਰਾਹਤ ਨਹੀਂ ਮਿਲੀ ਹੈ। ਹਾਈਕੋਰਟ ਦੇ ਜੱਜ ਰਾਜਵੀਰ ਸਿਹਰਾਵਤ ਦੀ ਅਦਾਲਤ ਨੇ ਇਨ੍ਹਾਂ ਪੁਲਸ ਮੁਲਾਜ਼ਮਾਂ ਦੀ ਪਟੀਸ਼ਨ ਠੁਕਰਾ ਦਿੱਤੀ ਹੈ। ਹੁਣ ਇਨ੍ਹਾਂ ਪੁਲਸ ਮੁਲਾਜ਼ਮਾਂ ਨੂੰ ਉਨ੍ਹਾਂ ਨੇ ਨਸ਼ਾ ਤਸਕਰੀ ਦੇ ਮਾਮਲੇ 'ਚ ਗਵਾਹੀ ਪੂਰੀ ਹੋਣ ਤੱਕ ਜੇਲ ਜਾਣਾ ਹੀ ਪਵੇਗਾ। ਜਾਣਕਾਰੀ ਮੁਤਾਬਕ ਤਿੰਨ ਦਿਨ ਦੇ ਅੰਦਰ ਗ੍ਰਿਫਤਾਰੀ ਵਾਰੰਟ ਜਾਰੀ ਕਰਨ ਦੇ ਹਾਈਕੋਰਟ ਦੇ ਆਦੇਸ਼ ਦੇ ਮਾਮਲੇ 'ਚ ਰਾਹਤ ਦੇ ਲਈ ਇਨ੍ਹਾਂ ਤਿੰਨ ਪੁਲਸ ਮੁਲਾਜ਼ਮਾਂ ਨੇ ਬੁੱਧਵਾਰ ਨੂੰ ਹਾਈਕੋਰਟ 'ਚ ਪਟੀਸ਼ਨ ਦਾਇਰ ਕੀਤੀ ਸੀ। ਐੱਸ.ਐੱਸ.ਪੀ. ਅਮਰਜੀਤ ਸਿੰਘ ਬਾਜਵਾ ਨੇ ਇਸ ਮਾਮਲੇ 'ਚ ਬੁੱਧਵਾਰ ਨੂੰ ਸਮਨ ਤਾਮੀਲ ਕਰਨ ਵਾਲੇ ਸਿਪਾਹੀ ਕੁਲਦੀਪ ਸਿੰਘ ਨੂੰ ਸਸਪੈਂਡ ਕਰ ਦਿੱਤਾ ਸੀ। ਦੋਸ਼ ਸੀ ਕਿ ਕੁਲਦੀਪ ਸਿੰਘ ਨੇ ਆਪਣੀ ਡਿਊਟੀ ਸਹੀ ਤਰ੍ਹਾਂ ਨਹੀਂ ਨਿਭਾਈ ਸੀ।
ਥਾਣਾ ਕੋਟ ਈਸੇ ਖਾਂ ਪੁਲਸ ਨੇ 2 ਅਪ੍ਰੈਲ 2016 ਨੂੰ ਕਾਕਾ ਸਿੰਘ ਨਿਵਾਸੀ ਮੁਹੱਲਾ ਅੰਗਦਪੁਰਾ ਨੂੰ 260 ਗ੍ਰਾਮ ਨਸ਼ੇ ਦੇ ਪਾਊਡਰ ਸਮੇਤ ਗ੍ਰਿਫਤਾਰ ਕੀਤਾ ਸੀ। ਉਸ ਦੇ ਬਾਅਦ ਅਦਾਲਤ ਤੋਂ ਜ਼ਮਾਨਤ ਮਿਲ ਗਈ ਸੀ। ਇਸ ਕੇਸ ਦੀ ਸੁਣਵਾਈ ਸਥਾਨਕ ਐਡੀਸ਼ਨਲ ਜ਼ਿਲਾ ਅਤੇ ਸੈਸ਼ਨ ਜੱਜ ਸੋਨੀਆ ਕਿੰਨਰਾਂ ਦੀ ਅਦਾਲਤ 'ਚ ਚੱਲ ਰਹੀ ਹੈ। 12 ਸਤੰਬਰ 2016 ਨੂੰ ਦੋਸ਼ੀ ਕਾਕਾ ਸਿੰਘ ਕਿਸੇ ਕਾਰਨ ਅਦਾਲਤ 'ਚ ਗੈਰ-ਹਾਜ਼ਰ ਹੋ ਗਿਆ, ਤਾਂ ਅਦਾਲਤ ਨੇ ਉਸ ਦੀ ਜ਼ਮਾਨਤ ਰੱਦ ਕਰਕੇ ਉਸ ਦੇ ਗ੍ਰਿਫਤਾਰੀ ਵਾਰੰਟ ਜਾਰੀ ਕਰ ਦਿੱਤੇ ਸਨ।
ਇਸ 'ਚ ਕਾਕਾ ਸਿੰਘ ਨੇ ਪੰਜਾਬ ਐੱਡ ਹਰਿਆਣਾ ਹਾਈਕੋਰਟ 'ਚ ਜ਼ਮਾਨਤ ਦੇ ਲਈ ਅਰਜ਼ੀ ਦਾਇਰ ਕੀਤੀ ਸੀ। ਜ਼ਮਾਨਤ 'ਤੇ ਵਿਚਾਰ ਕਰਦੇ ਹੋਏ ਹਾਈਕੋਰਟ ਨੂੰ ਪਤਾ ਚੱਲਿਆ ਕਿ ਇਸ ਮਾਮਲੇ 'ਚ ਗਵਾਹ ਤਿੰਨ ਪੁਲਸ ਮੁਲਾਜ਼ਮਾਂ ਨੂੰ 16 ਵਾਰ ਸੰਮਨ ਜਾਰੀ ਕਰਨ ਦੇ ਬਾਅਦ ਵੀ ਉਹ ਗਵਾਹੀ ਦੇ ਲਈ ਅਦਾਲਤ 'ਚ ਨਹੀਂ ਪਹੁੰਚੇ ਸਨ। ਅਦਾਲਤ ਨੇ ਸਰਕਾਰੀ ਗਵਾਹਾਂ ਦੀ ਤਨਖਾਹ ਵੀ ਅਟੈਚ ਕਰ ਦਿੱਤੀ ਸੀ, ਫਿਰ ਵੀ ਗਵਾਹੀ ਦੇ ਲਈ ਨਹੀਂ ਪਹੁੰਚੇ। ਬਾਅਦ 'ਚ ਹਾਈਕੋਰਟ ਨੇ 23 ਸਤੰਬਰ ਨੂੰ ਗਵਾਹੀ ਦੇ ਲਈ ਨਾ ਪਹੁੰਚਣ ਵਾਲੇ ਹੈੱਡ ਕਾਂਸਟੇਬਲ ਸਰਬਨ ਸਿੰਘ, ਹਾਲ ਹੀ 'ਚ ਰੈਂਕ ਪ੍ਰਮੋਸ਼ਨ ਪਾ ਕੇ ਏ.ਐੱਸ.ਆਈ. ਬਣੇ ਸੁਖਦੇਵ ਸਿੰਘ ਅਤੇ ਹੈੱਡ ਕਾਂਸਟੇਬਲ ਕਰਮਜੀਤ ਸਿੰਘ ਭਲੂਰ ਦੇ ਖਿਲਾਫ ਤਿੰਨ ਦਿਨ ਦੀ ਗ੍ਰਿਫਤਾਰੀ ਵਾਰੰਟ ਜਾਰੀ ਕਰਕੇ ਉਨ੍ਹਾਂ ਨੇ ਸੱਤ ਦਿਨ 'ਚ ਉਨ੍ਹਾਂ ਨੂੰ ਗ੍ਰਿਫਤਾਰ ਕਰਨ ਦੇ ਨਿਰਦੇਸ਼ ਜਾਰੀ ਕੀਤੇ ਸੀ। ਨਾਲ ਹੀ ਕਿਹਾ ਸੀ ਕਿ ਗਵਾਹੀ ਪੂਰੀ ਨਾ ਹੋਣ ਤੱਕ ਉਨ੍ਹਾਂ ਨੂੰ ਜੇਲ 'ਚ ਰੱਖਿਆ ਜਾਵੇ।
ਨੰਗਲ ਨੇੜੇ ਆਪਸ 'ਚ ਟਕਰਾਈਆਂ ਕਾਰਾਂ, 4 ਲੋਕ ਗੰਭੀਰ ਜ਼ਖਮੀਂ
NEXT STORY