ਲੁਧਿਆਣਾ (ਸਿਆਲ) : ਮਹਿਲਾ ਜੇਲ ਦੀ ਇਕ ਹਵਾਲਾਤੀ ਪਾਸੋਂ ਪੇਸ਼ੀ ਤੋਂ ਵਾਪਸ ਆਉਣ 'ਤੇ ਵਾਰਡਨ ਵੱਲੋਂ ਤਲਾਸ਼ੀ ਲੈਣ 'ਤੇ ਅੰਡਰ ਗਾਰਮੈਂਟ ਵਿਚ ਛੁਪਾਇਆ ਇਕ ਮੋਬਾਇਲ ਬਰਾਮਦ ਹੋਇਆ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਜੇਲ ਦੀ ਸੁਪਰਡੈਂਟ ਦਮਨਜੀਤ ਕੌਰ ਵਾਲੀਆ ਨੇ ਦੱਸਿਆ ਕਿ ਹਵਾਲਾਤੀ ਮਹਿਲਾ ਸੀਰਤ ਕੌਰ ਹੱਤਿਆ ਦੇ ਦੋਸ਼ ਵਿਚ ਜੇਲ 'ਚ ਬੰਦ ਹੈ।
ਉਕਤ ਹਵਾਲਾਤੀ ਮਹਿਲਾ 3 ਦਸੰਬਰ 2018 ਨੂੰ ਪੇਸ਼ੀ ਭੁਗਤ ਕੇ ਵਾਪਸ ਜੇਲ ਆਈ ਤਾਂ ਡਿਉੜੀ ਵਿਚ ਵਾਰਡਨ ਜਸਬੀਰ ਕੌਰ ਵੱਲੋਂ ਤਲਾਸ਼ੀ ਲੈਣ ਤੇ ਉਸ ਦੇ ਅੰਡਰ ਗਾਰਮੈਂਟ ਵਿਚ ਛੁਪਾਇਆ ਮੋਬਾਇਲ ਫੋਨ ਬਰਾਮਦ ਹੋਇਆ। ਪੁਲਸ ਨੇ ਉਕਤ ਹਵਾਲਾਤੀ ਮਹਿਲਾ 'ਤੇ ਪ੍ਰੀਜ਼ਨ ਐਕਟ ਅਧੀਨ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਕਦੇ ਸਰਕਾਰੀ ਸਕੂਲ 'ਚ ਪੜ੍ਹਾਉਂਦੀ ਸੀ ਬੀਬੀ ਜਗੀਰ ਕੌਰ
NEXT STORY