ਜਲੰਧਰ (ਦਿਲਬਾਗੀ, ਕਮਲਜੀਤ, ਚਾਂਦ)-ਧਾਰਮਿਕ ਉਤਸਵ ਸੰਮਤੀ ਆਦਮਪੁਰ ਵਲੋਂ ਆਯੋਜਿਤ 162ਵੇਂ ਰਾਸ਼ਨ ਵੰਡ ਸਮਾਰੋਹ ਦੇ ਮੁੱਖ ਮਹਿਮਾਨ ਰਵੀ ਕੁਮਾਰ (ਇਟਲੀ) ਨੇ ਕਿਹਾ ਕਿ ਧਾਰਮਿਕ ਉਤਸਵ ਸੰਮਤੀ ਬੇਸਹਾਰਾ ਅਤੇ ਜ਼ਰੂਰਤਮੰਦ ਪਰਿਵਾਰਾਂ ਦੀ ਨਿਰਸਵਾਰਥ ਸੇਵਾ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਜ਼ਰੂਰਤਮੰਦਾਂ ਦੀ ਸਹਾਇਤਾ ਕਰਨਾ ਹੀ ਸਭ ਤੋਂ ਉੱਤਮ ਸੇਵਾ ਹੈ। ਸਮਾਰੋਹ ਦੀ ਪ੍ਰਧਾਨਗੀ ਸਵਾਮੀ ਰਾਮ ਭਾਰਤੀ ਨੇ ਕੀਤੀ। ਸਮਾਰੋਹ ਦੌਰਾਨ ਵਿਸ਼ੇਸ਼ ਮਹਿਮਾਨ ਨਵੀਨ ਸੂਰੀ ਅਤੇ ਸੱਤਪਾਲ ਨੀਟਾ ਨੇ ਸੰਮਤੀ ਦੀ ਪ੍ਰਸ਼ੰਸਾ ਕਰਦਿਆਂ ਕਿਹਾ ਕਿ ਧਾਰਮਿਕ ਉਤਸਵ ਸੰਮਤੀ ਵਲੋਂ ਪੂਰੀਆਂ ਗਰਮੀਆਂ ਬੱਸ ਸਟੈਂਡ ਦੇ ਬਾਹਰ ਮੇਨ ਰੋਡ ’ਤੇ ਰੋਜ਼ਾਨਾ ਠੰਡੇ ਪਾਣੀ ਦੀ ਛਬੀਲ ਲਾ ਕੇ, ਹਸਪਤਾਲ ’ਚ ਸਵੇਰੇ ਮਰੀਜ਼ਾਂ ਨੂੰ ਦੁੱਧ ਤੇ ਰਸ ਦੀ ਸੇਵਾ ਕਰ ਕੇ ਅਤੇ ਹਰ ਮਹੀਨੇ ਲੋਡ਼ਵੰਦ ਪਰਿਵਾਰਾਂ ਨੂੰ ਰਾਸ਼ਨ ਦੇ ਕੇ ਨਰ ਸੇਵਾ-ਨਰਾਇਣ ਸੇਵਾ ਦੇ ਕਥਨ ਅਨੁਸਾਰ ਮਾਨਵਤਾ ਦੀ ਨਿਰਸਵਾਰਥ ਸੇਵਾ ਕੀਤੀ ਜਾ ਰਹੀ ਹੈ। ਇਸ ਮੌਕੇ ਸੰਮਤੀ ਵਲੋਂ 31 ਬੇਸਹਾਰਾ ਅਤੇ ਲੋਡ਼ਵੰਦ ਪਰਿਵਾਰਾਂ ਨੂੰ ਮਹੀਨਾਵਾਰ ਰਾਸ਼ਨ ਵੰਡਿਆ ਗਿਆ। ਇਸ ਸਮੇਂ ਪ੍ਰਧਾਨ ਮੰਗਤ ਰਾਮ ਸ਼ਰਮਾ, ਕੁਲਦੀਪ ਦੁੱਗਲ, ਅਨਿਲ ਸ਼ਰਮਾ, ਸੁਸ਼ੀਲ ਡੋਗਰਾ, ਪਵਨ ਬੱਸੀ, ਹਤਿੰਦਰ ਮਹਿਤਾ, ਰਾਕੇਸ਼ ਆਵਲ, ਮਾਇਆ ਯਾਦਵ, ਸੁਦਾਮਾ ਭਗਤ, ਗੁਲਸ਼ਨ ਦਿਲਬਾਗੀ, ਜਗਭੂਸ਼ਣ ਆਵਲ, ਵਿਜੇ ਯਾਦਵ, ਸ਼ਾਮ ਸੁੰਦਰ ਸ਼ਰਮਾ, ਰਮਨ ਦਵੇਸਰ, ਪਵਨ ਓਬਰਾਏ, ਲਵਲੀ ਯਾਦਵ, ਕੁਸ਼ ਯਾਦਵ, ਨਿਸ਼ਚੈ ਮਹਿਤਾ, ਗੋਪਾਲ ਦੱਤਾ, ਜੋਗੇਸ਼ ਭਨੋਟ, ਅਮਰ ਸਿੰਘ, ਬਿੱਲੂ ਭਾਰਦਵਾਜ ਅਤੇ ਹੋਰ ਹਾਜ਼ਰ ਸਨ।
5 ਦਿਨ ਸਾਰੇ ਸਰਕਾਰੀ ਦਫਤਰਾਂ ’ਚ ਠੱਪ ਰਹੇਗਾ ਕੰਮਕਾਜ
NEXT STORY