ਲੁਧਿਆਣਾ (ਸਲੂਜਾ) : ਮਜਲਿਸ ਅਹਿਰਾਰ ਇਸਲਾਮ ਵੱਲੋਂ ਨਾਇਬ ਸ਼ਾਹੀ ਇਮਾਮ ਮੌਲਾਨਾ ਮੁਹੰਮਦ ਉਸਮਾਨ ਰਹਿਮਾਨੀ ਦੀ ਅਗਵਾਈ 'ਚ ਇਕ ਵਫ਼ਦ ਸੋਮਵਾਰ ਨੂੰ ਪੰਜਾਬ ਦੇ ਜੇਲ ਮੰਤਰੀ ਸੋਹਨ ਸਿੰਘ ਠੰਡਲ ਨੂੰ ਉਨ੍ਹਾਂ ਦੀ ਰਿਹਾਇਸ਼ ਪਿੰਡ ਠੰਡਲ ਵਿਖੇ ਮਿਲਿਆ ਅਤੇ ਉਨ੍ਹਾਂ ਨੂੰ ਇਕ ਮੰਗ ਪੱਤਰ ਦਿੱਤਾ।
ਨਾਇਬ ਸ਼ਾਹੀ ਇਮਾਮ ਨੇ ਦੱਸਿਆ ਕਿ ਇਸ ਮੁਲਾਕਾਤ ਦੌਰਾਨ ਜੇਲ ਮੰਤਰੀ ਤੋਂ ਮੰਗ ਕੀਤੀ ਕਿ ਪੰਜਾਬ ਭਰ ਦੀਆਂ ਜੇਲਾਂ 'ਚ ਰੋਜ਼ਾ ਰੱਖਣ ਵਾਲੇ ਕੈਦੀਆਂ ਨੂੰ ਮੁਸ਼ੱਕਤ 'ਚ ਇਕ ਮਹੀਨੇ ਲਈ ਵਿਸ਼ੇਸ਼ ਛੋਟ ਦਿੱਤੀ ਜਾਵੇ ਅਤੇ ਜੇਲਾਂ 'ਚ ਰੋਜ਼ਾ ਰੱਖਣ ਅਤੇ ਖੋਲ੍ਹਣ ਸਮੇਂ ਜੇਲ ਵਿਭਾਗ ਵੱਲੋਂ ਖਾਸ ਡਾਈਟ ਲਾਈ ਜਾਏ। ਉਨ੍ਹਾਂ ਦੱਸਿਆ ਕਿ ਜੇਲ ਮੰਤਰੀ ਨੇ ਵਫ਼ਦ ਨੂੰ ਭਰੋਸਾ ਦਿੱਤਾ ਕਿ ਰਮਜ਼ਾਨ ਦੇ ਪਵਿੱਤਰ ਮਹੀਨੇ 'ਚ ਰੋਜ਼ਾ ਰੱਖਣ ਵਾਲੇ ਸਾਰੇ ਕੈਦੀਆਂ ਨੂੰ ਖਾਸ ਸੁਵਿਧਾਵਾਂ ਦਿੱਤੀਆਂ ਜਾਣਗੀਆਂ।
ਜੇਲ ਮੰਤਰੀ ਠੰਡਲ ਨੇ ਕਿਹਾ ਕਿ ਉਹ ਵੈੱਲਫੇਅਰ ਫੰਡ ਅਤੇ ਮੁੱਖ ਮੰਤਰੀ ਦੇ ਫੰਡ 'ਚੋਂ ਵੀ ਰੋਜ਼ਾ ਰੱਖਣ ਵਾਲੇ ਮੁਸਲਿਮ ਕੈਦੀਆਂ ਦੀ ਡਾਈਟ ਦਾ ਵਿਸ਼ੇਸ਼ ਪ੍ਰਬੰਧ ਕਰਵਾਉੁਣਗੇ। ਉਨ੍ਹਾਂ ਨੇ ਮੌਕੇ 'ਤੇ ਹੀ ਜੇਲ ਵਿਭਾਗ ਦੇ ਡੀ. ਜੀ. ਨਾਲ ਰਮਜ਼ਾਨ ਦੇ ਮਹੀਨੇ 'ਚ ਸਾਰੇ ਪ੍ਰਬੰਧ ਕਰਨ ਦੀ ਗੱਲ ਕੀਤੀ। ਇਸ ਮੌਕੇ ਹਾਫ਼ਿਜ਼ ਇਲਾਮੂਲਹਕ, ਮੁਹੰਮਦ ਅਕਰਮ ਅਲੀ ਢੰਡਾਰੀ, ਸਰਫਰਾਜ਼ ਖਾਨ, ਮੁਹੰਮਦ ਬਾਬੁਲ ਖਾਨ, ਸ਼ਾਹਨਵਾਜ਼ ਅਹਿਰਾਰੀ ਵੀ ਵਫ਼ਦ 'ਚ ਸ਼ਾਮਲ ਸਨ।
ਪੇਸ਼ੀ 'ਤੇ ਆਇਆ ਕੈਦੀ 3 ਹੈੱਡ ਕਾਸਟੇਬਲਾਂ ਦੇ ਸਾਹਮਣੇ ਹੋਇਆ ਫਰਾਰ
NEXT STORY