ਜਲੰਧਰ (ਮਹੇਸ਼)-ਰਾਮਾ ਮੰਡੀ ਦੇ ਆਲੇ-ਦੁਆਲੇ ਦੇ ਇਲਾਕਿਆਂ ’ਚ ਸੀਵਰੇਜ ਤੇ ਗੰਦੇ ਪਾਣੀ ਦੀ ਆ ਰਹੀ ਸਮੱਸਿਆ ਦੀਆਂ ਆ ਰਹੀਆਂ ਸ਼ਿਕਾਇਤਾਂ ਸਬੰਦੀ ਮੰਗਲਵਾਰ ਸ਼ਾਮ ਨੂੰ ਸੈਂਟਰਲ ਹਲਕੇ ਦੇ ਵਿਧਾਇਕ ਰਾਜਿੰਦਰ ਬੇਰੀ ਜੈਤੇਵਾਲੀ ਪਿੰਡ ’ਚ ਪਹੁੰਚੇ ਤੇ ਉਥੇ ਬਣਾਏ ਜਾ ਰਹੇ ਟ੍ਰੀਟਮੈਂਟ ਪਲਾਂਟ ਦਾ ਨਿਰੀਖਣ ਕੀਤਾ। ਉਨ੍ਹਾਂ ਨੇ ਨਿਰੀਖਣ ਤੋਂ ਬਾਅਦ ਦੱਸਿਆ ਕਿ ਇਸ ਪਲਾਂਟ ਜ਼ਰੀਏ ਰੋਜ਼ਾਨਾ ਕਰੋੜਾਂ ਲਿਟਰ ਪਾਣੀ ਸਾਫ ਹੋ ਰਿਹਾ ਹੈ। ਬੇਰੀ ਨੇ ਕਿਹਾ ਕਿ ਇਸ ਪਲਾਂਟ ਨੂੰ ਹੋਰ ਵਧੀਆ ਢੰਗ ਨਾਲ ਚਲਾਉਣ ਲਈ ਕਰੀਬ 2 ਕਰੋੜ ਰੁਪਏ ਦੀ ਗ੍ਰਾਂਟ ਨਾਲ ਭੂਮੀਗਤ ਪਾਣੀ ਵਿਭਾਗ ਵਾਲੇ ਇਸ ਸਥਾਨ ’ਤੇ ਪਾਈਪਾਂ ਦਾ ਸਿਸਟਮ ਸਹੀ ਕਰਨਗੇ। ਉਨ੍ਹਾਂ ਅਧਿਕਾਰੀਆਂ ਨੂੰ ਦਿਸ਼ਾ-ਨਿਰਦੇਸ਼ ਦਿੱਤੇ ਕਿ ਇਸ ਪਲਾਂਟ ਦੀ ਸਿਸਟਮ ਜਲਦ ਤੋਂ ਜਲਦ ਸਹੀ ਕੀਤਾ ਜਾਵੇ ਤਾਂ ਜੋ ਸ਼ਹਿਰੀ ਤੇ ਦਿਹਾਤੀ ਇਲਾਕੇ ਦੇ ਲੋਕਾਂ ਨੂੰ ਪੇਸ਼ ਆ ਰਹੀਆਂ ਸਮੱਸਿਆਵਾਂ ਦਾ ਹੱਲ ਹੋ ਸਕੇ।
ਸਤਿਗੁਰੂ ਰਵਿਦਾਸ ਪ੍ਰਕਾਸ਼ ਦਿਹਾੜੇ ਸਬੰਧੀ ਸਮਾਗਮ ਲਈ ਸੰਤ ਨਿਰੰਜਨ ਦਾਸ ਮਹਾਰਾਜ ਨੂੰ ਦਿੱਤਾ ਸੱਦਾ-ਪੱਤਰ
NEXT STORY