ਜਲੰਧਰ (ਟੁੱਟ)- ਏਕਤਾ ਪੰਜਾਬ ਪਾਰਟੀ ਪੰਜਾਬ ਦੇ ਰਾਸ਼ਟਰੀ ਪ੍ਰਧਾਨ ਸੁਖਪਾਲ ਸਿੰਘ ਖਹਿਰਾ ਦੇ ਹੁਕਮਾਂ ਤਹਿਤ ਅਤੇ ਯੂਥ ਵਿੰਗ ਦੇ ਸੂਬਾ ਪ੍ਰਧਾਨ ਦਵਿੰਦਰ ਸਿੰਘ ਬੀਹਲਾ ਦੀ ਪ੍ਰਧਾਨਗੀ ਹੇਠ ਰਣਜੀਤ ਸਿੰਘ ਮੱਲ੍ਹੀ ਨੂੰ ਜ਼ਿਲਾ ਯੂਥ ਵਿੰਗ ਪ੍ਰਧਾਨ ਨਿਯੁਕਤ ਕੀਤਾ ਗਿਆ, ਜਿਸ ਨੂੰ ਲੈ ਕੇ ਪਾਰਟੀ ਵਰਕਰਾਂ ’ਚ ਖੁਸ਼ੀ ਦੀ ਲਹਿਰ ਹੈ। ਇਸ ਮੌਕੇ ਜ਼ਿਲਾ ਯੂਥ ਪ੍ਰਧਾਨ ਰਣਜੀਤ ਸਿੰਘ ਮੱਲ੍ਹੀ ਨੇ ‘ਜਗ ਬਾਣੀ’ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਪਾਰਟੀ ਵੱਲੋਂ ਦਿੱਤੀ ਗਈ ਜ਼ਿੰਮੇਵਾਰੀ ਨੂੰ ਹਰ ਹੀਲੇ ਤਨਦੇਹੀ ਨਾਲ ਨਿਭਾਇਆ ਜਾਵੇਗਾ। ਪਾਰਟੀ ਲਈ ਮੇਰਾ ਹਰ ਕਦਮ ਅੱਗੇ ਵਧੇਗਾ। ਆਉਣ ਵਾਲੀਆਂ ਲੋਕ ਸਭਾ ਚੋਣਾਂ ’ਚ ਪਾਰਟੀ ਯੂਥ ਵਿੰਗ ਨੂੰ ਹਰ ਪੱਖੋਂ ਮਜ਼ਬੂਤ ਕੀਤਾ ਜਾਵੇਗਾ। ਇਸ ਸਮੇਂ ਪਾਰਟੀ ਜ਼ਿਲਾ ਪ੍ਰਧਾਨ ਸਰਬਨ ਸਿੰਘ ਹੇਰ, ਜੋਗਾ ਸਿੰਘ ਸਰੀਂਹ, ਬਲਵੀਰ ਸਿੰਘ ਮੀਰਪੁਰ ਮਾਡ਼ੀ, ਗਗਨਦੀਪ ਸਿੰਘ ਕਰਤਾਰਪੁਰ ਤੇ ਇਕਬਾਲ ਸਿੰਘ ਬਾਜਵਾ ਕਲਾਂ ਤੋਂ ਇਲਾਵਾ ਹੋਰ ਵੀ ਹਾਜ਼ਰ ਸਨ।
ਪੰਕਜ ਹੰਸ ਦਾ ਧਾਰਮਕ ਟਰੈਕ ‘ਫਤਿਹ’ ਰਿਲੀਜ਼
NEXT STORY