ਜਲੰਧਰ (ਮਹੇਸ਼)-ਸਾਬਕਾ ਕੈਬਨਿਟ ਮੰਤਰੀ ਪੰਜਾਬ ਤੇ ਆਦਮਪੁਰ ਹਲਕੇ ਦੇ ਮੁਖੀ ਮਹਿੰਦਰ ਸਿੰਘ ਕੇ. ਪੀ. ਨੇ ਕਿਹਾ ਹੈ ਕਿ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਸਰਕਾਰ ਦੀਆਂ ਸਾਰੀਆਂ ਸਕੀਮਾਂ ਨੂੰ ਸੂਬੇ ਦੇ ਲੋਕਾਂ ਨੂੰ ਪੂਰਾ ਲਾਭ ਮਿਲ ਰਿਹਾ ਹੈ ਤੇ ਅੱਗੇ ਵੀ ਮਿਲਦਾ ਰਹੇਗਾ। ਉਨ੍ਹਾਂ ਨੇ ਐਤਵਾਰ ਨੂੰ ਆਪਣੇ ਹਲਕੇ ਦੇ ਪਿੰਡ ਈਸ਼ਰਵਾਲ ’ਚ ਗ੍ਰਾਮ ਪੰਚਾਇਤ ਵਲੋਂ ਸਰਪੰਚ ਆਸ਼ਾ ਰਾਣੀ ਦੀ ਦੇਖ-ਰੇਖ ’ਚ ਕਰਵਾਏ ਗਏ ਸ਼ੁਕਰਾਨਾ ਸਮਾਰੋਹ ’ਚ ਹਿੱਸਾ ਲੈਂਦੇ ਹੋਏ ਪਿੰਡ ਦੇ ਵਿਕਾਸ ਲਈ 6 ਲੱਖ ਰੁਪਏ ਦੀ ਗ੍ਰਾਂਟ ਬਹੁਤ ਜਲਦ ਹੀ ਦੇਣ ਦਾ ਐਲਾਨ ਕੀਤਾ ਤੇ ਇਸ ਤੋਂ ਇਲਾਵਾ ਇਕ ਲੱਖ ਰੁਪਏ ਦਾ ਚੈੱਕ ਮੌਕੇ ’ਤੇ ਹੀ ਸਰਪੰਚ ਤੇ ਉਨ੍ਹਾਂ ਦੇ ਸਾਥੀ ਪੰਚਾਂ ਪ੍ਰਕਾਸ਼ ਕੌਰ, ਸੁਰਿੰਦਰ ਕੌਰ, ਕੁਲਵੰਤ ਕੌਰ, ਜਗਦੀਪ ਸਿੰਘ, ਪਰਮਜੀਤ ਸਿੰਘ, ਸਤਨਾਮ ਸਿੰਘ, ਸੁਖਦੇਵ ਲਾਲ ਤੇ ਨੰਬਰਦਾਰ ਮੋਹਨ ਸਿੰਘ ਨੂੰ ਸੌਂਪ ਦਿੱਤਾ। ਕੇ. ਪੀ. ਦਾ ਸਵਾਗਤ ਕਰਨ ਵਾਲਿਆਂ ’ਚ ਦਲਜੀਤ ਸਿੰਘ ਸਹੋਤਾ, ਜਸਵਿੰਦਰ ਸਿੰਘ ਅਮਰੀਕਾ, ਨਰਵੀਰ ਸਿੰਘ, ਅਜਾਇਬ ਸਿੰਘ, ਅਵਤਾਰ ਸਿੰਘ ਮਾਂਗੀ, ਚਰਨਜੀਤ ਸਿੰਘ ਚੰਨਾ, ਨਿਰਮਲ ਸਿੰਘ ਨਿੰਮਾ, ਚਰਨਜੀਤ, ਮੇਜਰ ਸਿੰਘ ਔਜਲਾ, ਰਾਕੇਸ਼ ਕੁਮਾਰ ਇਟਲੀ, ਸਤਨਾਮ ਸਿੰਘ ਲੱਖਣ, ਮਨਜੀਤ ਸਿੰਘ ਖਾਲਸਾ, ਹਰਸਿਮਰਨਜੀਤ ਸਿੰਘ ਪ੍ਰਧਾਨ ਆਦਿ ਸ਼ਾਮਲ ਸਨ।ਸਰਪੰਚ ਆਸ਼ਾ ਰਾਣੀ ਤੇ ਸਮੂਹ ਪੰਚਾਇਤ ਨੇ ਕੇ. ਪੀ. ਦਾ ਧੰਨਵਾਦ ਕਰ ਕੇ ਸਨਮਾਨ ਵੀ ਕੀਤਾ। ਪਰਗਟ ਸਿੰਘ ਸੰਧੂ ਪਤਾਰਾ, ਨੰਬਰਦਾਰ ਗਰੀਬ ਦਾਸ ਭੋਜੋਵਾਲ, ਡਾ. ਪਰਮਜੀਤ ਸਿੰਘ, ਜਸਵਿੰਦਰ ਕੁਮਾਰ ਮਾਂਗੀ, ਕਸ਼ਮੀਰੀ ਲਾਲ, ਨੰਬਰਦਾਰ ਸੁਰਜੀਤ ਸਿੰਘ, ਹਰਜੋਤ ਸਿੰਘ ਪ੍ਰਿੰਸੀਪਲ, ਕਸ਼ਮੀਰ ਕੌਰ, ਕਾਂਗਰਸ ਨੇਤਾ ਚਰਨਜੀਤ ਮਹੱਦੀਪੁਰ, ਅਵਤਾਰ ਸਿੰਘ ਰਾਣਾ ਮਹੱਦੀਪੁਰ ਵੀ ਇਸ ਮੌਕੇ ਮੌਜੂਦ ਸਨ।
ਫਲਾਵਰ ਪੁਆਇੰਟ ਦੇ ਨਵੇਂ ਵੈਂਚਰ ਬੈਲਜ਼ ਓਵਰਸੀਜ਼ ਦਾ ਸ਼ੁੱਭ ਆਰੰਭ
NEXT STORY