ਜਲੰਧਰ, (ਮਾਹੀ, ਮਜ਼ਹਰ, ਸੁਨੀਲ)— ਐਤਵਾਰ ਸ਼ਾਮ ਲਗਭਗ 7 ਵਜੇ ਮਕਸੂਦਾਂ ਥਾਣੇ ਅਧੀਨ ਆਉਂਦੇ ਇਲਾਕੇ ਦੀ 14 ਸਾਲਾ ਲੜਕੀ ਰੁਕਮਣੀ (ਕਾਲਪਨਿਕ ਨਾਂ) ਨੂੰ ਜਬਰਨ 5 ਲੜਕਿਆਂ ਵਲੋਂ ਘਰੋਂ ਅਗਵਾ ਕਰਨ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਜਾਣਕਾਰੀ ਅਨੁਸਾਰ ਮਾਮਲੇ ਦੀ ਜਾਂਚ ਕਰ ਰਹੇ ਅਧਿਕਾਰੀ ਏ. ਐੱਸ. ਆਈ. ਰਘੂਨਾਥ ਨੇ ਦੱਸਿਆ ਕਿ ਉਨ੍ਹਾਂ ਨੂੰ ਜਾਣਕਾਰੀ ਮਿਲੀ ਸੀ ਕਿ ਬੇਹੋਸ਼ੀ ਦੀ ਹਾਲਾਤ 'ਚ ਨੂਰਪੁਰ ਇਲਾਕੇ 'ਚ ਇਕ ਸਥਿਤ ਇਕ ਬਗੀਚੇ 'ਚ ਇਕ ਨਾਬਾਲਗ ਲੜਕੀ ਪਈ ਹੋਈ ਹੈ। ਇਸ ਤੋਂ ਬਾਅਦ ਲੜਕੀ ਨੂੰ ਤੁਰੰਤ ਪੁਲਸ ਨੇ ਸਿਵਲ ਹਸਪਤਾਲ 'ਚ ਇਲਾਜ ਲਈ ਦਾਖਲ ਕਰਵਾਇਆ। ਨਾਬਾਲਗਾ ਦੇ ਕਪੜਾ ਫਟੇ ਹੋਏ ਸਨ ਤੇ ਉਸਦਾ ਮੈਡੀਕਲ ਕਰਵਾਇਆ ਗਿਆ। ਉਸਦੇ ਪਿਤਾ ਦੇ ਬਿਆਨਾਂ ਦੇ ਆਧਾਰ 'ਤੇ ਧਾਰਾ-376 ਦੇ ਤਹਿਤ ਕੇਸ ਦਰਜ ਕੀਤਾ ਗਿਆ ਹੈ।
ਲੜਕੀ ਦੇ ਪਿਤਾ ਨੇ ਦੱਸਿਆ ਕਿ ਉਸਦੀ ਛੋਟੀ ਲੜਕੀ ਨੇ ਦੱਸਿਆ ਕਿ ਉਸਦੀ ਵੱਡੀ ਭੈਣ ਬੇਹੋਸ਼ੀ ਦੀ ਹਾਲਤ 'ਚ ਬਗੀਚੇ 'ਚ ਪਈ ਹੈ, ਜਿਸ ਤੋਂ ਤੁਰੰਤ ਬਾਅਦ ਪੁਲਸ ਨੂੰ ਜਾਣਕਾਰੀ ਦਿੱਤੀ ਗਈ। ਪੀੜਤਾ ਦੀ ਮਾਂ ਨੇ ਦੱਸਿਆ ਕਿ ਉਸਦੀ ਆਪਣੀ ਧੀ ਨਾਲ ਗੱਲ ਹੋਈ ਹੈ ਅਤੇ ਉਸ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਹੈ ਕਿ ਉਸ ਨਾਲ 5 ਲੜਕਿਆਂ ਵਲੋਂ ਅਗਵਾ ਕਰਕੇ ਜਬਰ-ਜ਼ਨਾਹ ਕੀਤਾ ਗਿਆ ਹੈ, ਜਿਸ ਬਾਰੇ ਉਸਨੇ ਤੁਰੰਤ ਆਪਣੇ ਪਤੀ ਨੂੰ ਦੱਸਿਆ। ਥਾਣਾ ਇੰਚਾਰਜ ਬਲਜਿੰਦਰ ਸਿੰਘ, ਡੀ. ਐੱਸ. ਪੀ. ਕਰਤਾਰਪੁਰ ਸਰਬਜੀਤ ਰਾਏ, ਐੱਸ. ਪੀ. ਬਲਕਾਰ ਸਿੰਘ ਮੌਕੇ 'ਤੇ ਪਹੁੰਚੇ ਅਤੇ ਮਾਮਲੇ ਸਬੰਧੀ ਪੀੜਤਾ ਦੇ ਮਾਂ-ਬਾਪ ਨਾਲ ਗੱਲਬਾਤ ਕੀਤੀ। ਦੇਰ ਰਾਤ ਤੱਕ ਪੀੜਤਾ ਸਦਮੇ 'ਚ ਸੀ।
ਜਬਰ-ਜ਼ਨਾਹ ਕਰਨ ਵਾਲੇ 4 ਮੁਲਜ਼ਮਾਂ ਦੀ ਪਛਾਣ ਰਾਹੁਲ, ਕਰਨ, ਸੁਨੀਲ ਅਤੇ ਰਾਜੂ ਵਜੋਂ ਹੋਈ ਹੈ। ਉਹ 5ਵੇਂ ਮੁਲਜ਼ਮ ਦੀ ਪਛਾਣ ਅਜੇ ਨਹੀਂ ਕਰ ਸਕੀ ਹੈ।
ਬੱਚੇ ਦੀ ਮੌਤ ਦੇ ਮਾਮਲੇ 'ਚ ਸਿਹਤ ਵਿਭਾਗ ਕਰੇਗਾ ਜਾਂਚ
NEXT STORY