ਜਲੰਧਰ (ਮਹੇਸ਼)— ਰਾਤ ਨੂੰ ਜਗਣ ਨਾ ਜਗਣ ਗੁਲਮਾਰਗ ਐਵੇਨਿਊ ਲੱਧੇਵਾਲੀ ਦੇ ਪਾਰਕ ਵਿਚ ਲੱਗੀਆਂ ਹੋਈਆਂ ਐੱਲ. ਈ. ਡੀ. ਲਾਈਟਾਂ ਪਰ ਐਤਵਾਰ ਨੂੰ ਦਿਨ ਵੇਲੇ ਹੀ ਜਗਦੀਆਂ ਜ਼ਰੂਰ ਮਿਲੀਆਂ। ਜਦੋਂ ਇਸ ਬਾਰੇ ਜਾਣਕਾਰੀ ਲੈਣੀ ਚਾਹੀ ਤਾਂ ਉਥੇ ਮੌਜੂਦ ਕੁਝ ਲੋਕਾਂ ਨੇ ਹੱਸ ਕੇ ਇਹ ਕਹਿ ਦਿੱਤਾ ਕਿ ਇਹ ਕਾਰਨਾਮਾ ਅੱਜ ਦਾ ਹੀ ਨਹੀਂ, ਬਲਕਿ ਪਹਿਲਾਂ ਵੀ ਕਈ ਵਾਰ ਦੇਖਿਆ ਜਾ ਚੁੱਕਾ ਹੈ। ਲੋਕਾਂ ਵਿਚ ਚਰਚਾ ਇਸ ਗੱਲ ਦੀ ਸੀ ਕਿ ਜਿਹੜੇ ਕੰਮ ਵਾਰਡ ਦੇ ਕੌਂਸਲਰ ਨੂੰ ਕਰਨੇ ਚਾਹੀਦੇ ਹਨ, ਉਹ ਤਾਂ ਹੋ ਨਹੀਂ ਰਹੇ। ਲਾਈਟਾਂ ਦਿਨ ਵੇਲੇ ਜਗਾ ਕੇ ਨਗਰ ਨਿਗਮ ’ਤੇ ਬੋਝ ਜ਼ਰੂਰ ਪਾਇਆ ਜਾ ਰਿਹਾ ਹੈ। ਵੈਸੇ ਕਿਹਾ ਜਾਂਦਾ ਹੈ ਨਗਰ ਨਿਗਮ ਕੋਲ ਮੁਲਾਜ਼ਮਾਂ ਨੂੰ ਤਨਖਾਹ ਦੇਣ ਵਾਸਤੇ ਪੈਸੇ ਨਹੀਂ ਹਨ। ਦਿਨ ਵੇਲੇ ਲਾਈਟਾਂ ਜਗਾ ਕੇ ਉਜਾੜੇ ਜ਼ਰੂਰ ਜਾ ਰਹੇ ਹਨ। ਜ਼ਿਕਰਯੋਗ ਹੈ ਕਿ ਇਸ ਪਾਰਕ ਦਾ ਉਦਘਾਟਨ 2010 ਵਿਚ ਉਸੇ ਵੇਲੇ ਦੇ ਲੋਕਲ ਬਾਡੀਜ਼ ਮੰਤਰੀ ਮਨੋਰੰਜਨ ਕਾਲੀਆ, ਵਿਧਾਇਕ ਜਗਬੀਰ ਸਿੰਘ ਬਰਾੜ ਅਤੇ ਮੇਅਰ ਰਾਕੇਸ਼ ਰਾਠੌਰ ਵਲੋਂ ਕੀਤਾ ਗਿਆ ਸੀ। ਹੁਣ ਇਸ ਇਲਾਕੇ ਦੇ ਵਿਧਾਇਕ ਰਜਿੰਦਰ ਬੇਰੀ ਹਨ ਅਤੇ ਕੌਂਸਲਰ ਮੁਲਤਾਨੀ ਦੱਸੇ ਜਾ ਰਹੇ ਹਨ।
ਵਿਸ਼ਾਲ ਸਤਿਸੰਗ ਤੇ ਸਨਮਾਨ ਸਮਾਗਮ ਕਰਵਾਇਆ
NEXT STORY