ਜਲੰਧਰ (ਮਹੇਸ਼)- ਗੁਰੂ ਨਾਨਕਪੁਰਾ ਅਤੇ ਲਾਡੋਵਾਲੀ ਰੋਡ ਦੇ ਫਾਟਕ ਨੇੜੇ ਸੜਕਾਂ ਦਾ ਬੁਰਾ ਹਾਲ ਹੈ। ਸੜਕਾਂ ਦੀ ਖਿੱਲਰੀ ਹੋਈ ਬੱਜਰੀ ਦੱਸਦੀ ਹੈ ਕਿ ਅਕਾਲੀ-ਭਾਜਪਾ ਸਰਕਾਰ ਸਮੇਂ ਇਨ੍ਹਾਂ ਸੜਕਾਂ ਨੂੰ ਬਣਾàਉਂਦੇ ਸਮੇਂ ਠੇਕੇਦਾਰਾਂ ਨੇ ਘਟੀਆ ਮਟੀਰੀਅਲ ਦੀ ਵਰਤੋਂ ਕੀਤੀ ਹੈ। ਕੈਪਟਨ ਸਰਕਾਰ ਦੀ ਗੱਲ ਕਰੀਏ ਤਾਂ ਸੈਂਟਰਲ ਹਲਕੇ ਦੇ ਵਿਧਾਇਕ ਰਾਜਿੰਦਰ ਬੇਰੀ ਵੀ ਇਸੇ ਸੜਕ ਤੋਂ ਰੋਜ਼ ਨਿਕਲਦੇ ਹਨ ਪਰ ਉਹ ਵੀ ਸੜਕਾਂ ਦੀ ਰਿਪੇਅਰ ਕਰਾਉਣ ਦੀ ਕੋਈ ਕੋਸ਼ਿਸ਼ ਨਹੀਂ ਕਰ ਰਹੇ। ਇਲਾਕਾ ਵਾਸੀਆਂ ਦਾ ਕਹਿਣਾ ਹੈ ਕਿ ਕਾਂਗਰਸ ਸਰਕਾਰ ਵੀ ਅਕਾਲੀ-ਭਾਜਪਾ ਸਰਕਾਰ ਵਾਂਗ ਹੀ ਹੈ। ਵੋਟਾਂ ਸਮੇਂ ਵਾਅਦੇ ਤਾਂ ਕਰ ਦਿੰਦੇ ਹਨ ਪਰ ਬਾਅਦ ਵਿਚ ਭੁੱਲ ਜਾਂਦੇ ਹਨ।
ਸਕੂਲੀ ਬੱਚਿਆਂ ਨੇ ਕੀਤੀ ਸਰਸਵਤੀ ਪੂਜਾ
NEXT STORY